ਦੁਨੀਆ ਨੂੰ ਸ਼ਾਂਤੀ ਦਾ ਸੰਦੇਸ਼ ਦੇਵੇਗੀ ਅਫਗਾਨੀ ਫੌਜ : ਮੁੱਲਾ ਯਾਕੂਬ

10/26/2021 3:49:27 PM

ਕਾਬੁਲ- ਤਾਲਿਬਾਨ ਨੇਤਾ ਅਤੇ ਸ਼ਾਸਨ ਦੇ ਕਾਰਜਕਾਰੀ ਰੱਖਿਆ ਮੰਤਰੀ ਮੁੱਲਾ ਯਾਕੂਬ ਨੇ ਕਿਹਾ ਕਿ ਅਫਗਾਨਿਸਤਾਨ ਦੀ ਰਾਸ਼ਟਰੀ ਫੌਜ ਇਸਲਾਮੀ ਅਮੀਰਾਤ ਅਤੇ ਦੁਨੀਆ ਦੇ ਲੋਕਾਂ ਨੂੰ ਸ਼ਾਂਤੀ ਦਾ ਸੰਦੇਸ਼ ਦੇਵੇਗੀ। ਵਾਇਸ ਮੈਸੇਜ ’ਚ ਮੁੱਲਾ ਯਾਕੂਬ ਨੇ ਕਿਹਾ ਕਿ ਉਹ ਇਹ ਯਕੀਨੀ ਕਰ ਰਹੇ ਹਨ ਕਿ ਅਫਗਾਨਿਸਤਾਨ ਦੀ ਧਰਤੀ ਦੀ ਵਰਤੋਂ ਦੁਨੀਆ ਦੇ ਕਿਸੇ ਹੋਰ ਦੇਸ਼ ਦੇ ਵਿਰੁੱਧ ਨਾ ਕੀਤੀ ਜਾਵੇ। ਮੁੱਲਾ ਯਾਕੂਬ ਉਰਫ ਮੁਹੰਮਦ ਯਾਕੂਬ ਮੁਜ਼ਾਹਿਦ ਤਾਲਿਬਾਨ ਦੇ ਸੰਸਥਾਪਕ ਮੁੱਲਾ ਉਮਰ ਦਾ ਪੁੱਤਰ ਹੈ ਅਤੇ ਉਸ ਦਾ ਨਾਂ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦੀ ਅੱਤਵਾਦੀਆਂ ਦੀ ਬਲੈਕਲਿਸਟ ’ਚ ਹੈ।

ਅਫਗਾਨਿਸਤਾਨ ’ਚ ਸੰਯੁਕਤ ਰਾਸ਼ਟਰ ਦੇ ਕਰਮਚਾਰੀ ਸੁਰੱਖਿਅਤ ਰਹਿਣਗੇ : ਤਾਲਿਬਾਨ
ਤਾਲਿਬਾਨ ਨੇ ਸੰਯੁਕਤ ਰਾਸ਼ਟਰ ਨੂੰ ਭਰੋਸਾ ਦਿੱਤਾ ਕਿ ਉਹ ਅਫਗਾਨਿਸਤਾਨ ’ਚ ਕੰਮ ਕਰ ਰਹੇ ਸੰਯੁਕਤ ਰਾਸ਼ਟਰ ਦੇ ਸਾਰੇ ਸੰਚਾਲਨ ਅਤੇ ਸਟਾਫ ਮੈਬਰਾਂ ਦੀ ਰੱਖਿਆ ਕਰੇਗਾ। ਅਫਗਾਨਿਸਤਾਨ ਦੇ ਉਪ-ਪ੍ਰਧਾਨ ਮੰਤਰੀ ਅਬਦੁਲ ਸਲਾਮ ਹਨਫੀ ਨੇ ਕਾਬੁਲ ’ਚ ਅਫਗਾਨਿਸਤਾਨ ਲਈ ਸੰਯੁਕਤ ਰਾਸ਼ਟਰ ਜਨਰਲ ਸਕੱਤਰ ਦੇ ਵਿਸ਼ੇਸ਼ ਪ੍ਰਤਿਨਿਧੀ ਡੇਬੋਰਾ ਲਿਓਨ ਦੇ ਨਾਲ ਇਕ ਬੈਠਕ ਦੇ ਦੌਰਾਨ ਇਹ ਭਰੋਸਾ ਦਿੱਤਾ।


Tanu

Content Editor

Related News