ਪਾਕਿਸਤਾਨ ਦੀ ਯੂਨੀਵਰਸਿਟੀ 'ਚ ਡਰੱਗ ਰੈਕੇਟ ਚਲਾ ਰਹੇ ਪ੍ਰੋਫੈਸਰ! ਵਿਦਿਆਰਥਣਾਂ ਦੀਆਂ ਅਸ਼ਲੀਲ ਵੀਡੀਓ ਬਰਾਮਦ

Tuesday, Jul 25, 2023 - 06:16 PM (IST)

ਇਸਲਾਮਾਬਾਦ - ਆਰਥਿਕ ਅਤੇ ਸਿਆਸੀ ਉਤਰਾਅ-ਚੜ੍ਹਾਅ ਦਾ ਸਾਹਮਣਾ ਕਰ ਰਿਹਾ ਪਾਕਿਸਤਾਨ ਹੁਣ ਇਕ ਨਵੇਂ ਸਕੈਂਡਲ ਨਾਲ ਚਰਚਾ ਵਿਚ ਆ ਗਿਆ ਹੈ। ਦੇਸ਼ ਦੀ ਇਸਲਾਮੀਆ ਯੂਨੀਵਰਸਿਟੀ ਆਫ ਬਹਾਵਲਪੁਰ (IUB) 'ਚ ਨਸ਼ੇ ਅਤੇ ਬਲੈਕਮੇਲਿੰਗ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਪ੍ਰੋਫੈਸਰਾਂ ਦਾ ਇੱਕ ਗਰੋਹ ਵਿਦਿਆਰਥੀਆਂ ਨੂੰ ਨਸ਼ਾ ਵੇਚ ਰਿਹਾ ਸੀ। ਇਸ ਮਾਮਲੇ 'ਚ ਸੁਰੱਖਿਆ ਮੁਖੀ ਸਮੇਤ ਕੁਝ ਲੋਕਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਹੈ। ਇਨ੍ਹਾਂ ਦੇ ਫੋਨ ਤੋਂ ਵੀਡੀਓ ਵੀ ਮਿਲੇ ਹਨ। ਦੋਸ਼ ਹੈ ਕਿ ਇਨ੍ਹਾਂ ਵੀਡੀਓਜ਼ ਰਾਹੀਂ ਲੜਕੀਆਂ ਨੂੰ ਬਲੈਕਮੇਲ ਕੀਤਾ ਜਾ ਰਿਹਾ ਸੀ। ਸਰਕਾਰ ਨੇ ਇਸ ਮਾਮਲੇ ਨੂੰ ਦਬਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਮੀਡੀਆ ਰਿਪੋਰਟਾਂ ਰਾਹੀਂ ਸਕੈਂਡਲ ਸਾਹਮਣੇ ਆ ਹੀ ਗਿਆ।

ਇਹ ਵੀ ਪੜ੍ਹੋ : ਤੇਲ ਦੀ ਖੇਡ ’ਚ ਮੁੜ ਉਤਰਨਗੇ ਖਾੜੀ ਦੇਸ਼, ਪੈਰਿਸ ਨੇ ਭਾਰਤ ਨੂੰ ਲੈ ਕੇ ਦਿੱਤਾ ਵੱਡਾ ਸੰਕੇਤ

