ਹੱਜ ਯਾਤਰਾ : ਸਾਊਦੀ ਅਰਬ 'ਚ ਹੁਣ ਤੱਕ ਪਹੁੰਚੇ ਕਰੀਬ 15 ਲੱਖ ਵਿਦੇਸ਼ੀ ਸ਼ਰਧਾਲੂ

Friday, Jun 23, 2023 - 01:38 PM (IST)

ਮੱਕਾ ((ਭਾਸ਼ਾ)- ਸਾਊਦੀ ਅਰਬ ਵਿੱਚ ਸਾਲਾਨਾ ਹੱਜ ਯਾਤਰਾ ਲਈ ਹੁਣ ਤੱਕ ਕਰੀਬ 15 ਲੱਖ ਵਿਦੇਸ਼ੀ ਸ਼ਰਧਾਲੂ ਪਹੁੰਚ ਚੁੱਕੇ ਹਨ। ਇਨ੍ਹਾਂ 'ਚੋਂ ਜ਼ਿਆਦਾਤਰ ਹਾਜੀ ਜਹਾਜ਼ ਰਾਹੀਂ ਮੱਕਾ ਪਹੁੰਚੇ ਹਨ। ਸਾਊਦੀ ਅਧਿਕਾਰੀਆਂ ਨੇ ਕਿਹਾ ਕਿ 2020 'ਚ ਕੋਰੋਨਾ ਵਾਇਰਸ ਮਹਾਮਾਰੀ ਸ਼ੁਰੂ ਹੋਣ ਤੋਂ ਬਾਅਦ ਇਹ ਪਹਿਲਾ ਸਾਲ ਹੈ, ਜਦੋਂ ਹੱਜ ਯਾਤਰਾ ਬਿਨਾਂ ਕਿਸੇ ਪਾਬੰਦੀ ਦੇ ਆਯੋਜਿਤ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸੋਮਵਾਰ ਤੋਂ ਸ਼ੁਰੂ ਹੋ ਰਹੀ ਹੱਜ ਯਾਤਰਾ 'ਚ ਹੋਰ ਵਿਦੇਸ਼ੀ ਸ਼ਰਧਾਲੂਆਂ ਦੇ ਪਹੁੰਚਣ ਦੀ ਸੰਭਾਵਨਾ ਹੈ। 

ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ 2024 'ਚ ਭਾਰਤੀ ਪੁਲਾੜ ਯਾਤਰੀ ਨੂੰ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਭੇਜਣ 'ਚ ਕਰੇਗਾ ਮਦਦ

ਜ਼ਿਕਰਯੋਗ ਹੈ ਕਿ ਹੱਜ ਇਸਲਾਮ ਦੇ ਪੰਜ ਥੰਮ੍ਹਾਂ ਵਿੱਚੋਂ ਇੱਕ ਹੈ ਅਤੇ ਸਰੀਰਕ ਅਤੇ ਵਿੱਤੀ ਤੌਰ 'ਤੇ ਸਮਰੱਥ ਮੁਸਲਮਾਨਾਂ ਨੂੰ ਆਪਣੇ ਜੀਵਨ ਵਿੱਚ ਘੱਟੋ-ਘੱਟ ਇੱਕ ਵਾਰ ਹੱਜ ਯਾਤਰਾ 'ਤੇ ਜਾਣ ਲਈ ਕਿਹਾ ਜਾਂਦਾ ਹੈ। ਇਹ ਦੁਨੀਆ ਦੇ ਸਭ ਤੋਂ ਵੱਡੇ ਧਾਰਮਿਕ ਸਮਾਗਮਾਂ ਵਿੱਚੋਂ ਇੱਕ ਹੈ। ਸਾਊਦੀ ਅਰਬ ਦੇ ਮੀਡੀਆ ਮੰਤਰਾਲੇ ਨੇ ਵੀਰਵਾਰ ਨੂੰ ਕਿਹਾ ਕਿ ਬੁੱਧਵਾਰ ਤੱਕ 14.9 ਲੱਖ ਤੋਂ ਵੱਧ ਵਿਦੇਸ਼ੀ ਸ਼ਰਧਾਲੂ ਹੱਜ ਲਈ ਮੱਕਾ ਆਏ ਹਨ, ਜਿਨ੍ਹਾਂ ਵਿੱਚੋਂ 14.3 ਲੱਖ ਹਵਾਈ ਮਾਰਗ ਰਾਹੀਂ ਪਹੁੰਚੇ ਹਨ। ਸਾਊਦੀ ਅਧਿਕਾਰੀਆਂ ਨੇ ਕਿਹਾ ਕਿ ਸਾਨੂੰ ਉਮੀਦ ਹੈ ਕਿ ਸਾਲ 2023 'ਚ ਹੱਜ ਯਾਤਰੀਆਂ ਦੀ ਗਿਣਤੀ ਕੋਰੋਨਾ ਕਾਲ ਤੋਂ ਪਹਿਲਾਂ ਦੇ ਪੱਧਰ ਤੱਕ ਪਹੁੰਚ ਸਕਦੀ ਹੈ। ਸਾਲ 2019 ਵਿੱਚ 24 ਲੱਖ ਹਾਜੀਆਂ ਨੇ ਹੱਜ ਕੀਤਾ ਸੀ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News