ਸੈਰ 'ਤੇ ਨਿਕਲੀ ਔਰਤ ਦੀ ਚਮਕੀ ਕਿਸਮਤ, ਅਚਾਨਕ ਬਣ ਗਈ ਕਰੋੜਪਤੀ
Wednesday, May 29, 2024 - 04:46 PM (IST)
ਇੰਟਰਨੈਸ਼ਨਲ ਡੈਸਕ: ਰੱਬ ਕਿਸੇ ਦੀ ਕਿਸਮਤ ਕਦੋਂ ਚਮਕਾਏਗਾ, ਇਹ ਨਹੀਂ ਕਿਹਾ ਜਾ ਸਕਦਾ। ਇਹ ਗੱਲ ਉਸ ਔਰਤ 'ਤੇ ਬਿਲਕੁਲ ਫਿੱਟ ਬੈਠਦੀ ਹੈ ਜੋ ਸੈਰ ਕਰਨ ਗਈ ਅਤੇ ਫਿਰ ਕਰੋੜਪਤੀ ਬਣ ਗਈ। ਇਹ ਹੈਰਾਨ ਕਰਨ ਵਾਲਾ ਮਾਮਲਾ 'ਚੈੱਕ ਰਿਪਬਲਿਕ' ਦਾ ਹੈ ਜਿੱਥੇ ਇਕ ਔਰਤ ਦੇ ਕਰੋੜਪਤੀ ਬਣਨ ਦੀ ਕਹਾਣੀ ਵਾਇਰਲ ਹੋ ਰਹੀ ਹੈ। ਇਹ ਔਰਤ ਚੰਗੀ ਸਿਹਤ ਲਈ ਸਵੇਰ ਦੀ ਸੈਰ 'ਤੇ ਨਿਕਲੀ ਪਰ ਇਸ ਸੈਰ ਨੇ ਉਸ ਦੀ ਕਿਸਮਤ ਬਦਲ ਦਿੱਤੀ। ਦਰਅਸਲ ਔਰਤ ਨੂੰ ਸੜਕ ਦੇ ਕੋਲ ਦੱਬਿਆ ਹੋਇਆ ਇਤਿਹਾਸਕ ਖਜ਼ਾਨਾ ਮਿਲਿਆ।
ਇਹ ਘਟਨਾ 'ਕੁਟਨਾ ਹੋਰਾ' ਸ਼ਹਿਰ ਦੀ ਹੈ, ਜਿੱਥੇ ਔਰਤ ਨੂੰ 2150 ਤੋਂ ਵੱਧ ਚਾਂਦੀ ਦੇ ਸਿੱਕੇ ਮਿਲੇ ਹਨ। ਚੈੱਕ ਅਕੈਡਮੀ ਆਫ਼ ਸਾਇੰਸਜ਼ ਦੇ ਪੁਰਾਤੱਤਵ ਵਿਗਿਆਨ ਸੰਸਥਾ ਨੇ ਘਟਨਾ ਤੋਂ ਬਾਅਦ ਇੱਕ ਰੀਲੀਜ਼ ਜਾਰੀ ਕੀਤੀ, ਇਸਨੂੰ "ਦਹਾਕੇ ਵਿੱਚ ਇੱਕ ਵਾਰ ਦੀ ਖੋਜ" ਕਿਹਾ। ਮਾਹਿਰਾਂ ਅਨੁਸਾਰ ਇਹ ਚਾਂਦੀ ਦੇ ਸਿੱਕੇ ਮੱਧ ਕਾਲ ਵਿੱਚ 1085 ਤੋਂ 1107 ਦੇ ਵਿਚਕਾਰ ਬਣਾਏ ਗਏ ਸਨ। ਮਾਹਿਰਾਂ ਦਾ ਮੰਨਣਾ ਹੈ ਕਿ ਇਹ ਸਿੱਕੇ 'ਪ੍ਰਾਗ' 'ਚ ਬਣਾਏ ਗਏ ਸਨ ਅਤੇ 'ਬੋਹੇਮੀਆ' 'ਚ ਆਯਾਤ ਕੀਤੇ ਗਏ ਸਨ। ਪੁਰਾਤੱਤਵ ਸੰਸਥਾ ਨੇ ਦੱਸਿਆ ਕਿ ਇਹ ਸਿੱਕੇ ਮਿਸ਼ਰਤ ਧਾਤ ਨਾਲ ਬਣੇ ਸਨ ਜਿਸ ਵਿਚ ਚਾਂਦੀ ਦੇ ਇਲਾਵਾ ਤਾਂਬਾ,ਸੀਸਾ ਅਤੇ ਟ੍ਰੇਸ ਧਾਤਾਂ ਦਾ ਮਿਸ਼ਰਨ ਸੀ।
ਪੜ੍ਹੋ ਇਹ ਅਹਿਮ ਖ਼ਬਰ-ਜਦੋਂ ਫਲਾਈਟ 'ਚ ਯਾਤਰੀ ਅਚਾਨਕ ਕੱਪੜੇ ਉਤਾਰ ਕੇ ਲੱਗਾ ਦੌੜਨ, ਮਚੀ ਹਫੜਾ-ਦਫੜੀ
ਇਹ ਖਜ਼ਾਨਾ ਚੀਨੀ ਭਾਂਡਿਆਂ ਵਿੱਚ ਲੁਕੋਇਆ ਗਿਆ ਸੀ, ਜਿਸ ਦੇ ਕੁਝ ਅਵਸ਼ੇਸ਼ ਮਿਲੇ ਹਨ। ਪੁਰਾਤੱਤਵ-ਵਿਗਿਆਨੀ 'ਫਿਲਿਪ ਵੇਲਿਮਸਕੀ' ਨੇ ਕਿਹਾ ਕਿ ਮੱਧ ਯੁੱਗ 'ਚ ਜਦੋਂ ਇੱਥੇ ਸਿਆਸੀ ਅਸਥਿਰਤਾ ਦੇਖੀ ਜਾਂਦੀ ਸੀ ਤਾਂ ਸ਼ਾਇਦ ਇਹ ਖਜ਼ਾਨਾ ਲੁਕੋਇਆ ਗਿਆ ਸੀ। ਉਦੋਂ ਲੜਾਈ-ਝਗੜੇ ਅਤੇ ਲੁੱਟ-ਖੋਹ ਆਮ ਗੱਲ ਸੀ। ਮਾਹਿਰਾਂ ਦਾ ਕਹਿਣਾ ਹੈ ਕਿ ਉਸ ਸਮੇਂ ਇਨ੍ਹਾਂ ਪੁਰਾਤਨ ਸਿੱਕਿਆਂ ਦੀ ਕੀਮਤ ਕਲਪਨਾ ਤੋਂ ਪਰੇ ਸੀ। ਇਤਿਹਾਸਕਾਰਾਂ ਨੇ ਸਿੱਕਿਆਂ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਇਨ੍ਹਾਂ 'ਤੇ ਜਾਂਚ ਪੂਰੀ ਹੋਣ ਤੋਂ ਬਾਅਦ ਅਗਲੇ ਸਾਲ ਇਨ੍ਹਾਂ ਨੂੰ ਪ੍ਰਦਰਸ਼ਨੀ 'ਚ ਪੇਸ਼ ਕਰਨ ਦੀ ਯੋਜਨਾ ਹੈ। ਇਹ ਵੀ ਸੰਭਵ ਹੈ ਕਿ ਉਹ ਬਾਅਦ ਵਿੱਚ ਬੋਲੀ ਲਗਾ ਕੇ ਵੇਚੇ ਜਾਣ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।