ਅਫਗਾਨਿਸਤਾਨ ''ਚ 3000 ਕੈਦੀ ਰਿਹਾਅ

06/09/2020 8:36:02 PM

ਕਾਬੁਲ (ਸਪੁਤਨਿਕ): ਅਫਗਾਨਿਸਤਾਨ ਸਰਕਾਰ ਨੇ ਅਮਰੀਕਾ ਤੇ ਤਾਲਿਬਾਨੀ ਸਮੂਹਾਂ ਦੇ ਵਿਚਾਲੇ ਸਮਝੌਤੇ ਦੀ ਇਕ ਲੜੀ ਵਿਚ 3000 ਤਾਲਿਬਾਨੀ ਕੈਦੀਆਂ ਨੂੰ ਰਿਹਾਅ ਕੀਤਾ ਹੈ। ਅਫਗਾਨਿਸਤਾਨ ਦੀ ਰਾਸ਼ਟਰੀ ਸੁਰੱਖਿਆ ਪ੍ਰੀਸ਼ਦ (ਐੱਨ.ਐੱਸ.ਸੀ.) ਦੇ ਬੁਲਾਰੇ ਜਾਵੇਦ ਫੈਜ਼ਲ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ।

ਉਨ੍ਹਾਂ ਦੱਸਿਆ ਕਿ ਇਸਲਾਮਿਕ ਰਿਪਬਲਿਕ ਆਫ ਅਫਗਾਨਿਸਤਾਨ ਦੀ ਸਰਕਾਰ ਨੇ ਸ਼ਾਂਤੀ ਕੋਸ਼ਿਸ਼ਾਂ ਦੇ ਲਈ ਆਪਣੀ ਵਚਨਬੱਧਤਾ ਦੇ ਤਹਿਤ ਇਹ ਕਦਮ ਚੁੱਕਿਆ ਗਿਆ ਹੈ ਤੇ ਹੁਣ ਤੱਕ 3000 ਤਾਲਿਬਾਨੀ ਕੈਦੀਆਂ ਨੂੰ ਰਿਹਾਅ ਕੀਤਾ ਗਿਆ ਹੈ। ਐੱਨ.ਐੱਸ.ਸੀ. ਦੇ ਬਿਆਨ ਮੁਤਾਬਕ 1000 ਕੈਦੀਆਂ ਨੂੰ ਬੀਤੇ 23-24 ਮਈ ਨੂੰ ਈਦ ਦੇ ਮੌਕੇ ਰਿਹਾਅ ਕੀਤਾ ਜਦਕਿ 2000 ਕੈਦੀ ਸੋਮਵਾਰ ਨੂੰ ਰਿਹਾਅ ਕਰ ਦਿੱਤੇ ਗਏ। ਜ਼ਿਕਰਯੋਗ ਹੈ ਕਿ ਬੀਤੀ 29 ਫਰਵਰੀ ਨੂੰ ਅਮਰੀਕਾ ਤੇ ਤਾਲਿਬਾਨ ਸਮੂਹ ਨੇ ਦੋਹਾ ਦੀ ਰਾਜਧਾਨੀ ਕਤਰ ਵਿਚ ਇਕ ਸਮਝੌਤੇ 'ਤੇ ਦਸਤਖਤ ਕੀਤੇ, ਜਿਸ ਵਿਚ ਅਫਗਾਨ ਗੱਲਬਾਤ ਸ਼ੁਰੂ ਕਰਨ ਤੋਂ ਇਲਾਵਾ ਕੈਦੀਆਂ ਦੇ ਲੈਣ-ਦੇਣ 'ਤੇ ਸਹਿਮਤੀ ਜਤਾਈ ਸੀ। 

ਸ਼ੁਰੂਆਤ ਵਿਚ ਹਾਲਾਂਕਿ ਅਫਗਾਨ ਸਰਕਾਰ ਤੇ ਤਾਲਿਬਾਨ ਲਗਾਤਾਰ ਗੱਲਬਾਤ ਲਈ ਅਨੁਕੂਲ ਰੁਖ ਨਹੀਂ ਅਪਣਾਇਆ ਗਿਆ ਪਰ ਪਿਛਲੇ ਕੁਝ ਮਹੀਨਿਆਂ ਦੌਰਾਨ ਕੈਦੀਆਂ ਦੇ ਲੈਣ-ਦੇਣ ਤੇ ਈਦ ਦੇ ਮੌਕੇ 'ਤੇ ਜੰਗਬੰਦੀ ਜਿਹੇ ਕਦਮਾਂ ਨਾਲ ਅਫਗਾਨ ਸ਼ਾਂਤੀ ਪ੍ਰਕਿਰਿਆ ਦੀ ਸਫਲਤਾ ਨਜ਼ਰ ਆਈ ਹੈ।


Baljit Singh

Content Editor

Related News