ਪਿੱਠ ਦਰਦ ''ਚ ਫਾਇਦੇਮੰਦ ਹੋ ਸਕਦੈ ਖੁਦ ਦਿੱਤਾ ਗਿਆ ਐਕਿਊਪ੍ਰੈਸ਼ਰ

08/24/2019 1:26:46 AM

ਵਾਸ਼ਿੰਗਟਨ - ਪਿੱਠ 'ਚ ਦਰਦ ਇਕ ਬਹੁਤ ਕਾਮਨ ਸਮੱਸਿਆ ਹੈ। ਜੇਕਰ ਦਰਦ ਜ਼ਿਆਦਾ ਹੋਵੇ ਤਾਂ ਉੱਠਣ, ਬੈਠਣ ਅਤੇ ਤੁਰਨ ਤੱਕ ਮੁਸ਼ਿਕਲ ਹੋ ਸਕਦੀ ਹੈ। ਖੋਜਕਾਰਾਂ ਨੇ ਪਤਾ ਲਾਇਆ ਹੈ ਕਿ ਜੇਕਰ ਪਿੱਠ ਦੇ ਹੇਠਲੇ ਹਿੱਸੇ 'ਚ ਤੇਜ਼ ਦਰਦ ਹੈ ਤਾਂ ਖੁਦ ਦਿੱਤਾ ਗਿਆ ਐਕਿਊਪ੍ਰੈਸ਼ਰ ਬਹੁਤ ਰਾਹਤ ਦੇ ਸਕਦਾ ਹੈ। ਮਿਸ਼ੀਗਨ ਮੈਡੀਸਨ 'ਚ ਲੀਡ ਪ੍ਰੋਫੈਸਰ ਅਤੇ ਸਟੱਡੀ ਦੀ ਲੀਡ ਆਥਰ ਸੂਸਨ ਮਰਫੀ ਦੱਸਦੀ ਹੈ ਕਿ ਐਕਿਊਪ੍ਰੈਸ਼ਰ ਐਕਿਊਪੰਕਚਰ ਵਾਂਗ ਹੀ ਹੁੰਦਾ ਹੈ ਪਰ ਇਸ 'ਚ ਨੀਡਲਸ ਦੀ ਲੋੜ ਨਹੀਂ ਹੁੰਦੀ। ਇਸ 'ਚ ਉਂਗਲੀਆਂ, ਅੰਗੂਠੇ ਜਾਂ ਕਿਸੇ ਡਿਵਾਈਸ ਨਾਲ ਸਰੀਰ ਦੇ ਪ੍ਰੈਸ਼ਰ ਪੁਆਇੰਟ 'ਤੇ ਪ੍ਰੈਸ਼ਰ ਪਾਉਂਦੇ ਹਨ। ਮਰਫੀ ਨੇ ਦੱਸਿਆ ਕਿ ਪ੍ਰੈਸ਼ਰ ਪੁਆਟਿੰਸ ਪਹਿਲਾਂ ਵੀ ਕਈ ਸਟੱਡੀਜ਼ 'ਚ ਕੈਂਸਰ ਅਤੇ ਆਸਟੀਓਪੋਰੋਸਿਸ ਦੇ ਦਰਦ 'ਚ ਫਾਇਦੇਮੰਦ ਸਾਬਿਤ ਹੋ ਚੁੱਕਾ ਹੈ। ਕੁਝ ਸਟੱਡੀਜ਼ 'ਚ ਲੋਕਾਂ ਦੀ ਪਿੱਠ ਦਰਦ 'ਚ ਵੀ ਐਕਿਊਪ੍ਰੈਸ਼ਰ ਦਿੱਤਾ ਗਿਆ ਹੈ।


Khushdeep Jassi

Content Editor

Related News