ਕੀ ਬਾਈਬਲ-ਕੁਰਾਨ ਦੀਆਂ ਭਵਿੱਖਬਾਣੀਆਂ ਇਜ਼ਰਾਈਲ ''ਚ ਹੋ ਰਹੀਆਂ ਸੱਚ?

Friday, Apr 17, 2026 - 03:33 PM (IST)

ਕੀ ਬਾਈਬਲ-ਕੁਰਾਨ ਦੀਆਂ ਭਵਿੱਖਬਾਣੀਆਂ ਇਜ਼ਰਾਈਲ ''ਚ ਹੋ ਰਹੀਆਂ ਸੱਚ?

ਇੰਟਰਨੈਸ਼ਨਲ ਡੈਸਕ : ਇਜ਼ਰਾਈਲ, ਜੋ ਪਹਿਲਾਂ ਹੀ ਕਈ ਦੇਸ਼ਾਂ ਨਾਲ ਜੰਗ ਵਿੱਚ ਉਲਝਿਆ ਹੋਇਆ ਹੈ, ਹੁਣ ਇੱਕ ਅਜੀਬ ਕੁਦਰਤੀ ਮੁਸੀਬਤ ਦਾ ਸਾਹਮਣਾ ਕਰ ਰਿਹਾ ਹੈ। ਦੱਖਣੀ ਇਜ਼ਰਾਈਲ ਦੇ ਨੇਤਿਵੋਟ ਸ਼ਹਿਰ ਵਿੱਚ ਹਜ਼ਾਰਾਂ ਮਧੂ-ਮੱਖੀਆਂ ਦੇ ਵੱਡੇ ਝੁੰਡਾਂ ਨੇ ਹਮਲਾ ਕਰ ਦਿੱਤਾ ਹੈ,। ਕਈ ਸ਼ਹਿਰੀ ਇਲਾਕਿਆਂ 'ਚ ਮਧੂਮੱਖੀਆਂ ਦੇ ਵਿਸ਼ਾਲ ਝੁੰਡਾਂ ਦੇ ਅਚਾਨਕ ਆਉਣ ਕਾਰਨ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਹਾਲਾਤ ਇੰਨੇ ਗੰਭੀਰ ਹੋ ਗਏ ਹਨ ਕਿ ਪ੍ਰਸ਼ਾਸਨ ਨੂੰ ਜਨਤਕ ਸੁਰੱਖਿਆ ਲਈ ਐਮਰਜੈਂਸੀ ਐਡਵਾਈਜ਼ਰੀ ਜਾਰੀ ਕਰਨੀ ਪਈ ਹੈ। ਤੇਲ ਅਵੀਵ ਅਤੇ ਨੇੜਲੇ ਇਲਾਕਿਆਂ 'ਚ ਮਧੂਮੱਖੀਆਂ ਦੇ ਝੁੰਡਾਂ ਕਾਰਨ ਕਈ ਦੁਕਾਨਾਂ, ਕੈਫੇ ਅਤੇ ਵਪਾਰਕ ਅਦਾਰੇ ਬੰਦ ਕਰ ਦਿੱਤੇ ਗਏ ਹਨ।

 

ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਵੀਡੀਓਜ਼ ਵਿੱਚ ਦੇਖਿਆ ਜਾ ਸਕਦਾ ਹੈ ਕਿ ਮਧੂ-ਮੱਖੀਆਂ ਦੇ ਇਨ੍ਹਾਂ ਝੁੰਡਾਂ ਨੇ ਗੱਡੀਆਂ ਅਤੇ ਰਾਹਗੀਰਾਂ ਨੂੰ ਆਪਣਾ ਨਿਸ਼ਾਨਾ ਬਣਾਇਆ ਹੈ। ਇਸ ਹਮਲੇ ਦਾ ਅਸਰ ਹਵਾਈ ਸੇਵਾਵਾਂ 'ਤੇ ਵੀ ਪਿਆ ਹੈ, ਜਿੱਥੇ ਕੁਝ ਵਿਮਾਨਾਂ ਨੂੰ ਉਡਾਣ ਭਰਨ ਵਿੱਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਇਜ਼ਰਾਈਲੀ ਅਧਿਕਾਰੀਆਂ ਨੇ ਸਥਿਤੀ 'ਤੇ ਕਾਬੂ ਪਾਉਣ ਲਈ ਵਿਸ਼ੇਸ਼ ਟੀਮਾਂ ਤਾਇਨਾਤ ਕੀਤੀਆਂ ਹਨ।

