ਪੱਛਮੀ ਤੱਟ ’ਚ ਇਜ਼ਾਰਾਈਲੀ ਹਮਲੇ ’ਚ ਨਾਬਾਲਗ ਮੁੰਡੇ ਦੀ ਮੌਤ

Wednesday, Nov 09, 2022 - 05:07 PM (IST)

ਪੱਛਮੀ ਤੱਟ ’ਚ ਇਜ਼ਾਰਾਈਲੀ ਹਮਲੇ ’ਚ ਨਾਬਾਲਗ ਮੁੰਡੇ ਦੀ ਮੌਤ

ਯਰੂਸ਼ਲਮ— ਫਿਲਿਸਤੀਨ ਸਿਹਤ ਮੰਤਰਾਲਾ ਨੇ ਕਿਹਾ ਕਿ ਬੁੱਧਵਾਰ ਤੜਕੇ ਪੱਛਮੀ ਤੱਟ ’ਚ ਨੈਬੂਲਸ ਸ਼ਹਿਰ ਦੇ ਕੋਲ ਇਜ਼ਰਾਈਲੀ ਹਮਲੇ ’ਚ ਇਕ ਫਿਲਿਸਤੀਨ ਨਾਬਾਲਗ ਮੁੰਡੇ ਦੀ ਮੌਤ ਹੋ ਗਈ। ਉਥੇ ਹੀ ਇਜ਼ਰਾਈਲੀ ਫ਼ੌਜ ਦਾ ਕਹਿਣਾ ਹੈ ਕਿ ਉਹ ਸ਼ਰਧਾਲੂ ਅਤੇ ਆਮ ਲੋਕਾਂ ਦੀ ਰੱਖਿਆ ਕਰ ਰਹੀ ਸੀ ਅਤੇ ਫ਼ੌਜ ਨੇ ਇਕ ਸ਼ੱਕੀ ’ਤੇ ਗੋਲ਼ੀ ਚਲਾਈ, ਜਿਸ ਨੇ ਨੇੜੇ ਹੀ ਇਕ ਧਮਾਕਾ ਸਮੱਗਰੀ ਰੱਖੀ ਹੋਈ ਸੀ, ਜਿਸ ’ਚ ਧਮਾਕਾ ਹੋ ਗਿਆ। ਫਿਲਿਸਤੀਨੀ ਅਧਿਕਾਰੀਆਂ ਨੇ ਮਿ੍ਰਤਕ ਦੀ ਪਛਾਣ 15 ਸਾਲਾ ਮਹਿਦੀ ਹਸ਼ਸ਼ ਦੇ ਰੂਪ ’ਚ ਕੀਤੀ ਗਈ ਅਤੇ ਕਿਹਾ ਕਿ ਉਹ ਇਜ਼ਾਰਾਈਲੀ ਹਮਲੇ ’ਚ ਮਾਰਿਆ ਗਿਆ ਸੀ। ਚਰਮਪੰਥੀ ਫਿਲਿਸਤੀਨੀ ਸਮੂਹ ਅਲ ਅਕਸਾ ਦੀ ਇਕ ਬਰਾਂਚ ਨੇ ਨਾਬਾਲਗ ਨੂੰ ਆਪਣਾ ਸ਼ਹੀਦ ਕਰਾਰ ਦਿੱਤਾ। 


author

shivani attri

Content Editor

Related News