ਹੋ ਗਿਆ ਹਾਸੇ ਦਾ ਮੜ੍ਹਾਸਾ ! April Fool ਬਣਾਉਣ ਦੇ ਚੱਕਰ ''ਚ ਨੌਜਵਾਨ ਨੇ ਗੁਆਈ ਜਾਨ
Wednesday, Apr 03, 2024 - 02:54 AM (IST)
ਨੈਸ਼ਨਲ ਡੈਸਕ- 1 ਅਪ੍ਰੈਲ ਨੂੰ ਮੂਰਖ ਦਿਵਸ ਜਾਂ 'ਅਪ੍ਰੈਲ ਫੂਲ' ਵਜੋਂ ਮਨਾਇਆ ਜਾਂਦਾ ਹੈ। ਇਸ ਦਿਨ ਲੋਕ ਆਪਣੇ ਯਾਰਾਂ-ਦੋਸਤਾਂ ਨਾਲ ਛੋਟੇ-ਮੋਟੇ ਮਜ਼ਾਕ ਕਰਦੇ ਹਨ ਤੇ ਉਨ੍ਹਾਂ ਦੀ ਪ੍ਰਤੀਕਿਰਿਆ ਦੇਖਦੇ ਹਨ। ਪਰ ਕਈ ਵਾਰ ਅਜਿਹੇ ਮਜ਼ਾਕ ਮਹਿੰਗੇ ਪੈ ਜਾਂਦੇ ਹਨ ਤੇ ਲੋਕਾਂ ਦੇ ਹੱਥ ਪਛਤਾਵਾ ਕਰਨ ਤੋਂ ਇਲਾਵਾ ਕੁਝ ਨਹੀਂ ਬਚਦਾ।
ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ ਇੰਦੌਰ ਤੋਂ, ਜਿੱਥੇ ਆਪਣੇ ਦੋਸਤ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਕਥਿਤ ਤੌਰ ’ਤੇ 'ਅਪ੍ਰੈਲ ਫੂਲ' ਬਣਾਉਣ ਦੀ ਕੋਸ਼ਿਸ਼ ਦੌਰਾਨ ਗਲਤੀ ਨਾਲ ਗਲਾ ਘੁੱਟੇ ਜਾਣ ਕਾਰਨ 18 ਸਾਲ ਦੇ ਇਕ ਵਿਦਿਆਰਥੀ ਦੀ ਜਾਨ ਚਲੀ ਗਈ।
ਇਹ ਵੀ ਪੜ੍ਹੋ- ਸਾਬਕਾ CM ਚਰਨਜੀਤ ਚੰਨੀ ਲਈ ਕਾਂਗਰਸੀ ਆਗੂ ਲੈ ਕੇ ਆਏ ਖ਼ਾਸ ਕੇਕ, ਲਿਖਿਆ- ''ਸਾਡਾ ਚੰਨੀ ਜਲੰਧਰ''
ਅਡੀਸ਼ਨਲ ਡਿਪਟੀ ਕਮਿਸ਼ਨਰ ਆਫ਼ ਪੁਲਸ ਰਾਜੇਸ਼ ਨੇ ਦੱਸਿਆ ਕਿ ਮਲਹਾਰਗੰਜ ਥਾਣਾ ਖੇਤਰ ’ਚ ਅਭਿਸ਼ੇਕ ਰਘੂਵੰਸ਼ੀ (18) ਨੇ 1 ਅਪ੍ਰੈਲ ਨੂੰ ਆਪਣੇ ਇਕ ਦੋਸਤ ਨੂੰ ਅਪ੍ਰੈਲ ਫੂਲ ਬਣਾਉਣ ਲਈ ਵੀਡੀਓ ਕਾਲ ਕੀਤੀ ਅਤੇ ਗਲੇ ’ਚ ਫੰਦਾ ਪਾ ਕੇ ਖੁਦਕੁਸ਼ੀ ਕਰਨ ਦਾ ਵਿਖਾਵਾ ਕਰਨ ਲੱਗਾ। ਇਸ ਦੌਰਾਨ ਰਘੂਵੰਸ਼ੀ ਜਿਸ ਸਟੂਲ ’ਤੇ ਖੜ੍ਹਾ ਸੀ, ਉਹ ਅਚਾਨਕ ਡਿੱਗ ਪਿਆ।
ਹਵਾ ’ਚ ਲਟਕਣ ਕਾਰਨ ਉਸ ਦੀ ਗਰਦਨ ਫੰਦੇ ਨਾਲ ਕੱਸੀ ਗਈ ਤੇ ਉਸ ਦੀ ਮੌਤ ਹੋ ਗਈ। ਰਘੂਵੰਸ਼ੀ ਪ੍ਰਸ਼ਾਸਨ ਦੇ ਐੱਸ.ਡੀ.ਐੱਮ. ਦੇ ਡਰਾਈਵਰ ਦਾ ਬੇਟਾ ਸੀ। ਘਟਨਾ ਵਾਲੀ ਥਾਂ ਨੂੰ ਪੁਲਸ ਨੇ ਸੀਲ ਕਰ ਦਿੱਤਾ ਹੈ। ਵਿਦਿਆਰਥੀ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਲਿਆ ਗਿਆ ਹੈ।
ਇਹ ਵੀ ਪੜ੍ਹੋ- ਸ਼ਰਾਬ ਘੁਟਾਲਾ ਮਾਮਲੇ 'ਚ ਵੱਡੀ ਅਪਡੇਟ, Apple ਨੇ ਕੇਜਰੀਵਾਲ ਦਾ IPhone ਅਨਲੌਕ ਕਰਨ ਤੋਂ ਕੀਤਾ ਇਨਕਾਰ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e