ਭਾਰਤੀ-ਅਮਰੀਕੀ ਭਾਈਚਾਰੇ ਦੇ ਇਕ ਪ੍ਰਮੁੱਖ ਮੈਂਬਰ ਨੇ ਕੈਨੇਡਾ ਦੇ ''ਸਿਸਟਮ'' ''ਤੇ ਪ੍ਰਗਟਾਈ ਚਿੰਤਾ
Tuesday, Oct 10, 2023 - 04:37 PM (IST)
ਟੋਰਾਂਟੋ (ਭਾਸ਼ਾ): ਭਾਰਤੀ-ਅਮਰੀਕੀ ਭਾਈਚਾਰੇ ਦੇ ਇਕ ਪ੍ਰਮੁੱਖ ਮੈਂਬਰ ਨੇ ਕੈਨੇਡੀਅਨ 'ਸਿਸਟਮ' 'ਤੇ ਚਿੰਤਾ ਪ੍ਰਗਟ ਕੀਤੀ ਹੈ ਜੋ ਖਾਲਿਸਤਾਨੀ ਕੱਟੜਪੰਥੀਆਂ ਨੂੰ ਉਨ੍ਹਾਂ ਦੇ 'ਨਾਪਾਕ ਇਰਾਦਿਆਂ' ਦਾ ਵਿਰੋਧ ਕਰਨ ਵਾਲਿਆਂ ਨੂੰ ਪ੍ਰੇਸ਼ਾਨ ਕਰਨ ਦੀ ਇਜਾਜ਼ਤ ਦੇ ਰਹੀ ਹੈ। ਜੂਨ ਵਿੱਚ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸਰੀ ਵਿੱਚ ਇੱਕ ਖਾਲਿਸਤਾਨ ਸਮਰਥਕ ਵੱਖਵਾਦੀ ਦੇ ਕਤਲ ਨੂੰ ਲੈ ਕੇ ਕੈਨੇਡਾ ਅਤੇ ਭਾਰਤ ਦਰਮਿਆਨ ਕੂਟਨੀਤਕ ਵਿਵਾਦ ਦੇ ਪਿਛੋਕੜ ਵਿੱਚ ਉਸਨੇ ਸਾਵਧਾਨ ਕੀਤਾ ਕਿ ਥੋੜ੍ਹੇ ਸਮੇਂ ਦੇ ਲਾਭਾਂ ਲਈ ਸਿਆਸੀ ਤੁਸ਼ਟੀਕਰਨ ਕੈਨੇਡਾ ਦੇ ਭਵਿੱਖ ਦੇ ਹਿੱਤ ਵਿੱਚ ਨਹੀਂ ਹੈ।
ਕੈਨੇਡਾ ਇੰਡੀਆ ਫਾਊਂਡੇਸ਼ਨ ਦੇ ਰਾਸ਼ਟਰੀ ਕਨਵੀਨਰ ਰਿਤੇਸ਼ ਮਲਿਕ ਨੇ ਇੱਥੇ ਇੱਕ ਵਿਸ਼ੇਸ਼ ਇੰਟਰਵਿਊ ਵਿੱਚ ਪੀਟੀਆਈ ਨੂੰ ਦੱਸਿਆ,“ਪ੍ਰਗਟਾਵੇ ਦੀ ਆਜ਼ਾਦੀ ਦਾ ਸਾਡਾ ਅਧਿਕਾਰ, ਦੂਜਿਆਂ ਦੀ ਪ੍ਰਗਟਾਵੇ ਦੀ ਆਜ਼ਾਦੀ ਵਿੱਚ ਵਿਸ਼ਵਾਸ ਨਾ ਕਰਨ ਵਾਲਿਆਂ ਨੂੰ ਦੇ ਕੇ ਅਸੀਂ ਜਿਸ ਦਿਸ਼ਾ ਵੱਲ ਵੱਧ ਰਹੇ ਹਾਂ ਉਹ ਇਕ ਇੱਕ ਦੇਸ਼ ਦੇ ਤੌਰ 'ਤੇ ਅਤੇ ਕੈਨੇਡੀਅਨਾਂ ਦੇ ਤੌਰ 'ਤੇ ਸਾਡੇ ਲਈ ਬਹੁਤ ਚਿੰਤਾਜਨਕ ਹੈ। ਸ਼ਾਂਤੀ-ਪ੍ਰੇਮੀ ਕੈਨੇਡੀਅਨ ਕਿਸੇ ਵੀ ਅਜਿਹੀ ਵਿਚਾਰਧਾਰਾ ਵਿੱਚ ਵਿਸ਼ਵਾਸ ਨਹੀਂ ਕਰਦੇ ਜੋ ਕੱਟੜਪੰਥੀ ਹੈ ਅਤੇ ਉਹ ਕੈਨੇਡਾ ਨਾਲ ਸਬੰਧਤ ਨਹੀਂ ਹੈ।
ਪੜ੍ਹੋ ਇਹ ਅਹਿਮ ਖ਼ਬਰ-ਭਾਰਤ ਨਾਲ ਤਣਾਅ ਕਾਰਨ ਟਰੂਡੋ ਨੂੰ ਪਈ ਹੱਥਾਂ-ਪੈਰਾਂ ਦੀ, ਜੌਰਡਨ ਕਿੰਗ ਤੇ UAE ਦੇ ਰਾਸ਼ਟਰਪਤੀ ਨਾਲ ਕੀਤੀ ਗੱਲਬਾਤ
ਕੈਨੇਡਾ ਵਿੱਚ ਖਾਲਿਸਤਾਨੀ ਕੱਟੜਪੰਥੀਆਂ ਦਾ ਜ਼ਿਕਰ ਕਰਦਿਆਂ ਮਲਿਕ ਨੇ ਕਿਹਾ ਕਿ ਇਹ ਲੋਕ “ਸਮਾਜ ਵਿੱਚ ਮਤਭੇਦ ਪੈਦਾ ਕਰਦੇ ਹਨ ਅਤੇ ਫਿਰਕੂ ਸਦਭਾਵਨਾ ਨੂੰ ਵਿਗਾੜਦੇ ਹਨ। ਉਹ ਨਾਪਾਕ ਏਜੰਡੇ ਨਾਲ ਕੰਮ ਕਰਦੇ ਹਨ ਅਤੇ ਦੋਵਾਂ ਦੇਸ਼ਾਂ ਦੇ ਸਬੰਧਾਂ ਨੂੰ ਪਟੜੀ ਤੋਂ ਉਤਾਰ ਰਹੇ ਹਨ।'' ਉਨ੍ਹਾਂ ਕਿਹਾ,''ਪ੍ਰਗਟਾਵੇ ਦੀ ਆਜ਼ਾਦੀ ਹਰ ਕਿਸੇ ਲਈ ਹੋਣੀ ਚਾਹੀਦੀ ਹੈ। ਬਦਕਿਸਮਤੀ ਨਾਲ ਇਹ ਅਜਿਹੀ ਪ੍ਰਣਾਲੀ ਹੈ ਜੋ ਕੈਨੇਡਾ ਵਿੱਚ ਵਿਕਸਤ ਹੋਈ ਹੈ ਜਿੱਥੇ ਇਹ ਲੋਕ ਬਹੁਤ ਬੜਬੋਲੇ, ਬਹੁਤ ਹਿੰਸਕ, ਬਹੁਤ ਹਮਲਾਵਰ ਹਨ ਅਤੇ ਉਹ ਕਿਸੇ ਵੀ ਵਿਅਕਤੀ ਦੀ ਗੱਲ ਨਹੀਂ ਸੁਣਦੇ ਜੋ ਉਨ੍ਹਾਂ ਦੇ ਵਿਰੁੱਧ ਬੋਲਦਾ ਹੈ। ਉਹ ਕਿਸੇ ਵੀ ਵਿਰੋਧੀ ਨੂੰ ਤੰਗ ਕਰਦੇ ਹਨ, ਧਮਕੀ ਦਿੰਦੇ ਹਨ... ਹਮਲਾ ਕਰਨ ਲਈ ਹਰ ਸੰਭਵ ਗੈਰ-ਕਾਨੂੰਨੀ ਤਰੀਕੇ ਅਪਣਾਉਂਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।