ਜੀ-20 ਸੰਮੇਲਨ ਤੋਂ ਪਹਿਲਾਂ ਹੈਮਬਰਗ ਵਿਚ ਤਾਜ਼ਾ ਝੜਪ

Friday, Jul 07, 2017 - 03:55 PM (IST)

ਜੀ-20 ਸੰਮੇਲਨ ਤੋਂ ਪਹਿਲਾਂ ਹੈਮਬਰਗ ਵਿਚ ਤਾਜ਼ਾ ਝੜਪ

ਹੈਮਬਰਗ— ਜੀ-20 ਸੰਮੇਲਨ ਤੋਂ ਪਹਿਲਾਂ ਜਰਮਨੀ ਦੇ ਸ਼ਹਿਰ ਹੈਮਬਰਗ ਵਿਚ ਪ੍ਰਦਰਸ਼ਨਕਾਰੀਆਂ ਅਤੇ ਪੁਲਸ ਵਿਚ ਤਾਜ਼ਾ ਝੜਪ ਹੋਈ। ਪ੍ਰਦਰਸ਼ਕਾਰੀਆਂ ਨੇ ਪੁਲਸ ਕਾਰ ਨੂੰ ਸਾੜ ਦਿੱਤਾ। ਸੰਘੀ ਪੁਲਸ ਨੇ ਟਵੀਟਰ ਉੱਤੇ ਦੱਸਿਆ ਕਿ ਹਿੰਸਕ ਲੋਕਾਂ ਦੇ ਵਿਰੁੱਧ ਮੁਹਿੰਮ ਜਾਰੀ ਹੈ। ਪ੍ਰਦਰਸ਼ਨਕਾਰੀਆਂ ਨੇ ਸ਼ਹਿਰ ਦੇ ਅਲਟੋਨਾ ਜ਼ਿਲ੍ਹੇ ਵਿਚ ਇਕ ਪੁਲਸ ਸਟੇਸ਼ਨ ਨੇੜੇ ਪੈਟਰੋਲ ਬੰਬ ਸੁੱਟਿਆ ਅਤੇ ਗਸ਼ਤੀ ਕਾਰਾਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ।


Related News