ਬ੍ਰਿਟੇਨ 'ਚ 'ਭਾਰਤੀ ਝੰਡੇ' ਦਾ ਅਪਮਾਨ ਕਰਨ ਵਾਲਿਆਂ ਖਿਲਾਫ ਕਾਰਵਾਈ ਹੋਵੇ : ਸੰਸਦੀ ਮੈਂਬਰ

04/24/2018 3:23:38 AM

ਲੰਡਨ — ਬ੍ਰਿਟੇਨ ਦੀ ਸਰਕਾਰ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪਿਛਲੇ ਹਫਤੇ ਬ੍ਰਿਟੇਨ ਦੀ ਯਾਤਰਾ ਦੌਰਾਨ ਪਾਰਲੀਮੈਂਟ ਸੁਕਆਇਰ 'ਤੇ ਭਾਰਤੀ ਝੰਡੇ ਦਾ ਅਪਮਾਨ ਕਰਨ ਵਾਲੇ ਪ੍ਰਦਰਸ਼ਨਕਾਰੀਆਂ ਖਿਲਾਫ ਕਾਰਵਾਈ ਦਾ ਦਬਾਅ ਵਧ ਰਿਹਾ ਹੈ। ਘਟਨਾ ਤੋਂ ਇਕ ਦਿਨ ਬਾਅਦ 18 ਅਪ੍ਰੈਲ ਨੂੰ ਹਾਊਸ ਆਫ ਕਾਮਨਸ 'ਚ ਇਹ ਮੁੱਦਾ ਚੁੱਕਣ ਵਾਲੇ ਕੰਜ਼ਰਵੇਟਿਵ ਪਾਰਟੀ ਦੇ ਸੰਸਦੀ ਮੈਂਬਰ ਬਾਬ ਬਲੈਕਮੈਨ ਦੀ ਪੁਲਸ ਜਾਂਚ ਦੀ ਮੰਗ ਨੂੰ ਲੈ ਕੇ ਦਬਾਅ ਪਾਉਣ ਲਈ ਬ੍ਰਿਟੇਨ ਦੀ ਗ੍ਰਹਿ ਮੰਤਰੀ ਅੰਬਰ ਰੂਡ ਅਤੇ ਸਦਨ ਦੀ ਮੰਤਰੀ ਨੂੰ ਚਿੱਠੀ ਲਿਖਣ ਦੀ ਯੋਜਨਾ ਹੈ।
ਬਲੈਕਮੈਨ ਨੇ ਕਿਹਾ ਕਿ ਪੁਲਸ ਦੀ ਮੰਗ ਨੂੰ ਲੈ ਕੇ ਉਹ ਗ੍ਰਹਿ ਮੰਤਰੀ ਅਤੇ ਸਦਨ ਦੀ ਨੇਤਾ ਨੂੰ ਚਿੱਠੀ ਲਿਖਣਗੇ। ਭਾਰਤ ਸਰਕਾਰ ਨੇ ਇਕ ਬਿਆਨ ਜਾਰੀ ਕਰ ਕਿਹਾ ਸੀ ਕਿ ਉਸ ਨੂੰ ਉਮੀਦ ਹੈ ਕਿ ਤਿਰੰਗੇ ਦਾ ਅਪਮਾਨ ਕਰਨ ਅਤੇ ਮਾਮਲਿਆਂ ਨੂੰ ਭੜਕਾਉਣ ਵਾਲਿਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ। ਇਸ ਕੰਮ ਨੂੰ ਅੰਜ਼ਾਮ ਦੇਣ ਵਾਲਿਆਂ ਖਿਲਾਫ ਕਾਰਵਾਈ ਦੀ ਮੰਗ ਨੂੰ ਲੈ ਕੇ ਚੇਂਜ ਡਾਟ ਓ. ਆਰ. ਜੀ. 'ਤੇ ਦਾਇਰ ਆਨਲਾਈਨ ਪਟੀਸ਼ਨ 'ਤੇ 7,500 ਲੋਕਾਂ ਨੇ ਦਸਤਾਖਤ ਕੀਤੇ ਹਨ। ਫ੍ਰੇੇਂਡਸ ਆਫ ਇੰਡੀਆ ਸੋਸਾਇਟੀ ਇੰਟਰਨੈਸ਼ਨਲ (ਐੱਫ. ਆਈ. ਐੱਸ. ਆਈ.) ਬ੍ਰਿਟੇਨ ਵੱਲੋਂ ਇਹ ਪਹਿਲ ਕੀਤੀ ਗਈ ਹੈ। ਬ੍ਰਿਟੇਨ ਦੇ 400 ਹਿੰਦੂ ਸੰਗਠਨਾਂ ਦੇ ਸੀਨੀਅਰ ਸੰਗਠਨ ਹਿੰਦੂ ਫੋਰਮ ਆਫ ਬ੍ਰਿਟੇਨ (ਐੱਚ. ਐੱਫ. ਬੀ.) ਨੇ ਵੀ ਬ੍ਰਿਟੇਨ ਦੀ ਗ੍ਰਹਿ ਮੰਤਰੀ ਨੂੰ ਚਿੱਠੀ ਲਿਖ ਕੇ ਪ੍ਰਦਰਸ਼ਨ ਦੌਰਾਨ ਬ੍ਰਿਟਿਸ਼ ਨਾਗਰਿਕਾਂ ਖਿਲਾਫ, 'ਨਫਰਤ ਅਪਰਾਧ' ਕਰਨ ਵਾਲੇ ਲੋਕਾਂ ਅਤੇ ਸਿੱਖ ਫਾਊਡੇਸ਼ਨ ਯੂ. ਕੇ. ਖਿਲਾਫ ਕਾਰਵਾਈ ਕਰਨ ਦਾ ਜ਼ਿਕਰ ਕੀਤਾ ਹੈ।


Related News