ਸਮੁੰਦਰ ਕਿਨਾਰੇ ਤੈਰ ਰਿਹਾ ਸੀ ਸ਼ਖ਼ਸ, ਵੇਖਦੇ ਹੀ ਵੇਖਦੇ ਨਿਗਲ ਗਈ ਸ਼ਾਰਕ, ਖ਼ੌਫ਼ਨਾਕ ਵੀਡੀਓ ਆਈ ਸਾਹਮਣੇ

02/17/2022 4:54:00 PM

ਸਿਡਨੀ : ਆਸਟ੍ਰੇਲੀਆ ਦੇ ਸਿਡਨੀ ਤੋਂ ਇਕ ਦਿਲ ਦਹਿਲਾ ਦੇਣ ਵਾਲਾ ਮਾਮਲੇ ਸਾਹਮਣੇ ਆਇਆ ਹੈ। ਦਰਅਸਲ ਇੱਥੋਂ ਦੇ ਇਕ ਮਸ਼ਹੂਰ ਲਿਟਲ ਬੇਅ ਬੀਚ ਵਿਚ ਇਕ ਵਿਅਕਤੀ ਦੁਪਹਿਰ ਦੇ ਸਮੇਂ ਤੈਅ ਰਿਹਾ ਸੀ। ਇਸ ਦੌਰਾਨ ਅਚਾਨਕ ਇਕ ਵੱਡੀ ਵ੍ਹਾਈਟ ਸ਼ਾਰਕ ਵੱਲੋਂ ਉਸ ’ਤੇ ਹਮਲਾ ਕਰ ਦਿੱਤਾ ਗਿਆ, ਜਿਸ ਕਾਰਨ ਵਿਅਕਤੀ ਦੀ ਮੌਤ ਹੋ ਗਈ। ਇਸ ਦੌਰਾਨ ਬੀਚ 'ਤੇ ਖੜ੍ਹੇ ਲੋਕਾਂ ਨੇ ਇਸ ਭਿਆਨਕ ਦ੍ਰਿਸ਼ ਦੀ ਵੀਡੀਓ ਕੈਮਰੇ 'ਚ ਕੈਦ ਕਰ ਲਈ।

ਇਹ ਵੀ ਪੜ੍ਹੋ: ਕੈਨੇਡਾ ਪੜ੍ਹਨ ਗਏ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ, ਇਹ ਤਿੰਨ ਕਾਲਜ ਹੋਏ ਬੰਦ

 

ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਇਕ ਵਿਅਕਤੀ ਸਮੁੰਦਰ 'ਚ ਤੈਰ ਰਿਹਾ ਸੀ, ਉਦੋਂ ਇਕ ਵੱਡੀ ਸ਼ਾਰਕ ਨੇ ਉਸ 'ਤੇ ਹਮਲਾ ਕਰ ਦਿੱਤਾ। ਇਸ ਵਿਅਕਤੀ ਨੇ ਸ਼ਾਰਕ ਤੋਂ ਬਚਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਉਸ ਦੇ ਜਬਾੜੇ ਵਿਚ ਆਉਣ ਤੋਂ ਨਹੀਂ ਬਚ ਸਕਿਆ ਅਤੇ ਵੇਖਦੇ ਹੀ ਵੇਖਦੇ ਸ਼ਾਰਕ ਨੇ ਇਸ ਵਿਅਕਤੀ ਨੂੰ ਜ਼ਿੰਦਾ ਹੀ ਨਿਗਲ ਲਿਆ। ਇਸ ਦੌਰਾਨ ਕਿਸੇ ਨੇ ਸਥਾਨਕ ਪੁਲਸ ਨੂੰ ਸੂਚਨਾ ਦਿੱਤੀ ਪਰ ਉਦੋਂ ਤੱਕ ਕਾਫੀ ਦੇਰ ਹੋ ਚੁੱਕੀ ਸੀ। ਅਜੇ ਤੱਕ ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ ਹੈ।

