ਹੈਂ..! ਜਿਊਂਦੇ-ਜਾਗਦਿਆਂ ਨੂੰ ਪੱਥਰ ਬਣਾ ਦਿੰਦੈ ਇਸ ਨਦੀ ਦਾ ਪਾਣੀ, ਜਾਣੋ ਕੀ ਹੈ ਇਸ ਪਿੱਛੇ ਦੀ ''ਕਹਾਣੀ''
Wednesday, Apr 22, 2026 - 02:17 PM (IST)
ਵੈੱਬ ਡੈਸਕ - ਕੁਦਰਤ ਦੇ ਕਈ ਰੰਗ ਅਜਿਹੇ ਹਨ ਜੋ ਇਨਸਾਨੀ ਸੋਚ ਤੋਂ ਪਰੇ ਹਨ। ਅਜਿਹਾ ਹੀ ਇਕ ਹੈਰਾਨੀਜਨਕ ਮਾਮਲਾ ਉੱਤਰੀ ਤੰਜਾਨੀਆ ਦੀ ਨੇਟ੍ਰਾਨ ਝੀਲ ਤੋਂ ਸਾਹਮਣੇ ਆਇਆ ਹੈ, ਜਿਸ ਨੂੰ ਲੋਕ 'ਸਰਾਪਿਤ' ਮੰਨਦੇ ਹਨ। ਕਿਹਾ ਜਾਂਦਾ ਹੈ ਕਿ ਇਸ ਝੀਲ ਦੇ ਪਾਣੀ ਨੂੰ ਛੂਹਣ ਵਾਲਾ ਕੋਈ ਵੀ ਜੀਵ-ਜੰਤੂ ਤੁਰੰਤ ਪੱਥਰ ਦੀ ਮੂਰਤੀ 'ਚ ਤਬਦੀਲ ਹੋ ਜਾਂਦਾ ਹੈ।
ਕੀ ਹੈ ਪੂਰਾ ਮਾਮਲਾ?
ਇਸ ਝੀਲ ਦੇ ਆਲੇ-ਦੁਆਲੇ ਜਾਨਵਰਾਂ ਅਤੇ ਪੰਛੀਆਂ ਦੀਆਂ ਪੱਥਰ ਦੀਆਂ ਮੂਰਤੀਆਂ ਖਿੰਡੀਆਂ ਹੋਈਆਂ ਮਿਲਦੀਆਂ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਇਨ੍ਹਾਂ ਜਾਨਵਰਾਂ ਦੇ ਖੰਭ ਅਤੇ ਵਾਲ ਤੱਕ ਪੱਥਰ ਦੇ ਬਣ ਚੁੱਕੇ ਹਨ। ਸੋਸ਼ਲ ਮੀਡੀਆ 'ਤੇ ਇਸ ਦੀ ਤੁਲਨਾ ਰਾਜਾ ਮਿਦਾਸ ਦੀ ਕਹਾਣੀ ਨਾਲ ਕੀਤੀ ਜਾ ਰਹੀ ਹੈ, ਜਿਸ ਦੇ ਛੂਹਣ ਨਾਲ ਹਰ ਚੀਜ਼ ਸੋਨਾ ਬਣ ਜਾਂਦੀ ਸੀ ਪਰ ਇੱਥੇ ਸਭ ਕੁਝ ਪੱਥਰ ਬਣ ਰਿਹਾ ਹੈ।
ਕੋਈ ਚਮਤਕਾਰ ਨਹੀਂ, ਵਿਗਿਆਨਕ ਕਾਰਨ ਹੈ ਪਿੱਛੇ
ਵਿਗਿਆਨੀਆਂ ਮੁਤਾਬਕ ਇਹ ਕੋਈ ਸਰਾਪ ਜਾਂ ਚਮਤਕਾਰ ਨਹੀਂ, ਸਗੋਂ ਝੀਲ ਦੇ ਪਾਣੀ 'ਚ ਮੌਜੂਦ ਘਾਤਕ ਰਸਾਇਣ ਹਨ। ਇਕ ਕਿਤਾਬ 'ਚ ਇਹ ਖੁਲਾਸਾ ਕੀਤਾ ਗਿਆ ਹੈ ਕਿ ਇਸ ਝੀਲ ਦਾ ਪਾਣੀ ਬਹੁਤ ਜ਼ਿਆਦਾ ਐਲਕਲਾਈਨ ਹੈ।
ਸੋਡੀਅਮ ਕਾਰਬੋਨੇਟ ਦੀ ਭਰਮਾਰ
- ਪਾਣੀ 'ਚ ਲੂਣ ਅਤੇ ਸੋਡੇ ਦੀ ਮਾਤਰਾ ਲੋੜ ਨਾਲੋਂ ਕਈ ਗੁਣਾ ਜ਼ਿਆਦਾ ਹੈ।
ਉੱਚ ਤਾਪਮਾਨ
- ਝੀਲ ਦੇ ਪਾਣੀ ਦਾ ਤਾਪਮਾਨ ਅਕਸਰ 60 ਡਿਗਰੀ ਸੈਲਸੀਅਸ ਤੋਂ ਉੱਪਰ ਪਹੁੰਚ ਜਾਂਦਾ ਹੈ।
ਜਵਾਲਾਮੁਖੀ ਦੀ ਸੁਆਹ
- ਪਾਣੀ 'ਚ ਉਹ ਤੱਤ ਵੀ ਮਿਲੇ ਹਨ ਜੋ ਜਵਾਲਾਮੁਖੀ ਦੀ ਸੁਆਹ 'ਚ ਹੁੰਦੇ ਹਨ।
ਇਨ੍ਹਾਂ ਕਾਰਨਾਂ ਕਰਕੇ ਜਦੋਂ ਵੀ ਕੋਈ ਪੰਛੀ ਜਾਂ ਜਾਨਵਰ ਇਸ ਪਾਣੀ ਦੇ ਸੰਪਰਕ 'ਚ ਆਉਂਦਾ ਹੈ, ਤਾਂ ਉਸ ਦੇ ਸਰੀਰ ਦੇ ਟਿਸ਼ੂ ਕੈਲਸੀਫਾਈਡ ਹੋ ਜਾਂਦੇ ਹਨ, ਜਿਸ ਨਾਲ ਉਹ ਇਕ ਜਿਉਂਦੀ-ਜਾਗਦੀ ਮੂਰਤੀ ਵਾਂਗ ਪੱਥਰ ਦਾ ਬਣ ਜਾਂਦਾ ਹੈ। ਹਾਲਾਂਕਿ ਇਹ ਰਹੱਸ ਅਜੇ ਵੀ ਪੂਰੀ ਤਰ੍ਹਾਂ ਨਹੀਂ ਸੁਲਝਿਆ ਕਿ ਇੰਨੀ ਵੱਡੀ ਗਿਣਤੀ 'ਚ ਪੰਛੀ ਇੱਥੇ ਮੌਤ ਦਾ ਸ਼ਿਕਾਰ ਕਿਵੇਂ ਹੁੰਦੇ ਹਨ, ਪਰ ਫਿਲਹਾਲ ਇਹ ਝੀਲ ਦੁਨੀਆ ਭਰ ਦੇ ਸੈਲਾਨੀਆਂ ਅਤੇ ਵਿਗਿਆਨੀਆਂ ਲਈ ਖਿੱਚ ਦਾ ਕੇਂਦਰ ਬਣੀ ਹੋਈ ਹੈ।
