ਮੈਕਸੀਕੋ ''ਚ ਵੀ ਪੂਰੇ ਉਤਸ਼ਾਹ ਨਾਲ ਮਨਾਈ ਗਈ ਵਿਸਾਖੀ ! 2 ਦਿਨਾ ਸਮਾਗਮ ''ਚ ਪੰਜਾਬੀਆਂ ਨੇ ਬੰਨ੍ਹੇ ਰੰਗ

Wednesday, Apr 15, 2026 - 09:38 AM (IST)

ਮੈਕਸੀਕੋ ''ਚ ਵੀ ਪੂਰੇ ਉਤਸ਼ਾਹ ਨਾਲ ਮਨਾਈ ਗਈ ਵਿਸਾਖੀ ! 2 ਦਿਨਾ ਸਮਾਗਮ ''ਚ ਪੰਜਾਬੀਆਂ ਨੇ ਬੰਨ੍ਹੇ ਰੰਗ

ਇੰਟਰਨੈਸ਼ਨਲ ਡੈਸਕ- ਵਿਸਾਖੀ ਦਾ ਤਿਉਹਾਰ ਪੰਜਾਬ ਸਣੇ ਦੁਨੀਆ ਭਰ 'ਚ ਰਹਿੰਦੇ ਪੰਜਾਬੀ ਭਾਈਚਾਰੇ ਵੱਲੋਂ ਬਹੁਤ ਹੀ ਸ਼ਰਧਾ ਤੇ ਉਤਸਾਹ ਨਾਲ ਮਨਾਇਆ ਜਾਂਦਾ ਹੈ। ਇਸੇ ਦੌਰਾਨ ਮੈਕਸੀਕੋ ਸਿਟੀ ਵਿੱਚ ਭਾਰਤੀ ਦੂਤਾਵਾਸ ਨੇ ਪੰਜਾਬੀ ਪ੍ਰਵਾਸੀ ਭਾਈਚਾਰੇ ਦੇ ਸਹਿਯੋਗ ਨਾਲ 11 ਅਤੇ 12 ਅਪ੍ਰੈਲ 2026 ਨੂੰ ਵਿਸਾਖੀ ਅਤੇ ਪੰਜਾਬ ਦਿਵਸ ਦੇ ਸ਼ਾਨਦਾਰ ਪ੍ਰੋਗਰਾਮਾਂ ਦਾ ਆਯੋਜਨ ਕੀਤਾ। ਇਨ੍ਹਾਂ ਜਸ਼ਨਾਂ ਨੇ ਭਾਰਤ ਅਤੇ ਮੈਕਸੀਕੋ ਦੇ ਵਧ ਰਹੇ ਸੱਭਿਆਚਾਰਕ ਸਬੰਧਾਂ ਅਤੇ ਪੰਜਾਬੀ ਵਿਰਸੇ ਦੀ ਅਮੀਰੀ ਨੂੰ ਬਾਖੂਬੀ ਦਰਸਾਇਆ।

PunjabKesari

ਸਮਾਗਮ ਦੀ ਸ਼ੁਰੂਆਤ ਦੂਤਾਵਾਸ ਦੇ ਬਗੀਚੇ 'ਚ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਸਿੱਖਿਆਵਾਂ 'ਤੇ ਆਧਾਰਤ ਚਿੱਤਰ ਪ੍ਰਦਰਸ਼ਨੀ ਨਾਲ ਹੋਈ। ਇਸ ਤੋਂ ਬਾਅਦ ਸ਼ਬਦ ਕੀਰਤਨ ਰਾਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਗਾਇਨ ਕੀਤਾ ਗਿਆ, ਜਿਸ ਨੇ ਮਾਹੌਲ ਨੂੰ ਅਧਿਆਤਮਿਕ ਅਤੇ ਸ਼ਾਂਤਮਈ ਬਣਾ ਦਿੱਤਾ।

