ਪਹਾੜ ''ਤੇ ਹਾਦਸਾਗ੍ਰਸਤ ਹੋਇਆ ਜੰਗੀ ਜਹਾਜ਼ : ਦੱਖਣੀ ਕੋਰੀਆਈ ਫੌਜ

Thursday, Apr 05, 2018 - 03:39 PM (IST)

ਸੋਲ (ਭਾਸ਼ਾ)— ਦੱਖਣੀ ਕੋਰੀਆਈ ਹਵਾਈ ਫੌਜ ਨੇ ਕਿਹਾ ਕਿ ਐੱਫ-15 ਦਾ ਜੰਗੀ ਜਹਾਜ਼ ਵੀਰਵਾਰ ਨੂੰ ਦੇਸ਼ ਦੇ ਦੱਖਣੀ ਇਲਾਕੇ ਵਿਚ ਸਥਿਤ ਪਹਾੜ 'ਤੇ ਹਾਦਸਾਗ੍ਰਸਤ ਹੋ ਗਿਆ। ਹਾਲੇ ਤੱਕ ਇਹ ਸਪੱਸ਼ਟ ਨਹੀਂ ਹੋ ਪਾਇਆ ਹੈ ਕਿ ਹਾਦਸਾ ਕਿਸ ਕਾਰਨ ਹੋਇਆ ਅਤੇ ਕੀ ਦੋਵੇਂ ਪਾਇਲਟ ਸੁਰੱਖਿਅਤ ਨਿਕਲਣ ਵਿਚ ਕਾਮਯਾਬ ਰਹੇ ਹਨ ਜਾਂ ਨਹੀਂ। ਹਵਾਈ ਫੌਜ ਨੇ ਕਿਹਾ ਕਿ ਦੋਵੇਂ ਪਾਇਲਟਾਂ ਦੀ ਤਲਾਸ਼ੀ ਕੀਤੀ ਜਾ ਰਹੀ ਹੈ, ਜੋ ਇਕ ਅਣਜਾਣ ਮਿਸ਼ਨ ਦੇ ਬਾਅਦ ਦਾਏਗੂ ਸ਼ਹਿਰ ਸਥਿਤ ਆਪਣੇ ਬੇਸ ਵਿਚ ਵਾਪਸ ਪਰਤ ਰਹੇ ਸਨ। ਚਿਲਗੋਕ ਫਾਇਰਫਾਈਟਰਜ਼ ਵਿਭਾਗ ਦੇ ਇਕ ਅਧਿਕਾਰੀ ਨੇ ਕਿਹਾ ਕਿ ਪਹਾੜ 'ਤੇ ਸਥਿਤ ਇਸ ਹਾਦਸੇ ਵਾਲੀ ਜਗ੍ਹਾ ਵੱਲ ਦਰਜਨਾਂ ਦਮਕਲ ਕਰਮਚਾਰੀਆਂ ਅਤੇ ਰਾਹਤ ਕਰਮਚਾਰੀਆਂ ਨੂੰ ਭੇਜਿਆ ਗਿਆ ਹੈ। ਇਹ ਲੋਕ ਪੈਦਲ ਹੀ ਉੱਥੇ ਗਏ ਹਨ। ਪਰ ਹਾਲੇ ਤੱਕ ਉਨ੍ਹਾਂ ਨੁੰ ਜਹਾਜ਼ ਨਜ਼ਰ ਨਹੀਂ ਆਇਆ ਹੈ। ਅਧਿਕਾਰਿਕ ਨਿਯਮਾਂ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਨੇ ਆਪਣਾ ਨਾਮ ਜ਼ਾਹਰ ਨਹੀਂ ਕੀਤਾ ਹੈ। ਨੇੜੇ ਦੇ ਇਕ ਗੋਲਫ ਕਲੱਬ ਦੇ ਕਰਮਚਾਰੀ ਨੇ ਕਿਹਾ ਕਿ ਉਸ ਨੂੰ ਕੁਝ ਧਮਾਕੇ ਸੁਣਾਈ ਦਿੱਤੇ, ਜਿਸ ਨਾਲ ਕਲੱਬ ਦੀ ਇਮਾਰਤ ਵੀ ਹਿੱਲ ਗਈ। ਹਵਾਈ ਫੌਜ ਨੇ ਕਿਹਾ ਕਿ ਇਸ ਹਾਦਸੇ ਵਿਚ ਕਿਸੇ ਨਾਗਰਿਕ ਜਾਂ ਸੰਪੱਤੀ ਦੇ ਨੁਕਸਾਨੇ ਜਾਣ ਦੀ ਖਬਰ ਨਹੀਂ ਹੈ।


Related News