ਅਨੋਖਾ ਮਿਊਜ਼ੀਅਮ.....ਜਿੱਥੇ ਲੋਕਾਂ ਦੇ ਕੱਪੜਿਆਂ ਸਣੇ ਜਾਣ 'ਤੇ ਹੈ ਪਾਬੰਦੀ
Thursday, Aug 29, 2024 - 06:02 PM (IST)
ਪੈਰਿਸ - ਦੁਨੀਆ ਵਿੱਚ ਬਹੁਤ ਸਾਰੀਆਂ ਅਜੀਬੋ-ਗਰੀਬ ਥਾਵਾਂ ਹਨ ਜਿਨ੍ਹਾਂ ਨੂੰ ਦੇਖਣ ਜਾਂ ਉੱਥੇ ਪਹੁੰਚਣ ਲਈ ਬਹੁਤ ਹਿੰਮਤ ਦੀ ਲੋੜ ਹੁੰਦੀ ਹੈ। ਅੱਜ ਅਸੀਂ ਜਿਹੜੀ ਜਗ੍ਹਾ ਬਾਰੇ ਗੱਲ ਕਰ ਰਹੇ ਹਾਂ ਉੱਥੇ ਜਾਣਾ ਕਿਸੇ ਖਤਰਨਾਕ ਐਡਵੈਂਚਰ ਤੋਂ ਘੱਟ ਨਹੀਂ ਹੈ। ਅਸਲ ਵਿਚ ਇਹ ਫਰਾਂਸ ਦਾ ਇੱਕ ਵਿਸ਼ੇਸ਼ ਮਿਊਜ਼ੀਅਮ ਹੈ ਜਿੱਥੇ ਹੁਣ ਤੋਂ ਦਸੰਬਰ ਤੱਕ ਹਰ ਮਹੀਨੇ ਵਿੱਚ ਸਿਰਫ਼ ਇੱਕ ਦਿਨ ਇੱਕ ਵਿਲੱਖਣ ਪ੍ਰਦਰਸ਼ਨੀ ਲਗਾਈ ਜਾਵੇਗੀ। ਪਰ ਅਜੀਬ ਗੱਲ ਇਹ ਹੈ ਕਿ ਇਹ ਮਿਊਜ਼ੀਅਮ ਸੈਲਾਨੀਆਂ ਨੂੰ ਦਾਖਲੇ ਲਈ ਨਗਨ ਹੋਣ ਦੀ ਇਜਾਜ਼ਤ ਦਿੰਦਾ ਹੈ। ਹਾਲਾਂਕਿ ਲੱਕੜ ਦੇ ਫਰਸ਼ਾਂ 'ਤੇ ਚੱਲਣ ਅਤੇ ਗੰਦਗੀ ਤੋਂ ਬਚਣ ਲਈ ਜੁੱਤੇ ਪਹਿਨੇ ਜਾ ਸਕਦੇ ਹਨ।
ਬਿਨਾਂ ਕੱਪੜਿਆਂ ਦੇ ਕਿਉਂ ਆਉਣਾ ਪੈਂਦਾ ਹੈ ਸੈਲਾਨੀਆਂ ਨੂੰ
ਇਹ ਮਿਊਜ਼ੀਅਮ ਫ੍ਰੈਂਚ ਦੇ ਸ਼ਹਿਰ ਮਾਰਸੇਲ 'ਚ ਹੈ, ਜਿਸ ਨੂੰ ਮਾਰਸੇਲ ਮਿਊਜ਼ੀਅਮ ਕਿਹਾ ਜਾਂਦਾ ਹੈ, ਅਸਲ 'ਚ ਇਹ ਮਿਊਜ਼ੀਅਮ ਯੂਰਪ 'ਚ ਕੁਦਰਤਵਾਦ ਦੇ ਇਤਿਹਾਸ ਨੂੰ ਦਰਸਾਉਂਦੀਆਂ ਨਗਨ ਪੇਂਟਿੰਗਾਂ ਦਾ ਪ੍ਰਦਰਸ਼ਨ ਕਰ ਰਿਹਾ ਹੈ ਅਤੇ ਚਾਹੁੰਦਾ ਹੈ ਕਿ ਲੋਕ ਬਿਨਾਂ ਕੱਪੜਿਆਂ ਦੇ ਆ ਕੇ ਇਨ੍ਹਾਂ ਤਸਵੀਰਾਂ ਨਾਲ ਜੁੜ ਸਕਣ। AFP ਖ਼ਬਰਾਂ ਅਨੁਸਾਰ ਇਸ ਪ੍ਰਦਰਸ਼ਨੀ ਵਿੱਚ ਕਲਾ ਦੇ ਬਹੁਤ ਸਾਰੇ ਨਮੂਨੇ ਹਨ ਜਿਨ੍ਹਾਂ ਵਿਚ ਫੋਟੋਆਂ, ਫਿਲਮਾਂ, ਪੇਂਟਿੰਗਾਂ, ਰਸਾਲਿਆਂ, ਮੂਰਤੀਆਂ ਅਤੇ ਹੋਰ ਬਹੁਤ ਕੁਝ ਸ਼ਾਮਲ ਹੈ। ਇਹ ਫਰਾਂਸ ਅਤੇ ਸਵਿਟਜ਼ਰਲੈਂਡ ਵਿਚ ਕੁਦਰਤਵਾਦੀ ਭਾਈਚਾਰਿਆਂ ਅਤੇ ਜਨਤਕ ਤੇ ਨਿੱਜੀ ਸੰਗ੍ਰਹਿ ਦੁਆਰਾ ਜੁਟਾਏ ਗਏ ਹਨ। ਇਸ ਵਿਚ ਪੈਰਿਸ ਵਿਚ ਸੈਂਟਰ ਪੋਮਪੀਡੋ,ਲੌਵਰ ਅਤੇ ਬਰਨਦੀ ਸਵਿਸ ਨੈਸ਼ਨਲ ਲਾਇਬ੍ਰੇਰੀ ਸ਼ਾਮਲ ਹੈ।
ਅਜਾਇਬ ਘਰ ਦੀ ਨਗਨ ਵਿਜ਼ਟਰਾਂ ਦੀ ਘੋਸ਼ਣਾ ਜ਼ਿਆਦਾਤਰ ਲੋਕਾਂ ਲਈ ਸੱਭਿਆਚਾਰਕ ਝਟਕਾ ਸੀ। ਇੰਗਲੈਂਡ ਤੋਂ ਆਉਣ ਵਾਲੇ ਦੋ ਲੋਕ ਇਹ ਦੇਖ ਕੇ ਹੈਰਾਨ ਹੋਏ ਕਿ ਨਗਨਤਾ ਪ੍ਰਤੀ ਕਿੰਨਾ ਸੁਤੰਤਰ ਰਵੱਈਆ ਹੈ।ਕਿਰੇਨ ਪਾਰਕਰ ਹਾਲ ਅਤੇ ਜੈਂਡਰ ਪੈਰੀ ਜੋ ਬਿਨਾਂ ਕੱਪੜਿਆਂ ਦੇ ਮਿਊਜ਼ੀਅਮ ਵਿਚ ਘੁੰਮ ਰਹੇ ਸਨ, ਨੇ ਏ.ਐੱਫ.ਪੀ ਨੂੰ ਦੱਸਿਆ ਕਿ ਉਹ ਉਨ੍ਹਾਂ ਲਈ 'ਜ਼ਿੰਦਗੀ ਵਿੱਚ ਇੱਕ ਵਾਰ' ਦਾ ਮਿਲਣ ਵਾਲਾ ਮੌਕਾ ਸੀ ਕਿਉਂਕਿ ਇੰਗਲੈਂਡ ਕੁਦਰਤੀ ਚੀਜ਼ਾਂ ਲਈ ਇੰਨਾ ਖੁੱਲ੍ਹਾ ਨਹੀਂ ਹੈ, ਉੱਥੇ ਇਹ ਸ਼ਰਮ ਦੀ ਗੱਲ ਹੋਵੇਗੀ।
ਪੜ੍ਹੋ ਇਹ ਅਹਿਮ ਖ਼ਬਰ- ਮੈਨੂੰ ਨਵਾਂ ਦਿਲ ਮਿਲਣ ਵਾਲਾ ਹੈ.... 6 ਸਾਲਾ ਮਾਸੂਮ ਦੀ ਭਾਵੁਕ ਕਰ ਦੇਣ ਵਾਲੀ ਵੀਡੀਓ ਵਾਇਰਲ
ਮਾਰਸੇਲ ਅਤੇ ਕੁਦਰਤਵਾਦੀ ਅੰਦੋਲਨ
