ਪਾਕਿਸਤਾਨ ’ਚ ਮੰਦਿਰ ’ਚੋਂ ਮਾਂ ਵੈਸ਼ਨੋ ਦੇਵੀ ਦੀ ਚਾਂਦੀ ਦੀ ਮੂਰਤੀ ਹੋਈ ਚੋਰੀ

Saturday, May 21, 2022 - 05:16 PM (IST)

ਪਾਕਿਸਤਾਨ ’ਚ ਮੰਦਿਰ ’ਚੋਂ ਮਾਂ ਵੈਸ਼ਨੋ ਦੇਵੀ ਦੀ ਚਾਂਦੀ ਦੀ ਮੂਰਤੀ ਹੋਈ ਚੋਰੀ

ਗੁਰਦਾਸਪੁਰ/ਪਾਕਿਸਤਾਨ (ਵਿਨੋਦ)-ਪਾਕਿਸਤਾਨ ਦੇ ਸਿੰਧ ਸੂਬੇ ਦੇ ਕਸਬਾ ਥਾਰ-ਪਾਰਕਰ ’ਚ ਮਾਤਾ ਵੈਸ਼ਨੋ ਦੇਵੀ ਮੰਦਿਰ ’ਚੋਂ ਵੈਸ਼ਨੋ ਮਾਤ ਜੀ ਦੀ ਚਾਂਦੀ ਦੀ ਅੱਠ ਭੁਜਾ ਵਾਲੀ ਮੂਰਤੀ ਚੋਰੀ ਹੋਣ ਦਾ ਸਮਾਚਾਰ ਮਿਲਿਆ ਹੈ। ਸੂਤਰਾਂ ਦੇ ਅਨੁਸਾਰ ਕਸਬਾ ਥਾਰ-ਪਾਰਕਰ ’ਚ ਮਾਂ ਵੈਸ਼ਨੋ ਦੇਵੀ ਦਾ ਪ੍ਰਾਚੀਨ ਮੰਦਿਰ ਹੈ ਅਤੇ ਮੰਦਿਰ ’ਚ ਹਿੰਦੂਆਂ ਦੇ ਨਾਲ-ਨਾਲ ਹੋਰ ਫਿਰਕੇ ਦੇ ਲੋਕ ਵੀ ਮਾਂ ਵੈਸ਼ਨੋ ਦੇਵੀ ਦੀ ਵਿਸ਼ਾਲ ਮੂਰਤੀ ਅੱਗੇ ਨਤਮਸਤਕ ਹੋਣ ਲਈ ਆਉਂਦੇ ਹਨ ਪਰ ਅੱਜ ਜਦ ਲੋਕ ਸਵੇਰੇ ਮੰਦਿਰ ਗਏ ਤਾਂ ਮੰਦਿਰ ਤੋਂ ਮਾਂ ਵੈਸ਼ਨੋ ਦੇਵੀ ਦੀ ਚਾਂਦੀ ਦੀ ਵਿਸ਼ਾਲ ਮੂਰਤੀ ਚੋਰੀ ਹੋ ਚੁੱਕੀ ਸੀ।

ਇਹ ਵੀ ਪੜ੍ਹੋ : ਕੇਂਦਰ ਸਰਕਾਰ ਦਾ ਵੱਡਾ ਫ਼ੈਸਲਾ, ਪੈਟਰੋਲ 9.50 ਰੁਪਏ ਤੇ ਡੀਜ਼ਲ 7 ਰੁਪਏ ਕੀਤਾ ਸਸਤਾ

ਸੂਚਨਾ ਮਿਲਦੇ ਹੀ ਹਿੰਦੂ ਤੇ ਹੋਰ ਫਿਰਕੇ ਦੇ ਲੋਕ ਮੰਦਿਰ ਕੰਪਲੈਕਸ ’ਚ ਇਕੱਠੇ ਹੋਣੇ ਸ਼ੁਰੂ ਹੋ ਗਏ। ਪੁਲਸ ਵੀ ਸੂਚਨਾ ਮਿਲਦੇ ਹੀ ਮੌਕੇ ’ਤੇ ਪਹੁੰਚ ਗਈ ਅਤੇ ਲੋਕਾਂ ਨਾਲ ਮਿਲ ਕੇ ਸਾਰੀ ਜਾਣਕਾਰੀ ਪ੍ਰਾਪਤ ਕੀਤੀ। ਲੋਕਾਂ ਨੇ ਮਾਂ ਵੈਸ਼ਨੋ ਦੇਵੀ ਦੀ ਮੂਰਤੀ ਚੋਰੀ ਹੋਣ ’ਤੇ ਰੋਸ ਪ੍ਰਗਟ ਕੀਤਾ ਅਤੇ ਮੂਰਤੀ ਨੂੰ ਬਰਾਮਦ ਕਰ ਕੇ ਦੋਸ਼ੀਆਂ ਦੇ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ।

 ਇਹ ਵੀ ਪੜ੍ਹੋ : ਫ਼ਿਰੋਜ਼ਪੁਰ ’ਚ ਨਹੀਂ ਰੁਕ ਰਿਹਾ ਨਸ਼ੇ ਦਾ ਕਹਿਰ, ਇਕ ਹੋਰ ਨੌਜਵਾਨ ਦੀ ‘ਚਿੱਟੇ’ ਨਾਲ ਮੌਤ

ਲੋਕਾਂ ਦੇ ਗੁੱਸੇ ਨੂੰ ਵੇਖਦੇ ਹੋਏ ਪੁਲਸ ਨੇ ਮੰਗਲਵਾਰ ਤੱਕ ਮੂਰਤੀ ਬਰਾਮਦ ਕਰਕੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦਾ ਲੋਕਾਂ ਨੂੰ ਭਰੋਸਾ ਦਿੱਤਾ। ਦੂਜੇ ਪਾਸੇ ਪਾਕਿਸਤਾਨ ਹਿੰਦੂ ਕੌਂਸਲ ਦੇ ਅਧਿਕਾਰੀਆਂ ਨੇ ਦੋਸ਼ ਲਗਾਇਆ ਕਿ ਕੁਝ ਲੋਕ ਇਲਾਕੇ ਦਾ ਮਾਹੌਲ ਖਰਾਬ ਕਰਨ ਦੀ ਸਾਜ਼ਿਸ਼ ਰਚ ਰਹੇ ਹਨ। ਜਦ ਇਸੇ ਤਰ੍ਹਾਂ ਮੰਦਿਰਾਂ ’ਤੇ ਹਮਲੇ ਹੁੰਦੇ ਰਹੇ ਅਤੇ ਸਾਡੀਆਂ ਲੜਕੀਆਂ ਨੂੰ ਅਗਵਾ ਕੀਤਾ ਜਾਂਦਾ ਰਿਹਾ ਤਾਂ ਫਿਰ ਪਾਕਿਸਤਾਨ ’ਚ ਸਾਡਾ ਰਹਿਣਾ ਮੁਸ਼ਕਿਲ ਹੋ ਜਾਵੇਗਾ।

 

 
 


author

Manoj

Content Editor

Related News