ਢਿੱਡ ’ਚ 9 ਮਹੀਨੇ ਦਾ ਬੱਚਾ ਲੈ ਕੇ ਉਲਟਾ ਚੱਲਣ ਲੱਗੀ ਔਰਤ, ਜਿੰਮ ’ਚ ਅਜਿਹੀ ਕਸਰਤ ਦੇਖ ਲੋਕ ਰਹਿ ਗਏ ਹੈਰਾਨ
Wednesday, Nov 30, 2022 - 10:13 AM (IST)

ਨਵੀਂ ਦਿੱਲੀ/ਅਮਰੀਕਾ (ਇੰਟ.)- ਮਾਂ ਬਣਨਾ ਹਰ ਔਰਤ ਦੇ ਜੀਵਨ ਦਾ ਸਭ ਤੋਂ ਵੱਡਾ ਸੁੱਖ ਅਤੇ ਖੁਸ਼ੀ ਹੁੰਦੀ ਹੈ। ਮਾਂ ਬਣ ਕੇ ਕੋਈ ਔਰਤ ਖੁਦ ਨੂੰ ਪੂਰਾ ਸਮਝਦੀ ਹੈ। ਸੰਤਾਨ ਸੁੱਖ ਦੀ ਪੂਰੀ ਯਾਤਰਾ ਬਹੁਤ ਹੀ ਸੁਚਾਰੂ ਅਤੇ ਸਾਵਧਾਨੀ ਨਾਲ ਅੱਗੇ ਵਧਦੀ ਹੈ। ਇਸ ਦੌਰਾਨ ਖਾਣਾ-ਪੀਣਾ, ਉੱਠਣਾ-ਬੈਠਣਾ ਅਤੇ ਚੱਲਣ ਦੀ ਰਫ਼ਤਾਰ ਵੀ ਕਿੰਨੀ ਹੋਵੇ ਇਸ ਦਾ ਵੀ ਧਿਆਨ ਰੱਖਣਾ ਪੈਂਦਾ ਹੈ। ਇਸ ਦੇ ਪਿੱਛੇ ਕਾਰਨ ਹੁੰਦਾ ਹੈ ਗਰਭ ’ਚ ਪਲ ਰਹੇ ਬੱਚੇ ਦੀ ਸੁਰੱਖਿਆ, ਜੋ ਇੰਨੀ ਨਾਜ਼ੁਕ ਹੁੰਦੀ ਹੈ ਕਿ ਸਰੀਰ ’ਤੇ ਥੋੜ੍ਹਾ ਜਿਹਾ ਦਬਾਅ ਵੀ ਉਸ ਨੂੰ ਨੁਕਸਾਨ ਪਹੁੰਚਾ ਸਕਦਾ ਹੈ।
ਇਹ ਵੀ ਪੜ੍ਹੋ: ਵਿਦੇਸ਼ ਦੇ ਸੁਫ਼ਨੇ ਵੇਖ ਰਹੇ ਲੋਕ ਖਿੱਚ ਲੈਣ ਤਿਆਰੀ, ਕੈਨੇਡਾ ਨੂੰ ਹਰ ਸਾਲ ਚਾਹੀਦੇ ਨੇ 5 ਲੱਖ ਪ੍ਰਵਾਸੀ
ਅਜਿਹੇ ਨਾਜ਼ੁਕ ਸਮੇਂ ’ਚ ਇਕ ਔਰਤ ਨੇ ਅਜਿਹੀ ਕਸਰਤ ਕੀਤੀ ਕਿ ਦੇਖਣ ਵਾਲੇ ਹੈਰਾਨ ਰਹਿ ਗਏ। ਇੰਸਟਾਗ੍ਰਾਮ ’ਤੇ ਸ਼ੇਅਰ ਕੀਤੇ ਗਏ ਵੀਡੀਓ ’ਚ ਇਕ ਔਰਤ 9 ਮਹੀਨੇ ਦੀ ਗਰਭਵਤੀ ਹੋਣ ਦੇ ਬਾਵਜੂਦ ਅਜਿਹੀ ਕਸਰਤ ਕਰਦੀ ਨਜ਼ਰ ਆ ਰਹੀ ਹੈ ਕਿ ਲੋਕ ਦੰਗ ਰਹਿ ਗਏ। ਔਰਤ ਜਿੰਮ ’ਚ ਟਾਈਟ ਕੱਪੜੇ ਪਾ ਕੇ ਆਪਣੇ ਹੱਥਾਂ ’ਤੇ ਉਲਟਾ ਖੜ੍ਹੀ ਹੋ ਗਈ। ਵੀਡੀਓ ਮੁਤਾਬਕ ਔਰਤ 38 ਹਫਤਿਆਂ ਤੋਂ ਜ਼ਿਆਦਾ ਦੀ ਗਰਭਵਤੀ ਹੈ, ਇਸ ਲਈ ਕਈ ਲੋਕਾਂ ਨੇ ਅਜਿਹੇ ਵਰਕਆਊਟ ਨੂੰ ਜੋਖ਼ਮ ਭਰਿਆ ਕਿਹਾ ਹੈ। ਹਾਲਾਂਕਿ ਵੀਡੀਓ 'ਚ ਨਜ਼ਰ ਆ ਰਹੀ ਮਹਿਲਾ ਕਸਰਤ ਕਰਦੇ ਹੋਏ ਕਾਫੀ ਆਰਾਮਦਾਇਕ ਨਜ਼ਰ ਆ ਰਹੀ ਹੈ। ਉਸ ਦੇ ਚਿਹਰੇ ਦੀ ਮੁਸਕਰਾਹਟ ਦੱਸ ਰਹੀ ਹੈ ਕਿ ਉਸ ਨੂੰ ਕੋਈ ਪ੍ਰੇਸ਼ਾਨੀ ਮਹਿਸੂਸ ਨਹੀਂ ਹੋ ਰਹੀ ਹੈ। ਇਸ ਦੇ ਬਾਵਜੂਦ ਕਈ ਲੋਕਾਂ ਨੇ ਸਲਾਹ ਦਿੱਤੀ ਕਿ ਅਜਿਹਾ ਕਰਨਾ ਕੁੱਖ ਵਿਚ ਪਲ ਰਹੇ ਬੱਚੇ ਲਈ ਨੁਕਸਾਨਦਾਇਕ ਹੋ ਸਕਦਾ ਹੈ।
ਇਹ ਵੀ ਪੜ੍ਹੋ: USA 'ਚ ਜ਼ਿੰਦਗੀ ਤੇ ਮੌਤ ਵਿਚਾਲੇ ਜੂਝ ਰਿਹੈ ਭਾਰਤੀ ਵਿਦਿਆਰਥੀ, ਅਮਰੀਕੀ ਵੀਜ਼ੇ ਦੀ ਉਡੀਕ 'ਚ ਮਾਪੇ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।