ਬਰਖਾਸਤ ਕਰਨ ਤੋਂ ਬਾਅਦ ਯੂਨੀਵਰਸਿਟੀ ਦੇ ਮੁੱਖ ਸੁਰੱਖਿਆ ਅਧਿਕਾਰੀ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪਾਕਿਸਤਾਨ ਸਰਕਾਰ ਦੇ ‘ਦ ਡਾਨ’ ਅਖ਼ਬਾਰ ਨੇ ਇਸ ਡਰੱਗਜ਼ ਰੈਕੇਟ ਬਾਰੇ ਰਿਪੋਰਟ ਪੇਸ਼ ਕੀਤੀ ਹੈ ਜਿਸ ਵਿੱਚ ਪੁਲਸ ਦਾ ਬਿਆਨ ਵੀ ਸ਼ਾਮਲ ਹੈ। ਪੁਲਸ ਮੁਤਾਬਕ- ਆਈਯੂਬੀ ਵਿੱਚ ਕਈ ਦਿਨਾਂ ਤੋਂ ਡਰੱਗ ਰੈਕੇਟ ਦੀ ਸੂਚਨਾ ਮਿਲ ਰਹੀ ਸੀ। ਜਾਂਚ ਵਿੱਚ ਪਾਇਆ ਗਿਆ ਕਿ ਯੂਨੀਵਰਸਿਟੀ ਦੇ ਹੀ ਕੁਝ ਪ੍ਰੋਫੈਸਰ ਇਸ ਰੈਕੇਟ ਨੂੰ ਚਲਾ ਰਹੇ ਸਨ। ਛਾਪੇਮਾਰੀ ਦੌਰਾਨ ਇਕ ਪ੍ਰੋਫੈਸਰ ਕੋਲੋਂ ਹੈਰੋਇਨ ਵੀ ਬਰਾਮਦ ਹੋਈ। ਪੁਲਸ ਜੂਨ ਤੋਂ ਮਾਮਲੇ ਦੀ ਜਾਂਚ ਕਰ ਰਹੀ ਸੀ ਪਰ ਸਬੂਤਾਂ ਦੀ ਘਾਟ ਕਾਰਨ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਕਰਨਾ ਮੁਸ਼ਕਲ ਹੋ ਰਿਹਾ ਸੀ। ਠੋਸ ਸੂਚਨਾ ਮਿਲਣ ਤੋਂ ਬਾਅਦ ਯੂਨੀਵਰਸਿਟੀ ਦੇ ਮੁੱਖ ਵਿੱਤੀ ਅਧਿਕਾਰੀ ਨੂੰ 28 ਜੂਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਉਸ ਕੋਲੋਂ ਵੱਡੀ ਮਾਤਰਾ ਵਿਚ ਨਸ਼ੀਲੇ ਪਦਾਰਥ ਬਰਾਮਦ ਹੋਏ ਹਨ।

ਇਸ ਤੋਂ ਇਲਾਵਾ ਵਿੱਤ ਅਧਿਕਾਰੀ ਨੂੰ ਇੱਕ ਵੈਨ ਵਿੱਚੋਂ ਫੜਿਆ ਗਿਆ। ਉਨ੍ਹਾਂ ਨਾਲ ਯੂਨੀਵਰਸਿਟੀ ਦੇ ਮੁੱਖ ਸੁਰੱਖਿਆ ਅਧਿਕਾਰੀ ਵੀ ਮੌਜੂਦ ਸਨ। ਇਸ ਦੇ ਨੇੜੇ ਨਸ਼ੀਲੇ ਪਦਾਰਥ ਵੀ ਮਿਲੇ ਹਨ। ਜਦੋਂ ਦੋਵਾਂ ਦੇ ਫ਼ੋਨ ਚੈੱਕ ਕੀਤੇ ਗਏ ਤਾਂ ਪੁਲਸ ਦੇ ਹੋਸ਼ ਉੱਡ ਗਏ। ਇਨ੍ਹਾਂ ਵਿੱਚ ਯੂਨੀਵਰਸਿਟੀ ਦੀਆਂ ਵਿਦਿਆਰਥਣਾਂ ਅਤੇ ਮਹਿਲਾ ਅਧਿਆਪਕਾਂ ਦੀਆਂ ਅਸ਼ਲੀਲ ਵੀਡੀਓਜ਼ ਸਨ। ਜਾਂਚ 'ਚ ਸਾਹਮਣੇ ਆਇਆ ਕਿ ਇਨ੍ਹਾਂ ਵਿਦਿਆਰਥਣਾਂ ਅਤੇ ਮਹਿਲਾ ਅਧਿਆਪਕਾਂ ਨੂੰ ਵੱਖ-ਵੱਖ ਥਾਵਾਂ 'ਤੇ ਬਲੈਕਮੇਲ ਕਰਕੇ ਬਲਾਤਕਾਰ ਕੀਤਾ ਜਾਂਦਾ ਸੀ। ਰਿਪੋਰਟ ਮੁਤਾਬਕ- ਪੁੱਛਗਿੱਛ 'ਚ ਮੁੱਖ ਵਿੱਤ ਅਧਿਕਾਰੀ ਅਤੇ ਮੁੱਖ ਸੁਰੱਖਿਆ ਅਧਿਕਾਰੀ ਨੇ ਹੈਰਾਨੀਜਨਕ ਖੁਲਾਸੇ ਕੀਤੇ। ਦੋਸ਼ੀਆਂ ਦੇ ਟਿਕਾਣੇ ਤੋਂ ਵੱਡੀ ਮਾਤਰਾ ਵਿਚ ਸ਼ਰਾਬ ਵੀ ਬਰਾਮਦ ਕੀਤੀ ਗਈ ਹੈ। ਇਸ ਮਾਮਲੇ ਦੀ ਜਾਂਚ ਸਪੈਸ਼ਲ ਕ੍ਰਾਈਮ ਯੁਨਿਟ ਕਰ ਰਹੀ ਹੈ।

