ਨਕਦੀ ਸੰਕਟ ਨਾਲ ਜੂਝ ਰਹੇ ਪਾਕਿ ਨੂੰ ADB ਨੇ ਦਿੱਤੀ 30 ਕਰੋੜ ਡਾਲਰ ਲੋਨ ਦੀ ਮਨਜ਼ੂਰੀ
Sunday, Nov 29, 2020 - 02:06 AM (IST)
ਇਸਲਾਮਾਬਾਦ— ਏਸ਼ੀਆਈ ਵਿਕਾਸ ਬੈਂਕ (ਏ. ਡੀ. ਬੀ.) ਨੇ ਨਕਦੀ ਸੰਕਟ ਨਾਲ ਜੂਝ ਰਹੇ ਪਾਕਿਸਤਾਨ ਨੂੰ 30 ਕਰੋੜ ਅਮਰੀਕੀ ਡਾਲਰ ਦੇ ਨੀਤੀ-ਆਧਾਰਿਤ ਲੋਨ ਦੀ ਮਨਜ਼ੂਰੀ ਦਿੱਤੀ ਹੈ ਤਾਂ ਕਿ ਦੇਸ਼ 'ਚ ਵਿਆਪਕ ਆਰਥਿਕ ਸਥਿਰਤਾ ਨੂੰ ਉਤਸ਼ਾਹ ਦਿੱਤਾ ਜਾ ਸਕੇ। ਪਾਕਿਸਤਾਨ ਨੇ ਜੀ-20 ਦੇ 14 ਮੈਂਬਰ ਦੇਸ਼ਾਂ ਤੋਂ 80 ਕਰੋੜ ਡਾਲਰ ਦੀ ਲੋਨ ਰਾਹਤ ਹਾਸਲ ਕੀਤੀ ਸੀ, ਜਿਸ ਤੋਂ ਇਕ ਹਫਤੇ ਬਾਅਦ ਏ. ਡੀ. ਬੀ. ਨੇ ਇਹ ਐਲਾਨ ਕੀਤਾ। ਦੁਨੀਆ ਦੇ ਅਮੀਰ ਦੇਸ਼ਾਂ ਦੇ ਸਮੂਹ ਜੀ-20 ਦੇਸ਼ਾਂ ਦਾ ਪਾਕਿਸਤਾਨ 'ਤੇ ਇਸ ਸਾਲ ਅਗਸਤ ਤੱਕ 25.4 ਅਰਬ ਡਾਲਰ ਬਕਾਇਆ ਸੀ।
ਇਹ ਵੀ ਪੜ੍ਹੋ:-ਕੋਰੋਨਾ ਕਾਲ 'ਚ ਘਰ ਬੈਠੇ ਸੋਨੇ-ਚਾਂਦੀ ਦੇ ਮਾਸਕ ਵੇਚ ਰਿਹਾ ਇਹ ਵਿਅਕਤੀ
ਏ. ਡੀ. ਬੀ. ਦੇ ਪ੍ਰਧਾਨ ਜਨਤਕ ਪ੍ਰਬੰਧਨ ਮਾਹਰ ਹਿਰਣਯ ਮੁਖੋਪਾਧਿਆਏ ਨੇ ਕਿਹਾ ਕਿ 30 ਕਰੋੜ ਡਾਲਰ ਦੇ ਲੋਨ ਨਾਲ ਵਪਾਰ ਮੁਕਾਬਲੇਬਾਜ਼ੀ ਅਤੇ ਬਰਾਮਦ 'ਚ ਸੁਧਾਰ ਕੀਤਾ ਜਾਏਗਾ। ਮੁਖੋਪਾਧਿਆਏ ਨੇ ਇਕ ਬਿਆਨ 'ਚ ਕਿਹਾ ਕਿ ਕੋਵਿਡ-19 ਨੇ ਪਾਕਿਸਤਾਨ ਨੂੰ ਉਸ ਸਮੇਂ ਠੇਸ ਪਹੁੰਚਾਈ ਹੈ ਜਦੋਂ ਉਹ ਵਿਆਪਕ ਆਰਥਿਕ ਸੁਧਾਰ ਦੇ ਮਹਤੱਵਪੂਰਨ ਬਿੰਦੂ 'ਤੇ ਸੀ, ਸਥਿਰਤਾ ਯਕੀਨਨ ਕਰਨ ਲਈ ਸਰਕਾਰ ਦੇ ਯਤਨਾਂ ਦੇ ਉਤਸ਼ਾਹਜਨਕ ਨਤੀਜੇ ਦਿਖਣ ਦੇਣ ਲੱਗੇ ਸਨ। ਉਨ੍ਹਾਂ ਨੇ ਕਿਹਾ ਕਿ ਏ. ਡੀ. ਬੀ. ਦੇ ਪ੍ਰੋਗਰਾਮ ਨਾਲ ਪਾਕਿਸਤਾਨ ਦੀ ਬਰਾਮਦ ਮੁਕਾਬਲੇਬਾਜ਼ੀ 'ਚ ਸੁਧਰ ਹੋਵੇਗਾ, ਜਿਸ ਦੇ ਚੱਲਦੇ ਉਸ ਦੇ ਚਾਲੂ ਖਾਤੇ ਦੇ ਘਾਟੇ 'ਚ ਸੁਧਾਰ ਕਰਨ 'ਚ ਮਦਦ ਮਿਲੇਗੀ।
ਇਹ ਵੀ ਪੜ੍ਹੋ:-ਚੀਨ ਤੋਂ ਨਹੀਂ ਹੋਈ ਕੋਰੋਨਾ ਦੀ ਸ਼ੁਰੂਆਤ, ਇਹ ਕਹਿਣਾ ਕਾਫੀ ਮੁਸ਼ਕਲ : WHO