PunjabKesari

ਇਸ ਮੌਕੇ ਰਾਜਦੂਤ ਪੰਕਜ ਸ਼ਰਮਾ ਨੇ ਵਿਸਾਖੀ ਮਹੱਤਵ ਤੋਂ ਸਭ ਨੂੰ ਜਾਣੂ ਕਰਵਾਇਆ। ਉਨ੍ਹਾਂ ਕਿਹਾ ਦੱਸਿਆ ਕਿ 1699 ਵਿੱਚ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਖ਼ਾਲਸਾ ਪੰਥ ਦੀ ਸਿਰਜਣਾ ਬਹਾਦਰੀ ਅਤੇ ਅਨੁਸ਼ਾਸਨ ਦਾ ਪ੍ਰਤੀਕ ਹੈ। ਉਨ੍ਹਾਂ ਪੰਜਾਬ ਨੂੰ ਭਾਰਤ ਦਾ ਅੰਨ ਭੰਡਾਰ ਕਿਹਾ ਅਤੇ ਆਜ਼ਾਦੀ ਦੀ ਲੜਾਈ ਵਿੱਚ ਪੰਜਾਬੀਆਂ ਦੇ ਯੋਗਦਾਨ ਨੂੰ ਯਾਦ ਕੀਤਾ। ਉਨ੍ਹਾਂ ਮੈਕਸੀਕੋ ਸਿਟੀ ਦੇ ਗੁਰਦੁਆਰਾ ਸਾਹਿਬ ਵੱਲੋਂ ਕੋਵਿਡ-19 ਦੌਰਾਨ ਕੀਤੀ ਗਈ ਨਿਸ਼ਕਾਮ ਸੇਵਾ ਦੀ ਸ਼ਲਾਘਾ ਕੀਤੀ। ਇਸ ਤੋਂ ਬਾਅਦ ਪੰਜਾਬੀ ਭਾਈਚਾਰੇ ਦੇ ਮੈਂਬਰ ਇੰਦਰ ਪਾਲ ਸਿੰਘ ਨੇ ਪੰਜਾਬੀ ਕਦਰਾਂ-ਕੀਮਤਾਂ ਬਾਰੇ ਬੋਲਦਿਆਂ ਕਿਹਾ ਕਿ ਪੰਜਾਬ ਸਿਰਫ਼ ਇੱਕ ਭੂਗੋਲਿਕ ਖਿੱਤਾ ਨਹੀਂ, ਸਗੋਂ ਹਿੰਮਤ ਅਤੇ ਸੇਵਾ ਦਾ ਇੱਕ ਜਜ਼ਬਾ ਹੈ। ਉਨ੍ਹਾਂ 'ਸਰਬੱਤ ਦਾ ਭਲਾ' ਦੇ ਸਿਧਾਂਤ 'ਤੇ ਜ਼ੋਰ ਦਿੱਤਾ।

PunjabKesari

ਇਸ ਮਗਰੋਂ ਗੁਰੂਦੇਵ ਟੈਗੋਰ ਭਾਰਤੀ ਸੱਭਿਆਚਾਰਕ ਕੇਂਦਰ (GTICC) ਦੇ ਕਲਾਕਾਰਾਂ ਨੇ ਸ਼ਾਨਦਾਰ ਪੇਸ਼ਕਾਰੀ ਦਿੱਤੀ ਤੇ ''ਪੰਜਾਬ ; ਹਿੰਮਤ, ਸੇਵਾ ਅਤੇ ਤਰੱਕੀ ਦਾ ਜਜ਼ਬਾ" ਸਿਰਲੇਖ ਹੇਠ ਪੰਜਾਬ ਦੇ ਵਿਰਸੇ ਅਤੇ ਸੈਰ-ਸਪਾਟੇ ਬਾਰੇ ਜਾਣਕਾਰੀ ਦਿੱਤੀ ਗਈ। ਪੰਜਾਬੀ ਪਹਿਰਾਵੇ ਵਿੱਚ ਸਜੇ ਬੱਚਿਆਂ ਨੇ ਰਵਾਇਤੀ ਪਹਿਰਾਵੇ ਦੀ ਨੁਮਾਇਸ਼ ਕੀਤੀ ਤੇ ਪ੍ਰੋਗਰਾਮ ਦੇ ਅੰਤ ਵਿੱਚ ਭੰਗੜੇ ਅਤੇ ਗਿੱਧੇ ਦੀਆਂ ਧਮਾਲਾਂ ਨੇ ਸਭ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ। ਇਸ ਪ੍ਰੋਗਰਾਮ ਦਾ ਅੰਤ ਛੋਲੇ-ਭਟੂਰੇ ਅਤੇ ਲੱਸੀ ਵਰਗੇ ਪੰਜਾਬੀ ਪਕਵਾਨਾਂ ਦੇ ਲੰਗਰ ਨਾਲ ਹੋਇਆ।

