ਅਫਗਾਨੀ ਰਾਸ਼ਟਰਪਤੀ ਗਨੀ ਨੇ ਜੰਗ ਵਾਲੇ ਬਿਆਨ ''ਤੇ ਟਰੰਪ ਤੋਂ ਮੰਗੀ ਸਫਾਈ

Wednesday, Jul 24, 2019 - 02:53 AM (IST)

ਅਫਗਾਨੀ ਰਾਸ਼ਟਰਪਤੀ ਗਨੀ ਨੇ ਜੰਗ ਵਾਲੇ ਬਿਆਨ ''ਤੇ ਟਰੰਪ ਤੋਂ ਮੰਗੀ ਸਫਾਈ

ਕਾਬੁਲ/ਵਾਸ਼ਿੰਗਟਨ - ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਨੇ ਮੰਗਲਵਾਰ ਨੂੰ ਆਖਿਆ ਕਿ ਅਮਰੀਕਾ ਨੂੰ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਇਸ ਟਿੱਪਣੀ 'ਤੇ ਸਫਾਈ ਦੇਣੀ ਚਾਹੀਦੀ ਹੈ ਕਿ ਉਹ ਆਸਾਨੀ ਨਾਲ ਅਫਗਾਨ ਯੁੱਧ ਜਿੱਤ ਸਕਦੇ ਸਨ ਪਰ ਉਹ 1 ਕਰੋੜ ਲੋਕਾਂ ਨੂੰ ਮਾਰਨਾ ਨਹੀਂ ਸੀ ਚਾਹੁੰਦੇ।

ਅਮਰੀਕਾ ਦੇ ਨੇਤਾ ਨੇ ਸੋਮਵਾਰ ਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਨਾਲ ਬੈਠਕ ਦੌਰਾਨ ਕਈ ਹੈਰਾਨੀਜਨਕ ਬਿਆਨ ਦਿੱਤੇ ਜਿਨ੍ਹਾਂ 'ਚੋਂ ਇਕ ਇਹ ਵੀ ਸੀ ਕਿ ਉਨ੍ਹਾਂ ਕੋਲ ਅਫਗਾਨ ਸੰਘਰਸ਼ ਨੂੰ ਤੁਰੰਤ ਖਤਮ ਕਰਨ ਦੀ ਯੋਜਨਾ ਸੀ ਪਰ ਉਸ ਨਾਲ ਇਸ ਦੇਸ਼ ਦਾ ਧਰਤੀ ਤੋਂ ਸਫਾਇਆ ਹੋ ਜਾਂਦਾ। ਟਰੰਪ ਨੇ ਕਿਹਾ ਕਿ ਅਫਗਾਨਿਸਤਾਨ ਖਤਮ ਹੋ ਜਾਂਦਾ ਅਤੇ ਇਸ 'ਚ ਸਿਰਫ 10 ਦਿਨ ਲੱਗਦੇ। ਉਨ੍ਹਾਂ ਨੇ ਕਿਹਾ ਕਿ ਮੈਂ ਉਸ ਰਸਤੇ 'ਤੇ ਜਾਣਾ ਨਹੀਂ ਚਾਹੁੰਦਾ ਅਤੇ ਇਹ ਕਿ ਉਹ ਲੱਖਾਂ ਲੋਕਾਂ ਦੀ ਹੱਤਿਆ ਨਹੀਂ ਕਰਨਾ ਚਾਹੁੰਦੇ ਸਨ।

ਉਨ੍ਹਾਂ ਦੇ ਬਿਆਨਾਂ ਨਾਲ ਅਫਗਾਨਿਸਤਾਨ ਹੈਰਾਨ ਹੈ ਜਿੱਥੇ ਜੰਗ ਦਾ ਸਮਾਂ ਨਜਿੱਠ ਚੁੱਕੇ ਲੋਕ ਅਮਰੀਕੀ ਸੁਰੱਖਿਆ ਬਲਾਂ ਦੀ ਵਾਪਸੀ ਨੂੰ ਲੈ ਕੇ ਪਹਿਲਾਂ ਤੋਂ ਚਿੰਤਾ 'ਚ ਹਨ ਅਤੇ ਉਨ੍ਹਾਂ ਨੂੰ ਇਸ ਗੱਲ ਦਾ ਡਰ ਸਤਾ ਰਿਹਾ ਹੈ ਕਿ ਕਿਤੇ ਇਸ ਦਾ ਮਤਲਬ ਤਾਲਿਬਾਨ ਸ਼ਾਸ਼ਨ ਦੀ ਵਾਪਸੀ ਅਤੇ ਗ੍ਰਹਿ ਯੁੱਧ ਤਾਂ ਨਹੀਂ ਹੈ। ਗਨੀ ਦੇ ਦਫਤਰ ਨੇ ਇਕ ਬਿਆਨ 'ਚ ਕਿਹਾ ਕਿ ਅਫਗਾਨਿਸਤਾਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੇ ਨਾਲ ਬੈਠਕ ਦੌਰਾਨ ਅਮਰੀਕੀ ਰਾਸ਼ਟਰਪਤੀ ਵੱਲੋਂ ਦਿੱਤੇ ਗਏ ਬਿਆਨਾਂ 'ਤੇ ਕੂਟਨੀਤਕ ਮਾਧਿਅਮਾਂ ਅਤੇ ਚੈਨਲਾਂ ਤੋਂ ਸਪਸ਼ਟੀਕਰਣ ਦੀ ਮੰਗ ਕਰਦਾ ਹੈ।


author

Khushdeep Jassi

Content Editor

Related News