ਇਹ ਵੀ ਪੜ੍ਹੋ: ਹੈਰਾਨੀਜਨਕ! ਮਲੇਸ਼ੀਆ ਦੀ ਮਹਿਲਾ ਮੰਤਰੀ ਨੇ ਪਤਨੀਆਂ ਨੂੰ ਸੁਧਾਰਨ ਲਈ ਪਤੀਆਂ ਨੂੰ ਦਿੱਤੀ ਕੁੱਟਣ ਦੀ ਸਲਾਹ

ਘਟਨਾ ਦੇ ਇਕ ਚਸ਼ਮਦੀਦ ਨੇ ਸਥਾਨਕ ਪੁਲਸ ਨੂੰ ਦੱਸਿਆ ਕਿ ਜਦੋਂ ਉਹ ਸਮੁੰਦਰ ਕਿਨਾਰੇ ਖੜ੍ਹਾ ਸੀ ਤਾਂ ਉਸ ਨੇ ਕਿਸੇ ਦੇ ਚੀਕਣ ਦੀ ਆਵਾਜ਼ ਸੁਣੀ। ਉਸ ਨੇ ਦੇਖਿਆ ਕਿ ਸਮੁੰਦਰ ਵਿਚ ਤੈਰ ਰਹੇ ਇਕ ਵਿਅਕਤੀ ਉੱਤੇ ਇਕ ਚਿੱਟੀ ਸ਼ਾਰਕ ਨੇ ਹਮਲਾ ਕਰ ਦਿੱਤਾ ਸੀ। ਉਹ ਆਦਮੀ ਬੀਚ ਤੋਂ ਥੋੜ੍ਹੀ ਦੂਰੀ 'ਤੇ ਸੀ, ਪਰ ਉਹ ਸ਼ਾਰਕ ਤੋਂ ਬਚ ਨਹੀਂ ਸਕਿਆ। ਚਸ਼ਮਦੀਦ ਨੇ ਇਹ ਵੀ ਦੱਸਿਆ ਕਿ ਸ਼ਾਰਕ ਨੇ ਵਿਅਕਤੀ ਨੂੰ ਜ਼ਿੰਦਾ ਨਿਗਲ ਲਿਆ ਸੀ। ਨਿਊ ਸਾਊਥ ਵੇਲਜ਼ ਪੁਲਸ ਨੇ ਕਿਹਾ ਕਿ ਉਹ ਸ਼ਾਰਕ ਹਮਲੇ ਦੀ ਜਾਂਚ ਕਰ ਰਹੀ ਹੈ। ਉਨ੍ਹਾਂ ਨੂੰ ਪਾਣੀ ਵਿਚ ਮਨੁੱਖੀ ਅਵਸ਼ੇਸ਼ ਮਿਲੇ ਹਨ। 1963 ਤੋਂ ਬਾਅਦ ਸਿਡਨੀ ਵਿਚ ਸ਼ਾਰਕ ਦਾ ਇਹ ਦੂਜਾ ਘਾਤਕ ਹਮਲਾ ਹੈ। ਅਦਾਕਾਰਾ ਮਾਰਸੀਆ ਹੈਥਵੇ ਦੀ 1963 ਵਿਚ ਸ਼ਾਰਕ ਦੇ ਹਮਲੇ ਵਿਚ ਮੌਤ ਹੋ ਗਈ ਸੀ।

ਇਹ ਵੀ ਪੜ੍ਹੋ: US 'ਚ ਉੱਤਰੀ ਕੈਰੋਲੀਨਾ ਹਾਈਵੇਅ 'ਤੇ ਟਰੈਕਟਰ-ਟ੍ਰੇਲਰ 'ਤੇ ਡਿੱਗਾ ਜਹਾਜ਼, ਮਚੇ ਅੱਗ ਦੇ ਭਾਂਬੜ (ਵੇਖੋ ਤਸਵੀਰਾਂ)

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News