PunjabKesari

ਅਗਲੇ ਦਿਨ 12 ਅਪ੍ਰੈਲ ਨੂੰ ਅਰਜੁਨ ਸਿੰਘ ਅਤੇ ਇੰਦਰਪਾਲ ਸਿੰਘ ਦੀ ਅਗਵਾਈ ਵਿੱਚ ਵਿਸਾਖੀ ਦਾ ਧਾਰਮਿਕ ਪ੍ਰੋਗਰਾਮ ਕਰਵਾਇਆ ਗਿਆ, ਜਿਸ 'ਚ ਭਾਰਤੀ ਸਿੱਖ ਸੰਗਤ ਦੇ ਨਾਲ-ਨਾਲ ਮੈਕਸੀਕਨ ਸਿੱਖ ਸੰਗਤ ਨੇ ਵੀ ਉਤਸ਼ਾਹ ਨਾਲ ਹਿੱਸਾ ਲਿਆ। ਮੈਕਸੀਕਨ ਸਰਕਾਰ ਦੇ ਧਾਰਮਿਕ ਮਾਮਲਿਆਂ ਦੇ ਵਿਭਾਗ ਦੇ ਨੁਮਾਇੰਦੇ ਨੇ ਵੀ ਸ਼ਮੂਲੀਅਤ ਕੀਤੀ। ਲਗਭਗ 250 ਸ਼ਰਧਾਲੂਆਂ ਨੇ ਇੱਕੋ ਪੰਗਤ ਵਿੱਚ ਬੈਠ ਕੇ ਲੰਗਰ ਛਕਿਆ, ਜੋ ਸਿੱਖ ਧਰਮ ਦੇ ਬਰਾਬਰੀ ਦੇ ਸਿਧਾਂਤ ਦਾ ਪ੍ਰਤੀਕ ਹੈ। ਇਹ ਦੋ ਦਿਨਾ ਸਮਾਗਮ ਮੈਕਸੀਕੋ ਵਿੱਚ ਪੰਜਾਬੀ ਸੱਭਿਆਚਾਰ ਦੀ ਮਜ਼ਬੂਤ ਪਛਾਣ ਅਤੇ ਭਾਰਤ-ਮੈਕਸੀਕੋ ਦਰਮਿਆਨ ਵਧਦੇ ਲੋਕ ਸੰਪਰਕ ਦਾ ਸਬੂਤ ਹੈ ਤੇ ਇਹ ਦਰਸਾਉਣ ਲਈ ਕਾਫ਼ੀ ਹੈ ਕਿ ਪੰਜਾਬੀ ਦੁਨੀਆ ਦੇ ਕਿਸੇ ਵੀ ਕੋਨੇ 'ਚ ਚਲੇ ਜਾਣ, ਆਪਣੀ ਵੱਖਰੀ ਪਛਾਣ ਬਣਾ ਹੀ ਲੈਂਦੇ ਹਨ।

PunjabKesari

ਇਹ ਵੀ ਪੜ੍ਹੋ- ਇਰਾਨ ਦੀ 'ਸ਼ਰਤ' ਅੱਗੇ ਝੁਕ ਗਿਆ ਅਮਰੀਕਾ ! ਇਜ਼ਰਾਈਲ-ਲਿਬਨਾਨ ਵਿਚਾਲੇ ਗੱਲਬਾਤ ਲਈ ਸੱਦ ਲਈ ਮੀਟਿੰਗ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News