ਅਫ਼ਗਾਨੀ ਔਰਤ ਨੇ ਤਾਲਿਬਾਨੀ ਪਤੀ ਨੂੰ ਦਿੱਤਾ ਤਲਾਕ, ਜਾਰੀ ਹੋਇਆ ‘ਡੈਥ ਵਾਰੰਟ’

Thursday, Aug 26, 2021 - 09:12 AM (IST)

ਅਫ਼ਗਾਨੀ ਔਰਤ ਨੇ ਤਾਲਿਬਾਨੀ ਪਤੀ ਨੂੰ ਦਿੱਤਾ ਤਲਾਕ, ਜਾਰੀ ਹੋਇਆ ‘ਡੈਥ ਵਾਰੰਟ’

ਨਵੀਂ ਦਿੱਲੀ (ਅਨਸ)- ਅਫ਼ਗਾਨਿਸਤਾਨ ਦੀ ਰਹਿਣ ਵਾਲੀ ਹਯਾਤ (ਬਦਲਿਆ ਹੋਇਆ ਨਾਂ) ਨੂੰ ਵਿਆਹ ਤੋਂ ਬਾਅਦ ਜਦੋਂ ਪਤਾ ਲੱਗਾ ਕਿ ਉਸਦਾ ਪਤੀ ਤਾਲਿਬਾਨੀ ਹੈ ਤਾਂ ਉਸਨੇ ਤਲਾਕ ਦੇ ਦਿੱਤਾ। ਉਸਦੇ ਬਾਅਦ ਹਯਾਤ ਦੇ ਨਾਂ ਡੈਥ ਵਾਰੰਟ ਜਾਰੀ ਕਰ ਦਿੱਤਾ ਗਿਆ। ਤਾਲਿਬਾਨ ਨੇ ਹਯਾਤ ਨੂੰ ਮੌਤ ਦੀ ਸਜ਼ਾ ਦੇਣ ਦਾ ਫ਼ਰਮਾਨ ਸੁਣਾ ਦਿੱਤਾ। ਇਸ ਤੋਂ ਪਹਿਲਾਂ ਦੀ ਹਯਾਤ ਨੂੰ ਕੁਝ ਹੁੰਦਾ, ਉਸਨੇ ਅਫ਼ਗਾਨਿਸਤਾਨ ਛੱਡ ਦਿੱਤਾ ਅਤੇ ਦਿੱਲੀ ਆ ਗਈ ਅਤੇ ਆਪਣੀਆਂ 2 ਬੇਟੀਆਂ ਨਾਲ ਰਹਿ ਰਹੀ ਹੈ। ਮੌਤ ਦੇ ਫ਼ਰਮਾਨ ਕਾਰਨ ਉਹ ਕਦੇ ਵੀ ਅਫ਼ਗਾਨਿਸਤਾਨ ਨਹੀਂ ਮੁੜਨਾ ਚਾਹੁੰਦੀ।

ਇਹ ਵੀ ਪੜ੍ਹੋ: ਤਾਲਿਬਾਲ ਨੇ ਦਿੱਤੀ ਅਮਰੀਕਾ ਨੂੰ ਧਮਕੀ, ਕਿਹਾ- ਅਫ਼ਗਾਨਿਸਤਾਨ ਨਾ ਛੱਡਿਆ ਤਾਂ ਭੁਗਤਣੇ ਪੈਣਗੇ ਗੰਭੀਰ ਨਤੀਜੇ

ਹਯਾਤ ਨੇ ਦੱਸਿਆ ਕਿ ਵਿਆਹ ਤੋਂ ਬਾਅਦ ਮੇਰੇ ਪਤੀ ਬਾਰੇ ਮੈਨੂੰ ਪਤਾ ਲੱਗਾ ਕਿ ਉਹ ਤਾਲਿਬਾਨੀਆਂ ਨਾਲ ਜੁੜੇ ਹੋਏ ਹਨ। ਮੇਰੇ ਪਤੀ ਨੇ ਮੇਰੇ ’ਤੇ 4 ਵਾਰ ਚਾਕੂ ਨਾਲ ਹਮਲਾ ਕੀਤਾ, ਜਿਸਦੇ ਨਿਸ਼ਾਨ ਸਿਰ, ਗਰਦਨ ਅਤੇ ਉਂਗਲੀਆਂ ’ਤੇ ਅਜੇ ਵੀ ਬਣੇ ਹੋਏ ਹਨ। ਹਯਾਤ ਨੇ ਭਾਰਤ ਆਉਣ ਤੋਂ ਬਾਅਦ ਜਿਮ ਸ਼ੁਰੂ ਕੀਤਾ ਅਤੇ ਫਿਰ ਜਿੰਮ ਟਰੇਨਰ ਬਣ ਗਈ। ਇਸ ਨਾਲ ਉਹ ਆਪਣੀਆਂ 2 ਬੇਟੀਆਂ, ਜਿਨ੍ਹਾਂ ਦੀ ਉਮਰ 13 ਤੇ 14 ਸਾਲ ਹੈ, ਦੀ ਪਰਵਰਿਸ਼ ਕਰ ਰਹੀ ਹੈ। ਹਯਾਤ ਨੇ ਦੱਸਿਆ ਕਿ ਮੈਨੂੰ ਹਿੰਦੀ ਵਿਚ ਗੱਲ ਕਰਨ ਦਾ ਸ਼ੌਂਕ ਸੀ, ਬਾਲੀਵੁੱਡ ਫ਼ਿਲਮ ਦੇਖ ਕੇ ਮੈਂ ਹਿੰਦੀ ਸਿੱਖੀ। ਭਾਰਤ ਵਿਚ ਮੈਂ ਖੁਸ਼ ਹਾਂ ਪਰ ਮੇਰਾ ਰਿਫਿਊਜੀ ਕਾਰਡ ਨਹੀਂ ਬਣਿਆ ਹੈ।

ਇਹ ਵੀ ਪੜ੍ਹੋ: UAE ਜਾਣ ਵਾਲੇ ਭਾਰਤੀ ਯਾਤਰੀਆਂ ਨੂੰ ਝਟਕਾ, ਅਸਥਾਈ ਤੌਰ ’ਤੇ ਕੀਤੀ ਬੰਦ ਇਹ ਸੁਵਿਧਾ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


author

cherry

Content Editor

Related News