ਅਭਿਨੰਦਨ ਵਰਧਮਾਨ ਨੂੰ ਵੀਰ ਚੱਕਰ ਨਾਲ ਸਨਮਾਨਤ ਕਰਨ ’ਤੇ ਪਾਕਿ ਨੂੰ ਲੱਗੀਆਂ ਮਿਰਚਾਂ

11/23/2021 5:35:03 PM

ਇਸਲਾਮਾਬਾਦ (ਭਾਸ਼ਾ): ਹਵਾਈ ਫ਼ੌਜ ਦੇ ਗਰੁੱਪ ਕੈਪਟਨ ਅਭਿਨੰਦਨ ਵਰਧਮਾਨ ਨੂੰ ਉਨ੍ਹਾਂ ਦੀ ਬਹਾਦਰੀ ਅਤੇ ਸਾਹਸ ਲਈ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਸੋਮਵਾਰ ਨੂੰ ਵੀਰ ਚੱਕਰ ਨਾਲ ਸਨਮਾਨਿਤ ਕੀਤਾ। ਅਭਿਨੰਦਨ ਨੇ 2019 ਵਿਚ ਪਾਕਿਸਤਾਨ ਨਾਲ ਹਵਾਈ ਝੜਪ ਦੌਰਾਨ ਦੁਸ਼ਮਣ ਦੇ ਐੱਫ-16 ਲੜਾਕੂ ਜਹਾਜ਼ ਨੂੰ ਮਾਰ ਡਿਗਾਇਆ ਸੀ। ਉਥੇ ਹੀ ਅਭਿਨੰਦਨ ਨੂੰ ਵੀਰ ਚੱਕਰ ਨਾਲ ਸਨਮਾਨਤ ਕਰਨ ’ਤੇ ਪਾਕਿਸਤਾਨ ਨੂੰ ਮਿਰਚੀ ਲੱਗੀ ਹੈ। 

ਇਹ ਵੀ ਪੜ੍ਹੋ : ਇਮਰਾਨ ਖ਼ਾਨ ਦਾ ਵੱਡਾ ਫ਼ੈਸਲਾ,ਹੁਣ ਪਾਕਿ ਜ਼ਰੀਏ ਅਫ਼ਗਾਨਿਸਤਾਨ ਨੂੰ ਕਣਕ ਭੇਜ ਸਕੇਗਾ ਭਾਰਤ

ਪਾਕਿਸਤਾਨ ਦੇ ਵਿਦੇਸ਼ ਦਫ਼ਤਰ ਨੇ ਇਕ ਬਿਆਨ ਵਿਚ ਕਿਹਾ, 'ਪਾਕਿਸਤਾਨ 'ਪੂਰੀ ਤਰ੍ਹਾਂ ਬੇਬੁਨਿਆਦ' ਭਾਰਤੀ ਦਾਅਵਿਆਂ ਨੂੰ ਖ਼ਾਰਜ ਕਰਦਾ ਹੈ ਕਿ ਇਕ ਪਾਕਿਸਤਾਨੀ ਐੱਫ-16 ਜਹਾਜ਼ ਨੂੰ ਭਾਰਤੀ ਪਾਇਲਟ ਨੇ ਮਾਰ ਡਿਗਾਇਆ ਸੀ।' ਬਿਆਨ ਵਿਚ ਦਾਅਵਾ ਕੀਤਾ ਗਿਆ ਹੈ ਕਿ ਪਾਕਿਸਤਾਨੀ ਐੱਫ-16 ਜਹਾਜ਼ ਦਾ ਜਾਇਜ਼ਾ ਲੈਣ ਤੋਂ ਬਾਅਦ ਅੰਤਰਰਾਸ਼ਟਰੀ ਮਾਹਰਾਂ ਅਤੇ ਅਮਰੀਕੀ ਅਧਿਕਾਰੀਆਂ ਨੇ ਪਹਿਲਾਂ ਹੀ ਪੁਸ਼ਟੀ ਕੀਤੀ ਹੈ ਕਿ ਉਸ ਦਿਨ ਕੋਈ ਵੀ ਪਾਕਿਸਤਾਨੀ ਐੱਫ-16 ਨਹੀਂ ਮਾਰ ਡਿਗਾਇਆ ਗਿਆ ਸੀ। ਵਿਦੇਸ਼ ਦਫ਼ਤਰ ਨੇ ਕਿਹਾ ਕਿ ਪਾਇਲਟ ਦੀ ਰਿਹਾਈ "ਭਾਰਤ ਦੀ ਕੁੜੱਤਣ ਅਤੇ ਗ਼ਲਤ ਤਰੀਕੇ ਨਾਲ ਕੀਤੀ ਗਈ ਹਮਲਾਵਰ ਕਾਰਵਾਈ ਦੇ ਬਾਵਜੂਦ ਸ਼ਾਂਤੀ ਦੀ ਪਾਕਿਸਤਾਨ ਦੀ ਇੱਛਾ ਦਾ ਪ੍ਰਮਾਣ ਸੀ।"

