ਇਰਾਨ ਦਾ U-Turn ! ਇਸਲਾਮਾਬਾਦ ''ਚ ਅਮਰੀਕਾ ਨਾਲ ਗੱਲਬਾਤ ਲਈ ਹੋਇਆ ''ਰਾਜ਼ੀ''
Tuesday, Apr 21, 2026 - 05:42 PM (IST)
ਇੰਟਰਨੈਸ਼ਨਲ ਡੈਸਕ- ਅਮਰੀਕਾ-ਇਰਾਨ ਵਿਚਾਲੇ ਇਸਲਾਮਾਬਾਦ 'ਚ ਪਹਿਲੇ ਦੌਰ ਦੀ ਗੱਲਬਾਤ ਜਦੋਂ ਨਾਕਾਮ ਹੋ ਚੁੱਕੀ ਹੈ ਤਾਂ ਦੋਵਾਂ ਦੇਸ਼ਾਂ ਨੇ ਸੰਕੇਤ ਦਿੱਤਾ ਹੈ ਕਿ ਉਹ ਪਾਕਿਸਤਾਨ ਦੀ ਅਗਵਾਈ ਵਿੱਚ ਹੋਣ ਵਾਲੀ ਸ਼ਾਂਤੀ ਗੱਲਬਾਤ ਦੇ ਨਵੇਂ ਦੌਰ ਵਿੱਚ ਸ਼ਾਮਲ ਹੋਣਗੇ। ਖੇਤਰੀ ਅਧਿਕਾਰੀਆਂ ਅਨੁਸਾਰ, ਇਸਲਾਮਾਬਾਦ ਵਿੱਚ ਹੋਣ ਵਾਲੀ ਇਸ ਅਹਿਮ ਬੈਠਕ ਲਈ ਦੋਵਾਂ ਦੇਸ਼ਾਂ ਨੇ ਹਾਮੀ ਭਰ ਦਿੱਤੀ ਹੈ।
ਇਸ ਬੈਠਕ 'ਚ ਅਮਰੀਕੀ ਵਫ਼ਦ ਦੀ ਅਗਵਾਈ ਉਪ-ਰਾਸ਼ਟਰਪਤੀ ਜੇਡੀ ਵਾਂਸ ਕਰਨਗੇ, ਜਦਕਿ ਇਰਾਨ ਵੱਲੋਂ ਸੰਸਦ ਦੇ ਸਪੀਕਰ ਮੁਹੰਮਦ ਬਾਕਰ ਕਾਲੀਬਾਫ ਆਪਣੇ ਵਫ਼ਦ ਦੀ ਅਗਵਾਈ ਕਰਨਗੇ। ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਦੋਵੇਂ ਚੋਟੀ ਦੇ ਨੇਤਾ ਬੁੱਧਵਾਰ ਤੜਕੇ ਇਸਲਾਮਾਬਾਦ ਪਹੁੰਚਣਗੇ। ਇਸ ਤੋਂ ਪਹਿਲਾਂ ਅਮਰੀਕੀ ਵਫ਼ਦ ਦੇ ਜਿੱਥੇ ਪਾਕਿਸਤਾਨ ਪਹੁੰਚਣ ਦੀਆਂ ਖਬਰਾਂ ਸਾਹਮਣੇ ਆਈਆਂ ਹਨ, ਉੱਥੇ ਹੀ ਪਹਿਲਾਂ ਇਹ ਖਬਰਾਂ ਵੀ ਆਈਆਂ ਸਨ ਕਿ ਇਰਾਨ ਨੇ ਇਸ ਗੱਲਬਾਤ 'ਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ ਸੀ।