ਇਹ ਅਜਾਇਬ ਘਰ ਉਨ੍ਹਾਂ ਲੋਕਾਂ ਲਈ ਫਰਾਂਸ ਨੂੰ ਦੁਨੀਆ ਦਾ ਪ੍ਰਮੁੱਖ ਸੈਰ-ਸਪਾਟਾ ਸਥਾਨ ਦੱਸਦਾ ਹੈ ਜੋ ਬਾਹਰ ਬਿਨਾਂ ਕੱਪੜਿਆਂ ਦੇ ਰਹਿਣਾ ਪਸੰਦ ਕਰਦੇ ਹਨ। ਸਥਾਨਕ ਕੁਦਰਤਵਾਦੀ ਐਸੋਸੀਏਸ਼ਨ ਦੇ ਮੁਖੀ ਬਰੂਨੋ ਸੁਆਰੇਜ਼ ਨੇ ਏ.ਐਫ.ਪੀ ਨੂੰ ਦੱਸਿਆ ਕਿ ਸਵਿਟਜ਼ਰਲੈਂਡ ਅਤੇ ਜਰਮਨੀ ਵਿੱਚ ਕੁਦਰਤਵਾਦੀ ਅੰਦੋਲਨ 19 ਵੀਂ ਸਦੀ ਵਿੱਚ ਸ਼ੁਰੂ ਹੋਇਆ ਸੀ। ਹਾਲਾਂਕਿ, ਫਰਾਂਸ ਵਿੱਚ ਪਹਿਲੇ ਕੁਦਰਤਵਾਦੀ ਸਮੂਹ 1930 ਵਿੱਚ ਦੱਖਣ-ਪੂਰਬੀ ਪ੍ਰੋਵੈਂਸ ਖੇਤਰ ਵਿੱਚ ਉੱਭਰੇ ਅਤੇ ਤੇਜ਼ੀ ਨਾਲ ਪੂਰੇ ਦੇਸ਼ ਵਿੱਚ ਫੈਲ ਗਏ। ਮਾਰਸੇਲ, ਅੰਸ਼ਕ ਤੌਰ 'ਤੇ ਆਪਣੇ ਹਲਕੇ ਮੌਸਮ ਦੇ ਕਾਰਨ, ਫਰਾਂਸ ਵਿੱਚ ਕੁਦਰਤਵਾਦੀਆਂ ਦਾ ਗੜ੍ਹ ਮੰਨਿਆ ਜਾਂਦਾ ਹੈ ਅਤੇ ਕਈ ਸਮਰਪਿਤ ਕੇਂਦਰਾਂ ਦੀ ਮੇਜ਼ਬਾਨੀ ਕਰਦਾ ਹੈ।
'ਕੀ ਕੱਪੜੇ ਪਾ ਕੇ ਅਜਾਇਬ ਘਰ ਦਾਖਲ ਹੋਇਆ ਜਾ ਸਕਦਾ ਹੈ?'
ਕੀ ਪੂਰੀ ਤਰ੍ਹਾਂ ਕੱਪੜੇ ਪਹਿਨੇ ਲੋਕ ਵੀ ਅਜਾਇਬ ਘਰ ਆ ਸਕਦੇ ਹਨ? ਮਿਊਜ਼ੀਅਮ ਦੇ ਬੁਲਾਰੇ ਨੇ ਇਸ ਸਵਾਲ 'ਤੇ ਏ.ਐਫ.ਪੀ ਨੂੰ ਦੱਸਿਆ ਕਿ ਇਸ ਨੂੰ ਥੋੜ੍ਹਾ ਅਜੀਬ ਮੰਨਿਆ ਜਾ ਸਕਦਾ ਹੈ ਕਿਉਂਕਿ ਟਿਕਟ ਬੁੱਕ ਕਰਵਾਉਣ ਵਾਲਿਆਂ ਲਈ ਕੁਝ ਹੱਦ ਤੱਕ ਬਿਨਾਂ ਕੱਪੜਿਆਂ ਦੇ ਰਹਿਣਾ ਜ਼ਰੂਰੀ ਹੈ। ਇਹ ਪ੍ਰਦਰਸ਼ਨੀ 9 ਦਸੰਬਰ ਤੱਕ ਚੱਲੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।