ਇਹ ਵੀ ਪੜ੍ਹੋ : ਬੁਲਗਾਰੀਆ ’ਚ ਵਾਪਰਿਆ ਭਿਆਨਕ ਬੱਸ ਹਾਦਸਾ, 45 ਲੋਕਾਂ ਦੀ ਮੌਤ

ਦੱਸ ਦੇਈਏ ਕਿ ਪੁਲਵਾਮਾ ਅੱਤਵਾਦੀ ਹਮਲੇ ਦੇ ਜਵਾਬ ਵਿਚ ਭਾਰਤੀ ਹਵਾਈ ਫ਼ੌਜ ਦੇ ਲੜਾਕੂ ਜਹਾਜ਼ਾਂ ਨੇ 26 ਫਰਵਰੀ 2019 ਨੂੰ ਸਰਹੱਦ ਪਾਰ ਅੱਤਵਾਦੀਆਂ ਦੇ ਟਿਕਾਣਿਆਂ ’ਤੇ ਮੁਸਤੈਦੀ ਨਾਲ ਕੀਤੀ ਗਈ ਸੀਮਤ ਕਾਰਵਾਈ ਵਿਚ ਵੱਡੀ ਗਿਣਤੀ ਵਿਚ ਅੱਤਵਾਦੀਆਂ ਨੂੰ ਮਾਰ ਦਿੱਤਾ ਸੀ। ਇਸ ਦੇ ਜਵਾਬ ਵਿਚ ਪਾਕਿਸਤਾਨ ਦੇ ਲੜਾਕੂ ਜਹਾਜ਼ਾਂ ਨੇ 27 ਫਰਵਰੀ 2019 ਨੂੰ ਭਾਰਤੀ ਟਿਕਾਣਿਆਂ ’ਤੇ ਹਮਲੇ ਦੀ ਕੋਸ਼ਿਸ਼ ਕੀਤੀ ਸੀ। ਇਸ ਦੌਰਾਨ ਆਸਮਾਨ ਵਿਚ ਲੜਾਕੂ ਜਹਾਜ਼ਾਂ ਵਿਚਾਲੇ ਹੋਏ ਟਕਰਾਅ ਦੌਰਾਨ ਗਰੁੱਪ ਕੈਪਟਨ ਵਰਧਮਾਨ ਨੇ ਪਾਕਿਸਤਾਨ ਦੇ ਐੱਫ-16 ਜਹਾਜ਼ ਨੂੰ ਮਾਰ ਡਿਗਾਇਆ ਸੀ।

ਇਹ ਵੀ ਪੜ੍ਹੋ : 'ਪਹਿਲਾਂ ਆਪਣੇ ਬੱਚੇ ਸਰਹੱਦ 'ਤੇ ਭੇਜੋ', ਜਾਣੋ ਗੌਤਮ ਗੰਭੀਰ ਨੇ ਨਵਜੋਤ ਸਿੱਧੂ ਨੂੰ ਅਜਿਹਾ ਕਿਉਂ ਕਿਹਾ

ਇਸ ਦੌਰਾਨ ਮਿਜ਼ਾਇਲ ਹਮਲੇ ਵਿਚ ਵਰਧਮਾਨ ਦਾ ਜਹਾਜ਼ ਵੀ ਡਿੱਗ ਗਿਆ, ਜਿਸ ਨਾਲ ਉਨ੍ਹਾਂ ਨੂੰ ਪੈਰਾਸ਼ੂਟ ਰਾਹੀਂ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿਚ ਉਤਰਨਾ ਪਿਆ, ਜਿੱਥੇ ਉਨ੍ਹਾਂ ਨੂੰ ਪਾਕਿਸਤਾਨ ਨੇ ਹਿਰਾਸਤ ਵਿਚ ਲੈ ਲਿਆ। ਹਾਲਾਂਕਿ ਬਾਅਦ ਵਿਚ ਭਾਰਤੀ ਕੂਟਨੀਤਕ ਅਤੇ ਫ਼ੌਜੀ ਦਬਾਅ ਦੇ ਚੱਲਦੇ ਪਾਕਿਸਤਾਨ ਨੂੰ ਉਨ੍ਹਾਂ ਨੂੰ ਛੱਡਣਾ ਪਿਅ ਸੀ। ਦਰਅਸਲ ਐੱਫ-16 ਲੜਾਕੂ ਜਹਾਜ਼ ਅਮਰੀਕਾ ਵਿਚ ਬਣਿਆ ਲੜਾਕੂ ਜਹਾਜ਼ ਹੈ, ਜਿਸ ਨੂੰ ਪਾਕਿਸਤਾਨ ਆਪਣੀ ਤਾਕਤ ਮੰਨਦਾ ਰਿਹਾ ਹੈ। ਉਸ ਨੂੰ ਡਿਗਾਏ ਜਾਣ ਨਾਲ ਪਾਕਿ ਨੂੰ ਵੱਡਾ ਝਟਕਾ ਲੱਗਾ ਸੀ। ਇਹੀ ਕਾਰਨ ਹੈ ਕਿ ਉਸ ਵੱਲੋਂ ਵਾਰ-ਵਾਰ ਉਸ ਨੂੰ ਡਿਗਾਏ ਜਾਣ ਨੂੰ ਖ਼ਾਰਜ਼ ਕਰਦਾ ਰਿਹਾ ਹੈ।

ਇਹ ਵੀ ਪੜ੍ਹੋ : ਵਿਗਿਆਨੀਆਂ ਨੇ ਕੀਤਾ ਖੁਲਾਸਾ, ਅਗਲੇ ਕੋਰੋਨਾ ਵਾਇਰਸ ਨੂੰ ਜਨਮ ਦੇ ਸਕਦੇ ਹਨ ਚੂਹੇ ਅਤੇ ਬਾਂਦਰ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News