ਅਮਰੀਕਾ ’ਚ ਜਹਾਜ਼ ਹੋਇਆ ਹਾਦਸਾਗ੍ਰਸਤ, 6 ਲੋਕਾਂ ਦੀ ਮੌਤ

Sunday, Jul 09, 2023 - 05:24 AM (IST)

ਅਮਰੀਕਾ ’ਚ ਜਹਾਜ਼ ਹੋਇਆ ਹਾਦਸਾਗ੍ਰਸਤ, 6 ਲੋਕਾਂ ਦੀ ਮੌਤ

ਮੁਰੀਏਟਾ : ਦੱਖਣੀ ਕੈਲੀਫੋਰਨੀਆ ’ਚ ਸ਼ਨੀਵਾਰ ਨੂੰ ਇਕ ਜਹਾਜ਼ ਹਾਦਸੇ ਵਿਚ 6 ਲੋਕਾਂ ਦੀ ਮੌਤ ਹੋ ਗਈ। ਇਹ ਹਾਦਸਾ ਲਾਸ ਏਂਜਲਸ ਅਤੇ ਸਾਨ ਡਿਏਗੋ ਵਿਚਕਾਰ ਕੈਲੀਫੋਰਨੀਆ ਦੇ ਮੁਰੀਏਟਾ ਸ਼ਹਿਰ ਦੇ ਹਵਾਈ ਅੱਡੇ ਦੇ ਨੇੜੇ ਵਾਪਰਿਆ।

ਇਹ ਖ਼ਬਰ ਵੀ ਪੜ੍ਹੋ : ਦੇਸ਼-ਦੁਨੀਆ ਨਾਲ ਸਬੰਧਿਤ ਪੜ੍ਹੋ ਅੱਜ ਦੀਆਂ ਅਹਿਮ ਖ਼ਬਰਾਂ

ਕੇ.ਟੀ.ਐੱਲ.ਏ. ਟੀ.ਵੀ. ਸਟੇਸ਼ਨ ਦੀ ਖ਼ਬਰ ਅਨੁਸਾਰ ਜਹਾਜ਼ ਨੇ ਲਾਸ ਵੇਗਾਸ ਦੇ ਹੈਰੀ ਰੀਡ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਉਡਾਣ ਭਰੀ ਸੀ। ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ ਦੇ ਅਨੁਸਾਰ ਇਹ ਸੇਸਨਾ ਸੀ550 ਵਪਾਰਕ ਜਹਾਜ਼ ਸੀ।

ਇਹ ਖ਼ਬਰ ਵੀ ਪੜ੍ਹੋ : ਇਟਲੀ ’ਚ ਰੂਹ ਕੰਬਾਊ ਹਾਦਸੇ ਨੇ ਉਜਾੜਿਆ ਪਰਿਵਾਰ, 2 ਸਾਲਾ ਬੱਚੇ ਸਣੇ 3 ਜੀਆਂ ਦੀ ਦਰਦਨਾਕ ਮੌਤ

ਰਿਵਰਸਾਈਡ ਕਾਊਂਟੀ ਫਾਇਰ ਡਿਪਾਰਟਮੈਂਟ ਦੇ ਅਨੁਸਾਰ ਅਧਿਕਾਰੀਆਂ ਨੂੰ ਸਵੇਰੇ 4:15 ਵਜੇ ਦੇ ਕੁਝ ਸਮੇਂ ਬਾਅਦ ਸੜਦਾ ਹੋਇਆ ਜਹਾਜ਼ ਮਿਲਿਆ, ਜਿਸ ਵਿਚ ਸਵਾਰ ਛੇ ਲੋਕਾਂ ਨੂੰ ਮੌਕੇ 'ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ। ਹਾਦਸੇ ਵਿਚ ਮਾਰੇ ਗਏ ਲੋਕਾਂ ਦੀ ਪਛਾਣ ਜਨਤਕ ਨਹੀਂ ਕੀਤੀ ਗਈ ਹੈ।


author

Manoj

Content Editor

Related News