ਇਹ ਵੀ ਪੜ੍ਹੋ- ਅਮਰੀਕਾ ਨੇ ਫੜ ਲਿਆ ਇਰਾਨ ਦਾ ਜਹਾਜ਼ ! ਜੰਗਬੰਦੀ ਦੀਆਂ ਚਰਚਾਵਾਂ ਵਿਚਾਲੇ ਦਿੱਤਾ ਕਾਰਵਾਈ ਨੂੰ ਅੰਜਾਮ
ਇਹ ਗੱਲਬਾਤ ਅਜਿਹੇ ਨਾਜ਼ੁਕ ਮੋੜ 'ਤੇ ਹੋ ਰਹੀ ਹੈ ਜਦੋਂ ਅਮਰੀਕਾ ਅਤੇ ਇਰਾਨ ਵਿਚਾਲੇ ਪਹਿਲਾਂ ਤੋਂ ਚੱਲ ਰਹੀ ਦੋ ਹਫ਼ਤਿਆਂ ਦੀ ਜੰਗਬੰਦੀ ਖ਼ਤਮ ਹੋਣ ਵਾਲੀ ਹੈ। ਹਾਲਾਂਕਿ ਅਧਿਕਾਰੀਆਂ ਨੇ ਗੱਲਬਾਤ ਦੀ ਪੁਸ਼ਟੀ ਕੀਤੀ ਹੈ, ਪਰ ਇਰਾਨੀ ਸਰਕਾਰੀ ਟੈਲੀਵਿਜ਼ਨ ਨੇ ਫਿਲਹਾਲ ਇਸ ਗੱਲ ਤੋਂ ਇਨਕਾਰ ਕੀਤਾ ਹੈ ਕਿ ਉਨ੍ਹਾਂ ਦਾ ਕੋਈ ਅਧਿਕਾਰੀ ਪਹਿਲਾਂ ਹੀ ਪਾਕਿਸਤਾਨ ਵਿੱਚ ਮੌਜੂਦ ਹੈ। ਦੂਜੇ ਪਾਸੇ, ਅਮਰੀਕਾ ਨੇ ਵੀ ਜਨਤਕ ਤੌਰ 'ਤੇ ਅਜੇ ਤੱਕ ਵਾਰਤਾ ਦੇ ਸਮੇਂ ਦੀ ਪੁਸ਼ਟੀ ਨਹੀਂ ਕੀਤੀ ਹੈ।
ਜ਼ਿਕਰਯੋਗ ਹੈ ਕਿ ਪਾਕਿਸਤਾਨ ਇਸ ਮਾਮਲੇ ਵਿੱਚ ਇੱਕ ਮੁੱਖ ਵਿਚੋਲੇ ਵਜੋਂ ਕੰਮ ਕਰ ਰਿਹਾ ਹੈ। ਪਾਕਿਸਤਾਨੀ ਲੀਡਰਸ਼ਿਪ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਨੂੰ ਘੱਟ ਕਰਨ ਅਤੇ ਖਿੱਤੇ ਵਿੱਚ ਸ਼ਾਂਤੀ ਸਥਾਪਿਤ ਕਰਨ ਲਈ ਲਗਾਤਾਰ ਕੋਸ਼ਿਸ਼ਾਂ ਕਰ ਰਹੀ ਹੈ। ਹੁਣ ਦੇਖਣਾ ਹੋਵੇਗਾ ਕਿ ਪਹਿਲੇ ਦੌਰ ਦੀ ਗੱਲਬਾਤ ਨਾਕਾਮ ਹੋਣ ਮਗਰੋਂ ਦੂਜੇ ਦੌਰ ਦੀ ਗੱਲਬਾਤ ਸਿਰੇ ਚੜ੍ਹਦੀ ਹੈ ਜਾਂ ਨਹੀਂ।
ਇਹ ਵੀ ਪੜ੍ਹੋ- ਫ਼ੌਜੀ ਅਫ਼ਸਰਾਂ ਨੇ ਟਰੰਪ ਨੂੰ ਹੀ ਕੱਢ'ਤਾ ਮੀਟਿੰਗ 'ਚੋਂ ਬਾਹਰ ! ਰਿਪੋਰਟ 'ਚ ਹੋਇਆ ਵੱਡਾ ਖੁਲਾਸਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
