81 ਹਜ਼ਾਰ ਡਾਲਰ ਤੋਂ ਵਧੇਰੇ ਲੱਗੀ ਇਬਰਾਹੀਮ ਲਿੰਕਨ ਦੇ ਵਾਲਾਂ ਦੇ ਗੁੱਛੇ ਦੀ ਕੀਮਤ

Monday, Sep 14, 2020 - 12:07 AM (IST)

81 ਹਜ਼ਾਰ ਡਾਲਰ ਤੋਂ ਵਧੇਰੇ ਲੱਗੀ ਇਬਰਾਹੀਮ ਲਿੰਕਨ ਦੇ ਵਾਲਾਂ ਦੇ ਗੁੱਛੇ ਦੀ ਕੀਮਤ

ਬੋਸਟਨ (ਏਪੀ): ਇਬਰਾਹੀਮ ਲਿੰਕਨ ਦਾ ਵਾਲਾਂ ਦਾ ਇਕ ਗੁੱਛਾ ਤੇ 1865 ਵਿਚ ਉਨ੍ਹਾਂ ਦੇ ਕਤਲ ਦੀ ਜਾਣਕਾਰੀ ਦੇਣ ਵਾਲੀ ਖੂਨ ਨਾਲ ਭਿੱਜੀ ਇਕ ਤਾਰ ਇਥੇ ਇਕ ਨਿਲਾਮੀ ਦੌਰਾਨ 81 ਹਜ਼ਾਰ ਡਾਲਰ ਤੋਂ ਵਧੇਰੇ ਵਿਚ ਵਿਕੇ। ਬੋਸਟਨ ਦੇ ਆਰ.ਆਰ. ਆਕਸ਼ਨ ਮੁਤਾਬਕ ਸ਼ਨੀਵਾਰ ਨੂੰ ਖਤਮ ਹੋਈ ਨਿਲਾਨੀ ਦੌਰਾਨ ਇਨ੍ਹਾਂ ਚੀਜ਼ਾਂ ਦੀ ਬੋਲੀ ਲਗਾਈ ਗਈ। ਹਾਲਾਂਕਿ ਖਰੀਦਦਾਰ ਦੀ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ। ਲਿੰਕਨ ਦੇ ਪੋਸਟਮਾਰਟਮ ਦੌਰਾਨ ਉਨ੍ਹਾਂ ਦਾ ਸਿਰਫ ਦੋ ਇੰਚ ਲੰਬਾ ਵਾਲਾਂ ਦਾ ਇਹ ਗੁੱਛਾ ਕੱਟਿਆ ਗਿਆ ਸੀ। ਵਾਸ਼ਿੰਗਟਨ ਡੀਸੀ ਦੇ ਫੋਰਡ ਥਿਏਟਰ ਵਿਚ ਗੋਲੀ ਮਾਰਕੇ ਉਨ੍ਹਾਂ ਦਾ ਕਤਲ ਕਰ ਦਿੱਤਾ ਗਿਆ ਸੀ। 

ਆਰ.ਆਰ. ਆਕਸ਼ਨ ਮੁਤਾਬਕ ਇਹ ਵਾਲਾਂ ਦਾ ਗੁੱਛਾ ਅਮਰੀਕਾ ਦੇ 16ਵੇਂ ਰਾਸ਼ਟਰਪਤੀ ਦੀ ਪਤਨੀ ਮੈਰੀ ਟੋਲ ਲਿੰਕਨ ਦੇ ਰਿਸ਼ਤੇਦਾਰ ਤੇ ਕੇਂਟੁਕੀ ਦੇ ਪੋਸਟਮਾਸਟਰ ਡਾ. ਲੇਮੈਨ ਬੀਚਰ ਟੋਡ ਦੇ ਸਾਹਮਣੇ ਪੇਸ਼ ਕੀਤਾ ਗਿਆ ਸੀ। ਲਿੰਕਨ ਦੇ ਪੋਸਟਮਾਰਟਮ ਦੌਰਾਨ ਡਾ. ਟੋਡ ਮੌਜੂਦ ਸਨ। ਡਾ. ਟੋਡ ਨੂੰ ਇਹ ਵਾਲਾਂ ਦਾ ਗੁੱਛਾ ਇਕ ਸਰਕਾਰੀ ਟੈਲੀਗ੍ਰਾਮ ਦੇ ਉਪਰ ਲਗਾਕੇ ਕੇਂਟੁਕੀ ਡਾਕਘਰ ਵਿਚ ਉਨ੍ਹਾਂ ਦੇ ਸਹਾਇਕ ਜਾਰਜ ਕਿਨਿਅਰ ਨੇ ਭੇਜਿਆ ਸੀ। ਵਾਸ਼ਿੰਗਟਨ ਵਿਚ 14 ਅਪ੍ਰੈਲ, 1865 ਨੂੰ ਰਾਤ 11 ਵਜੇ ਤਾਰ ਹਾਸਲ ਕੀਤੀ ਗਈ।


author

Baljit Singh

Content Editor

Related News