59 ਯਾਤਰੀਆਂ ਨੂੰ ਲਿਆ ਰਿਹਾ ਜਹਾਜ਼ ਰਨਵੇਅ 'ਤੇ ਫਿਸਲਿਆ, ਵਾਲ-ਵਾਲ ਬਚੇ ਯਾਤਰੀ
Friday, Jul 12, 2024 - 03:56 PM (IST)
ਕਾਠਮੰਡੂ (ਭਾਸ਼ਾ): ਨੇਪਾਲ ਦੀ ਨਿੱਜੀ ਹਵਾਬਾਜ਼ੀ ਕੰਪਨੀ 'ਬੁੱਢਾ ਏਅਰ' ਦਾ ਇਕ ਜਹਾਜ਼ ਵੀਰਵਾਰ ਰਾਤ ਲੁੰਬੀਨੀ ਸੂਬੇ 'ਚ ਲੈਂਡਿੰਗ ਦੌਰਾਨ ਰਨਵੇਅ 'ਤੇ ਫਿਸਲ ਗਿਆ। ਮੀਡੀਆ ਰਿਪੋਰਟ ਮੁਤਾਬਕ ਜਹਾਜ਼ ਵਿੱਚ 59 ਲੋਕ ਸਵਾਰ ਸਨ। ਘਟਨਾ 'ਚ ਕਿਸੇ ਯਾਤਰੀ ਦੇ ਜ਼ਖਮੀ ਹੋਣ ਦੀ ਕੋਈ ਖ਼ਬਰ ਨਹੀਂ ਹੈ। 'ਕਾਠਮੰਡੂ ਪੋਸਟ' ਅਖ਼ਬਾਰ ਨੇ ਰੂਪਾਂਦੇਹੀ ਜ਼ਿਲ੍ਹਾ ਪੁਲਸ ਦੇ ਬੁਲਾਰੇ ਮਨੋਹਰ ਪ੍ਰਸਾਦ ਭੱਟਾ ਦੇ ਹਵਾਲੇ ਨਾਲ ਦੱਸਿਆ ਕਿ 'ਬੁੱਢਾ ਏਅਰ' ਦਾ ਜਹਾਜ਼ ਨੰਬਰ 805 ਵੀਰਵਾਰ ਰਾਤ ਨੂੰ ਲੁੰਬੀਨੀ ਸੂਬੇ ਦੇ ਸਿਧਾਰਥਨਗਰ ਸਥਿਤ ਗੌਤਮ ਬੁੱਧ ਹਵਾਈ ਅੱਡੇ 'ਤੇ ਲੈਂਡਿੰਗ ਦੌਰਾਨ ਚਿੱਕੜ 'ਚ ਫਸ ਗਿਆ, ਜਿਸ ਤੋਂ ਬਾਅਦ ਇਹ 'ਰਨਵੇਅ' ਤੋਂ ਫਿਸਲ ਗਿਆ।'
ਪੜ੍ਹੋ ਇਹ ਅਹਿਮ ਖ਼ਬਰ- ਵੱਡੀ ਖ਼ਬਰ : ਨਦੀ 'ਚ ਡੁੱਬਣ ਵਾਲੀ ਬੱਸ 'ਚ ਸਵਾਰ ਸੱਤ ਭਾਰਤੀਆਂ ਦੀ ਹੋਈ ਪਛਾਣ
ਉਨ੍ਹਾਂ ਦੱਸਿਆ ਕਿ ਜਹਾਜ਼ 'ਚ ਸਵਾਰ ਸਾਰੇ 59 ਯਾਤਰੀਆਂ, ਜਿਨ੍ਹਾਂ 'ਚ ਚਾਲਕ ਦਲ ਦੇ ਚਾਰ ਮੈਂਬਰਾਂ ਵੀ ਸ਼ਾਮਲ ਸਨ, ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਪੁਲਸ ਨੇ ਦੱਸਿਆ ਕਿ ਜਹਾਜ਼ ਰਨਵੇਅ 'ਤੇ ਹੈ ਅਤੇ ਹਵਾਈ ਅੱਡਾ ਅਜੇ ਵੀ ਬੰਦ ਹੈ। 'ਬੁੱਢਾ ਏਅਰ' ਲਲਿਤਪੁਰ ਦੀ ਇੱਕ ਨਿੱਜੀ ਏਅਰਲਾਈਨ ਹੈ। ਇਹ ਨੇਪਾਲ ਦੇ ਅੰਦਰ ਘਰੇਲੂ ਉਡਾਣਾਂ ਦੇ ਨਾਲ-ਨਾਲ ਭਾਰਤ, ਮੁੱਖ ਤੌਰ 'ਤੇ ਵਾਰਾਣਸੀ ਲਈ ਅੰਤਰਰਾਸ਼ਟਰੀ ਉਡਾਣਾਂ ਦਾ ਸੰਚਾਲਨ ਕਰਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=88
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।