ਜਦੋਂ ਪਾਕਿਸਤਾਨੀ ਸੰਸਦ 'ਚ ਐੱਮ.ਪੀ. ਤੇ ਮੰਤਰੀ ਨੇ ਇਕ-ਦੂਜੇ ਨੂੰ ਕੱਢੀਆਂ ਗਾਲ੍ਹਾਂ (ਵੀਡੀਓ)

Thursday, Aug 08, 2019 - 07:59 PM (IST)

ਜਦੋਂ ਪਾਕਿਸਤਾਨੀ ਸੰਸਦ 'ਚ ਐੱਮ.ਪੀ. ਤੇ ਮੰਤਰੀ ਨੇ ਇਕ-ਦੂਜੇ ਨੂੰ ਕੱਢੀਆਂ ਗਾਲ੍ਹਾਂ (ਵੀਡੀਓ)

ਇਸਲਾਮਾਬਾਦ (ਏਜੰਸੀ)- ਪਾਕਿਸਤਾਨ ਦੀ ਸੰਸਦ 'ਚ ਬੀਤੇ ਦਿਨੀਂ ਹੋਏ ਹੰਗਾਮੇ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਵੀਡੀਓ 'ਚ ਪਾਕਿਸਤਾਨ ਦੇ ਵਿਰੋਧੀ ਧਿਰ ਮੁਸਲਿਮ ਲੀਗ ਨਵਾਜ਼ ਦੇ ਸੈਨੇਟਰ ਮੁਸ਼ਾਹਿਦੁੱਲਾ ਖਾਨ ਅਤੇ ਵਿਗਿਆਨ ਅਤੇ ਤਕਨੀਕੀ ਮੰਤਰੀ ਫਵਾਦ ਚੌਧਰੀ ਨੇ ਸੰਸਦ ਦੇ ਇਕ ਸਾਂਝੇ ਸੈਸ਼ਨ ਦੌਰਾਨ ਇਕ-ਦੂਜੇ ਨੂੰ ਗਾਲ੍ਹਮੰਦਾ ਕਰਦੇ ਹੋਏ ਦਿਖਾਈ ਦੇ ਰਹੇ ਹਨ। ਦਿ ਐਕਸਪ੍ਰੈਸ ਟ੍ਰਿਬਿਊਨ ਦੀ ਰਿਪੋਰਟ ਮੁਤਾਬਕ ਬੁੱਧਵਾਰ ਨੂੰ ਨੈਸ਼ਨਲ ਅਸੈਂਬਲੀ ਦੇ ਸਪੀਕਰ ਅਸਦ ਕੈਸਰ ਦੇ ਨਾਲ ਕਾਰਵਾਈ ਦੀ ਪ੍ਰਧਾਨਗੀ ਕਰ ਰਹੇ ਸੈਨੇਟ ਪ੍ਰਧਾਨ ਸਾਦਿਕ ਸੰਜਰਾਨੀ ਨੂੰ ਇਸ ਵਿਚਾਲੇ ਦਖਲ ਦਿੰਦੇ ਹੋਏ ਗੈਰ-ਸੰਸਦੀ ਸ਼ਬਦਾਂ ਨੂੰ ਵਾਪਸ ਲੈਣ ਦਾ ਹੁਕਮ ਦੇਣਾ ਪਿਆ।