ਇਹ ਵੀ ਪੜ੍ਹੋ : ਦੁਨੀਆ ਭਰ 'ਚ ਆਪਣੀ ਡਿੱਗਦੀ ਆਰਥਿਕਤਾ ਨੂੰ ਸੰਭਾਲਣ ਲਈ ਚੀਨ ਨੇ ਅਪਣਾਇਆ ਨਵਾਂ ਪੈਂਤੜਾ

ਯੂਨੀਵਰਸਿਟੀ ਦੇ ਮੁੱਖ ਸੁਰੱਖਿਆ ਅਧਿਕਾਰੀ ਅਨੁਸਾਰ ਯੂਨੀਵਰਸਿਟੀ ਦੇ ਹੀ ਕੁਝ ਪ੍ਰੋਫੈਸਰ ਨਸ਼ੇ ਵੇਚਦੇ ਸਨ। ਇਹ ਲੋਕ ਨਸ਼ੇ, ਡਾਂਸ ਅਤੇ ਸੈਕਸ ਦੀਆਂ ਪਾਰਟੀਆਂ ਵੀ ਆਯੋਜਿਤ ਕਰਦੇ ਸਨ। ਮੁਲਜ਼ਮਾਂ ਤੋਂ ਪੁੱਛਗਿੱਛ ਕਰਨ ’ਤੇ ਉਨ੍ਹਾਂ ਮੰਨਿਆ ਕਿ ਕੈਂਪਸ ਵਿੱਚ ਨਸ਼ਾ ਵੇਚਿਆ ਜਾਂਦਾ ਸੀ ਅਤੇ ਉਸ ਤੋਂ ਬਾਅਦ ਲੜਕੀਆਂ ਅਤੇ ਮਹਿਲਾ ਅਧਿਆਪਕਾਂ ਨੂੰ ਡਾਂਸ ਅਤੇ ਡਰੱਗ ਪਾਰਟੀਆਂ ਲਈ ਕੁਝ ਥਾਵਾਂ ’ਤੇ ਬੁਲਾਇਆ ਜਾਂਦਾ ਸੀ। ਜ਼ਿਆਦਾਤਰ ਵਿਦਿਆਰਥਣਾਂ ਅਤੇ ਮਹਿਲਾ ਅਧਿਆਪਕਾਂ ਨਾਲ ਕਈ ਵਾਰ ਬਲਾਤਕਾਰ ਕੀਤਾ ਗਿਆ।11 ਵਿਦਿਆਰਥੀ ਵੀ ਇਸ ਰੈਕੇਟ ਦਾ ਹਿੱਸਾ ਸਨ ਅਤੇ ਉਨ੍ਹਾਂ ਦਾ ਅਪਰਾਧਿਕ ਰਿਕਾਰਡ ਵੀ ਹੈ। ਵਿਦਿਆਰਥਣਾਂ ਦੀਆਂ ਇਤਰਾਜ਼ਯੋਗ ਵੀਡੀਓਜ਼ ਦੇ ਸਕਰੀਨ ਸ਼ਾਟ ਵੀ ਕੁਝ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤੇ ਗਏ ਹਨ। ਮੀਡੀਆ ਰਿਪੋਰਟਾਂ 'ਚ ਦਾਅਵਾ ਕੀਤਾ ਗਿਆ ਹੈ ਕਿ ਲਾਹੌਰ ਯੂਨੀਵਰਸਿਟੀ 'ਚ ਵੀ ਅਜਿਹੀ ਹੀ ਘਟਨਾ ਵਾਪਰੀ ਹੈ ਪਰ ਪੁਲਸ ਅਤੇ ਇੱਥੋਂ ਦੀ ਦੇਖਭਾਲ ਕਰਨ ਵਾਲੀ ਸਰਕਾਰ ਨੇ ਇਸ ਮਾਮਲੇ 'ਤੇ ਚੁੱਪ ਧਾਰੀ ਰੱਖੀ ਹੈ।