 

 

ਪੜ੍ਹੋ ਇਹ ਅਹਿਮ ਖ਼ਬਰ- ਬਿਜਲੀ ਸੰਕਟ ਕਾਰਨ ਹਨੇਰੇ 'ਚ ਡੁੱਬੇ ਸ਼ਹਿਰ, 7-7 ਘੰਟੇ ਦੇ ਲੱਗ ਰਹੇ ਕੱਟ; ਪਾਕਿਸਤਾਨ 'ਚ ਬੁਰੇ ਹਾਲ

ਧਾਰਮਿਕ ਗ੍ਰੰਥਾਂ ਦੀਆਂ ਭਵਿੱਖਬਾਣੀਆਂ ਨਾਲ ਜੋੜੀ ਜਾ ਰਹੀ ਹੈ ਇਹ ਘਟਨਾ

ਇਸ ਘਟਨਾ ਨੇ ਸੋਸ਼ਲ ਮੀਡੀਆ 'ਤੇ ਨਵੀਂ ਚਰਚਾ ਛੇੜ ਦਿੱਤੀ ਹੈ। ਬਹੁਤ ਸਾਰੇ ਲੋਕ ਇਸ ਨੂੰ ਬਾਈਬਲ ਅਤੇ ਕੁਰਾਨ ਵਿੱਚ ਦਰਜ ਤਬਾਹੀ ਦੀਆਂ ਭਵਿੱਖਬਾਣੀਆਂ ਨਾਲ ਜੋੜ ਕੇ ਦੇਖ ਰਹੇ ਹਨ। ਕਈ ਯੂਜ਼ਰਸ ਬਾਈਬਲ ਦੀ ਆਇਤ 'ਯਸਾਯਾਹ 7:18' ਦਾ ਹਵਾਲਾ ਦੇ ਰਹੇ ਹਨ, ਜਿਸ ਵਿੱਚ ਮੱਖੀਆਂ ਰਾਹੀਂ ਆਉਣ ਵਾਲੀ ਮੁਸੀਬਤ ਦਾ ਜ਼ਿਕਰ ਹੈ। ਇਸੇ ਤਰ੍ਹਾਂ ਕੁਰਾਨ ਦੀ 'ਸੂਰਹ ਅਲ-ਅਰਾਫ' ਦੀਆਂ ਆਇਤਾਂ ਦਾ ਜ਼ਿਕਰ ਕਰਦਿਆਂ ਇਸ ਨੂੰ ਅਹੰਕਾਰੀਆਂ ਲਈ ਅੱਲ੍ਹਾ ਦਾ ਸੰਦੇਸ਼ ਦੱਸਿਆ ਜਾ ਰਿਹਾ ਹੈ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਮਾਰਚ ਦੇ ਅਖੀਰ ਵਿੱਚ ਤੇਲ ਅਵੀਵ ਸ਼ਹਿਰ ਦੇ ਆਸਮਾਨ ਵਿੱਚ ਹਜ਼ਾਰਾਂ ਕਾਂਵਾਂ ਨੂੰ ਮੰਡਰਾਉਂਦੇ ਦੇਖਿਆ ਗਿਆ ਸੀ। ਈਰਾਨ, ਹਮਾਸ ਅਤੇ ਹਿਜ਼ਬੁੱਲਾ ਨਾਲ ਚੱਲ ਰਹੀ ਜੰਗ ਦਰਮਿਆਨ ਇਨ੍ਹਾਂ ਘਟਨਾਵਾਂ ਨੂੰ ਯਹੂਦੀ ਭਾਈਚਾਰੇ ਦੇ ਕੁਝ ਲੋਕ 'ਬੁਰਾਈ ਦਾ ਸੰਕੇਤ' ਮੰਨ ਰਹੇ ਹਨ। ਲਗਾਤਾਰ ਵਾਪਰ ਰਹੀਆਂ ਇਨ੍ਹਾਂ ਘਟਨਾਵਾਂ ਨੇ ਵਿਗਿਆਨਕ ਅਤੇ ਧਾਰਮਿਕ ਦੋਵਾਂ ਪੱਖਾਂ ਤੋਂ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ।

ਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ-  ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News