ਸੈਨੇਟਰ ਮੁਸ਼ਾਹਿਦੁੱਲਾ ਖਾਨ ਨੇ ਆਪਣੇ ਸੰਬੋਧਨ ਨੂੰ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ ਪਰ ਇਸ ਦੌਰਾਨ ਸੂਚਨਾ ਤੇ ਤਕਨੀਕ ਮੰਤਰੀ ਨੇ ਆਪਣੀ ਬਿਆਨਬਾਜ਼ੀ ਸ਼ੁਰੂ ਕਰ ਦਿੱਤੀ, ਜਿਸ ਤੋਂ ਬਾਅਦ ਖਾਨ ਨੇ ਫੈਡਰਲ ਮੰਤਰੀ ਨੂੰ ਡੱਬੂ ਕਹਿ ਕੇ ਬੁਲਾਇਆ ਤੇ ਨਾਲ ਹੀ ਇਹ ਵੀ ਕਹਿ ਦਿੱਤਾ ਕਿ ਮੈਂ ਤਾਂ ਤੈਨੂੰ ਘਰੇ ਬੰਨ੍ਹ ਕੇ ਆਇਆ ਸੀ ਤੇ ਤੂੰ ਫਿਰ ਇਧਰ ਆ ਗਿਐ। ਇਸ ਤੋਂ ਬਾਅਦ ਸੰਸਦ ਮੈਂਬਕ ਇਕ ਦੂਜੇ ਨੂੰ ਕੁੱਟਣ 'ਤੇ ਉਤਾਰੂ ਹੋ ਗਏ। ਇਥੋਂ ਤੱਕ ਕਿ ਖਾਨ ਨੇ ਸੂਚਨਾ ਮੰਤਰੀ ਚੌਧਰੀ ਨੂੰ ਸੰਡਾ ਤੱਕ ਕਹਿ ਦਿੱਤਾ। ਜਿਸ 'ਤੇ ਸੂਚਨਾ ਮੰਤਰੀ ਨੇ ਕਿਹਾ ਕਿ ਸੰਸਦ 'ਚ ਡਾਕੂ ਬਿਠਾਏ ਹੋਏ ਹਨ। ਇਸ ਤੋਂ ਬਾਅਦ ਸੰਸਦ 'ਚ ਮਾਹੌਲ ਇੰਨਾਂ ਗਰਮ ਹੋ ਗਿਆ ਕਿ ਦੋਵਾਂ ਮੰਤਰੀਆਂ ਨੇ ਸਪੀਕਰ ਦੀ ਪਰਵਾਹ ਕੀਤੇ ਬਿਨਾਂ ਇਕ ਦੂਜੇ ਨੂੰ ਗਾਲ੍ਹਮੰਦਾ ਕਰਨਾ ਸ਼ੁਰੂ ਕਰ ਦਿੱਤਾ। ਇਮਰਾਨ ਦੀ ਪਾਰਟੀ ਨੇ ਮੁਸ਼ਕਲ ਨਾਲ ਫਵਾਦ ਚੌਧਰੀ ਨੂੰ ਕੰਟਰੋਲ ਕੀਤਾ ਤੇ ਉਨ੍ਹਾਂ ਨੂੰ ਸ਼ਾਂਤ ਕਰਕੇ ਬਿਠਾ ਦਿੱਤਾ। 

ਜੰਮੂ ਅਤੇ ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੇ ਸੰਵਿਧਾਨ ਦੀ ਧਾਰਾ 370 ਨੂੰ ਰੱਦ ਕਰਨ ਦੇ ਭਾਰਤ ਸਰਕਾਰ ਦੇ ਫੈਸਲੇ ਤੋਂ ਬਾਅਦ ਚਰਚਾ ਕਰਨ ਲਈ ਮੰਗਲਵਾਰ ਨੂੰ ਪਾਕਿਸਤਾਨ 'ਚ ਸੈਸ਼ਨ ਬੁਲਾਇਆ ਗਿਆ ਸੀ। ਭਾਰਤ ਨੇ ਸੋਮਵਾਰ ਨੂੰ ਜੰਮੂ ਤੇ ਕਸ਼ਮੀਰ ਸੂਬੇ ਨੂੰ ਕੇਂਦਰ ਸ਼ਾਸਤ ਸੂਬਿਆਂ ਵਿਚ ਬਦਲ ਦਿੱਤਾ ਸੀ। ਇਸ ਫੈਸਲੇ ਤੋਂ ਬਾਅਦ ਲੱਦਾਖ ਖੇਤਰ ਨੂੰ ਬਿਨਾਂ ਵਿਧਾਨ ਸਭਾ ਦੇ ਕੇਂਦਰਸ਼ਾਸਤ ਸੂਬਾ ਬਣਾਉਂਦੇ ਹੋਏ ਸੂਬੇ ਦੀ ਵੰਡ ਕਰ ਦਿੱਤੀ ਗਈ ਹੈ।

 


author

Baljit Singh

Content Editor

Related News