ਅਫਗਾਨਿਸਤਾਨ ''ਚ ਹਵਾਈ ਹਮਲੇ ਦੌਰਨ 16 ਨਾਗਰਿਕਾਂ ਦੀ ਮੌਤ
Thursday, Jan 24, 2019 - 08:11 PM (IST)

ਕਾਬੁਲ— ਅਫਗਾਨਿਸਤਾਨ ਦੇ ਇਕ ਅਧਿਕਾਰੀ ਨੇ ਕਿਹਾ ਹੈ ਕਿ ਦੱਖਣੀ ਹੇਲਮੰਦ ਸੂਬੇ 'ਚ ਇਕ ਘਰ 'ਤੇ ਹੋਏ ਹਵਾਈ ਹਮਲੇ 'ਚ 16 ਨਾਗਰਿਕਾਂ ਦੀ ਮੌਤ ਹੋ ਗਈ ਹੈ। ਮਰਨ ਵਾਲੇ ਸਾਰੇ ਰਿਸ਼ਤੇਦਾਰ ਸਨ। ਸੂਬਾਈ ਪ੍ਰੀਸ਼ਦ ਦੇ ਮੁਖੀ ਅਤਾਉਲਾਹ ਅਫਗਾਨ ਨੇ ਕਿਹਾ ਕਿ ਅਫਗਾਨ ਬਲਾਂ ਤੇ ਤਾਲਿਬਾਨ ਦੇ ਵਿਚਾਲੇ ਭਾਰੀ ਲੜਾਈ ਦੌਰਾਨ ਸੰਸਿਨ ਜ਼ਿਲੇ 'ਚ ਬੁੱਧਵਾਰ ਨੂੰ ਇਹ ਹਵਾਈ ਹਮਲਾ ਕੀਤਾ ਸੀ। ਉਨ੍ਹਾਂ ਨੇ ਕਿਹਾ ਕਿ ਮਰਨ ਵਾਲਿਆਂ 'ਚ ਜ਼ਿਆਦਾਤਰ ਔਰਤਾਂ ਤੇ ਬੱਚੇ ਸਨ।
ਸੂਬਾਈ ਗਵਰਨਰ ਉਮਰ ਜਵਾਕ ਨੇ ਕਿਹਾ ਕਿ ਮਾਮਲੇ 'ਚ ਜਾਂਚ ਸ਼ੁਰੂ ਕੀਤੀ ਗਈ ਹੈ। ਅਜੇ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਇਹ ਹਵਾਈ ਹਮਲਾ ਅਫਗਾਨ ਬਲਾਂ ਨੇ ਕੀਤਾ ਸੀ ਜਾਂ ਨਾਟੋ ਨੇ।