ਬਹਾਵਲਪੁਰ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋਫ਼ੈਸਰ ਡਾ: ਅਤਹਰ ਮਹਿਮੂਦ ਨੇ ਪੁਲਸ ਅਤੇ ਸਰਕਾਰ ਨੂੰ ਪੱਤਰ ਲਿਖ ਕੇ ਇਸ ਘਟਨਾ ਦੀ ਉੱਚ ਪੱਧਰੀ ਜਾਂਚ ਕਰਵਾਉਣ ਲਈ ਕਿਹਾ ਹੈ।ਪਾਕਿਸਤਾਨ ਵਿੱਚ ਇਸ ਸਾਲ ਅਕਤੂਬਰ-ਨਵੰਬਰ ਵਿੱਚ ਆਮ ਚੋਣਾਂ ਹੋਣੀਆਂ ਹਨ। ਸਰਕਾਰ ਨੂੰ ਖਦਸ਼ਾ ਹੈ ਕਿ ਨਸ਼ਿਆਂ ਅਤੇ ਸੈਕਸ ਰੈਕੇਟ ਦਾ ਇਹ ਮਾਮਲਾ ਉਸ ਦੀਆਂ ਮੁਸ਼ਕਲਾਂ ਵਧਾ ਸਕਦਾ ਹੈ, ਇਸ ਲਈ ਇਸ ਮਾਮਲੇ ਨੂੰ ਹਰ ਪੱਧਰ 'ਤੇ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਫਿਲਹਾਲ ਯੂਨੀਵਰਸਿਟੀ ਨੇ ਇੱਕ ਉੱਚ ਪੱਧਰੀ ਕਮੇਟੀ ਵੀ ਬਣਾਈ ਹੈ ਅਤੇ ਉਹ ਮਾਮਲੇ ਦੀ ਜਾਂਚ ਕਰ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਸੋਮਵਾਰ ਨੂੰ ਪੁਲਸ ਇਸ ਮਾਮਲੇ 'ਚ ਪ੍ਰੈੱਸ ਕਾਨਫਰੰਸ ਕਰ ਸਕਦੀ ਹੈ। ਇਸ ਵਿਚ ਦੋਸ਼ੀਆਂ ਨੂੰ ਮੀਡੀਆ ਸਾਹਮਣੇ ਪੇਸ਼ ਕੀਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ : Ray-Ban ਦੇ ਨਿਰਮਾਤਾ 'ਤੇ 1,000 ਫ਼ੀਸਦੀ ਤੱਕ ਕੀਮਤਾਂ ਵਧਾਉਣ ਦਾ ਇਲਜ਼ਾਮ, ਜਾਣੋ ਪੂਰਾ ਮਾਮਲਾ

ਜਾਣੋ ਕਿਉਂ ਅਹਿਮ ਹੈ ਇਹ ਖ਼ਬਰ

ਰਿਪੋਰਟਾਂ ਮੁਤਾਬਕ ਇਸ ਸਕੈਂਡਲ ਦਾ ਮਾਸਟਰਮਾਇੰਡ ਪਾਕਿਸਤਾਨ ਦੇ ਕੇਂਦਰੀ ਮੰਤਰੀ ਚੀਮਾ ਦਾ ਪੁੱਤਰ ਹੈ। ਉਹ ਯੂਨੀਵਰਸਿਟੀ ਦੀਆਂ ਕੁੜੀਆਂ ਨੂੰ ਡਰੱਗਸ ਦੇ ਕੇ ਅਸ਼ਲੀਲ ਵੀਡੀਓ ਰਿਕਾਰਡ ਕਰਦਾ ਸੀ। ਫਿਰ ਉਨ੍ਹਾਂ ਨੂੰ ਬਲੈਕਮੈਲ ਕਰਕੇ ਜਿਨਸੀ ਸ਼ੋਸ਼ਣ  ਕਰਦਾ ਸੀ।

ਨੋਟ - ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Harinder Kaur

Content Editor

Related News