ਅਫ਼ਗਾਨ ਰਾਜਦੂਤ ਦੀ ਧੀ ਦੇ ਅਗਵਾ ਹੋਣ ਖ਼ਿਲਾਫ਼ ਕਾਬੁਲ ’ਚ ਪਾਕਿ ਦੂਤਘਰ ਦੇ ਬਾਹਰ ਪ੍ਰਦਰਸ਼ਨ

Tuesday, Jul 20, 2021 - 01:48 PM (IST)

ਅਫ਼ਗਾਨ ਰਾਜਦੂਤ ਦੀ ਧੀ ਦੇ ਅਗਵਾ ਹੋਣ ਖ਼ਿਲਾਫ਼ ਕਾਬੁਲ ’ਚ ਪਾਕਿ ਦੂਤਘਰ ਦੇ ਬਾਹਰ ਪ੍ਰਦਰਸ਼ਨ

ਕਾਬੁਲ— ਇਸਲਾਮਾਬਾਦ ਵਿਚ ਅਫ਼ਗਾਨ ਰਾਜਦੂਤ ਦੀ ਧੀ ਦੇ ਅਗਵਾ ਹੋਣ ਅਤੇ ਕੁੱਟਮਾਰ ਦੇ ਵਿਰੋਧ ਵਿਚ ਕਾਬੁਲ ’ਚ ਪਾਕਿਸਤਾਨੀ ਦੂਤਘਰ ਦੇ ਬਾਹਰ ਭਾਰੀ ਭੀੜ ਇਕੱਠੀ ਹੋ ਗਈ। ਹੱਥਾਂ ਵਿਚ ਬੈਨਰ ਅਤੇ ਤਖ਼ਤੀਆਂ ਫੜ੍ਹ ਕੇ ਪ੍ਰਦਰਸ਼ਨਕਾਰੀਆਂ ਨੇ ਇਸਲਾਮਾਬਾਦ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਉਨ੍ਹਾਂ ਨੇ ਅਫ਼ਗਾਨ ਸਰਕਾਰ ਤੋਂ ਇਸ ਮੁੱਦੇ ’ਤੇ ਕਾਰਵਾਈ ਕਰਨ ਦੀ ਮੰਗ ਕੀਤੀ। ਇਕ ਪ੍ਰਦਰਸ਼ਨਕਾਰੀ ਮਰੀਆ ਤੋਤਾਖਿਲ ਨੇ ਕਿਹਾ ਕਿ ਅਜਿਹੀ ਸਥਿਤੀ ਵਿਚ ਇਕ ਅਫ਼ਗਾਨ ਕੁੜੀ ਖ਼ਿਲਾਫ਼ ਹਿੰਸਾ ਕਰਨਾ ਸਾਡੇ ਗੁੱਸੇ ਨੂੰ ਭੜਕਾਉਣਾ ਹੈ। ਅਸੀਂ ਅਫ਼ਗਾਨ ਸਰਕਾਰ ਤੋਂ ਇਸ ਮਾਮਲੇ ’ਤੇ ਕਾਰਵਾਈ ਕਰਨ ਦੀ ਅਪੀਲ ਕਰਦੇ ਹਾਂ। ਇਕ ਪ੍ਰਦਰਸ਼ਨਕਾਰੀ ਨੇ ਪੁੱਛਿਆ ਕਿ ਸਾਰੇ ਡਿਪਲੋਮੈਟਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਇਸਲਾਮਾਬਾਦ ਵਿਚ ਸੁਰੱਖਿਆ ਯਕੀਨੀ ਕੀਤੀ ਗਈ ਹੈ। ਤਾਂ ਫਿਰ ਅਫ਼ਗਾਨ ਦੂਤਘਰ, ਰਾਜਦੂਤ ਅਤੇ ਪਰਿਵਾਰਕ ਮੈਂਬਰਾਂ ਦੀ ਸੁਰੱਖਿਆ ਕਿਉਂ ਨਹੀਂ ਹੈ?

PunjabKesari

ਦੱਸਣਯੋਗ ਹੈ ਕਿ ਅਫ਼ਗਾਨਿਸਤਾਨ ਦੇ ਰਾਜਦੂਤ ਨਜੀਬੁਲਾਹ ਅਲੀਖਿਲ ਦੀ ਧੀ ਸਿਲਸਿਲਾ ਅਲੀਖਿਲ ਦਾ ਬੀਤੇ ਸ਼ੁੱਕਰਵਾਰ ਨੂੰ ਘਰ ਜਾਂਦੇ ਸਮੇਂ ਅਣਪਛਾਤੇ ਲੋਕਾਂ ਨੇ ਅਗਵਾ ਕਰ ਲਿਆ ਸੀ ਅਤੇ ਕੁੱਟਮਾਰ ਕੀਤੀ ਸੀ। ਫਿਲਹਾਲ ਸਿਲਸਿਲਾ ਦਾ ਇਕ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਅਫ਼ਗਾਨ ਸਰਕਾਰ, ਨਾਗਰਿਕ ਸਮਾਜ ਦੇ ਮੈਂਬਰਾਂ ਅਤੇ ਕਾਰਕੁੰਨਾਂ ਨੇ ਘਟਨਾ ਦੀ ਨਿੰਦਾ ਕੀਤੀ ਅਤੇ ਇਸਲਾਮਾਬਾਦ ਤੋਂ ਅਪਰਾਧੀਆਂ ਨੂੰ ਨਿਆਂ ਦੇ ਕਟਹਿਰੇ ’ਚ ਲਿਆਉਣ ਦੀ ਅਪੀਲ ਕੀਤੀ। ਇਸ ਦਰਮਿਆਨ ਅਫ਼ਗਾਨ ਸਰਕਾਰ ਨੇ ਅਗਵਾ ਦੇ ਮੁੱਦੇ ’ਤੇ ਇਸਲਾਮਾਬਾਦ ਵਿਚ ਆਪਣੇ ਦੂਤ ਨਜੀਬੁਲਾਹ ਅਲੀਖਿਲ ਨੂੰ ਵਾਪਸ ਲਿਆ ਲਿਆ ਹੈ। ਓਧਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਲੀਡਰਸ਼ਿਪ ਵਾਲੀ ਸਰਕਾਰ ਨੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕਰਨ ਦਾ ਸੰਕਲਪ ਲਿਆ ਹੈ।


author

Tanu

Content Editor

Related News