ਬਰੇਨ ਡੈੱਡ ਮਰੀਜ਼ ਦੇ ਸਰੀਰ 'ਚ ਟਰਾਂਸਪਲਾਂਟ ਕੀਤੀ ਗਈ ਸੂਰ ਦੀ ਕਿਡਨੀ, ਨਤੀਜਾ ਵੇਖ ਡਾਕਟਰ ਵੀ ਹੈਰਾਨ
Thursday, Aug 17, 2023 - 10:38 AM (IST)

ਇੰਟਰਨੈਸ਼ਨਲ ਡੈਸਕ- ਡਾਕਟਰਾਂ ਨੇ ਇਕ ਸੂਰ ਦੀ ਕਿਡਨੀ ਨੂੰ ਇਕ ਬਰੇਨ ਡੈੱਡ ਵਿਅਕਤੀ ਦੇ ਸਰੀਰ 'ਚ ਟਰਾਂਸਪਲਾਂਟ ਕੀਤਾ, ਜਿਸ ਤੋਂ ਬਾਅਦ ਹੈਰਾਨ ਕਰ ਦੇਣ ਵਾਲਾ ਨਤੀਜਾ ਸਾਹਮਣਾ ਆਇਆ। ਹੈਰਾਨੀ ਵਾਲੀ ਗੱਲ ਇਹ ਹੈ ਕਿ ਟਰਾਂਸਪਲਾਂਟ ਦੇ ਇਕ ਮਹੀਨੇ ਬਾਅਦ ਵੀ ਸੂਰ ਦੀ ਕਿਡਨੀ ਮਨੁੱਖੀ ਸਰੀਰ ਵਿਚ ਆਮ ਰੂਪ ਨਾਲ ਕੰਮ ਕਰ ਰਹੀ ਹੈ। ਹੁਣ ਮਾਹਰਾਂ ਦਾ ਮੰਨਣਾ ਹੈ ਕਿ ਇਹ ਮਨੁੱਖੀ ਰੋਗ ਨਾਲ ਲੜਨ ਲਈ ਜਾਨਵਰਾਂ ਦੇ ਟਿਸ਼ੂ ਅਤੇ ਅੰਗਾਂ ਦੀ ਵਰਤੋਂ ਕਰਨ ਦੀ ਸੰਭਾਵਨਾ ਦੇ ਨੇੜੇ ਪਹੁੰਚ ਗਿਆ।
ਇਹ ਵੀ ਪੜ੍ਹੋ- ਪੇਕੇ ਜਾਣ ਦੀ ਜਿੱਦ ਤੋਂ ਖ਼ਫਾ ਹੋਏ ਪਤੀ ਨੇ ਪਤਨੀ ਸਣੇ 8 ਮਹੀਨੇ ਦੀ ਬੱਚੀ ਨੂੰ ਕੁਹਾੜੀ ਨਾਲ ਵੱਢਿਆ
14 ਜੁਲਾਈ 2023 ਨੂੰ ਨਿਊਯਾਰਕ ਦੇ ਡਾਕਟਰਾਂ ਦੀ ਇਕ ਟੀਮ ਨੇ ਸੂਰ ਦੀ ਕਿਡਨੀ ਦਾ ਮਨੁੱਖੀ ਸਰੀਰ 'ਚ ਟਰਾਂਸਪਲਾਂਟ ਕੀਤਾ। ਡਾਕਟਰਾਂ ਨੇ ਇਕ ਸੂਰ ਦੀ ਕਿਡਨੀ ਨੂੰ ਇਕ ਦਿਮਾਗੀ ਤੌਰ 'ਤੇ ਮ੍ਰਿਤਕ ਵਿਅਕਤੀ ਵਿਚ ਟਰਾਂਸਪਲਾਂਟ ਕੀਤਾ ਅਤੇ ਇਕ ਮਹੀਨੇ ਤੋਂ ਵੱਧ ਸਮੇਂ ਤੱਕ ਇਹ ਆਮ ਰੂਪ ਨਾਲ ਕੰਮ ਕਰਦੀ ਰਹੀ। ਨਿਊਯਾਰਕ ਵਿਚ NYU ਲੈਂਗੋਨ ਹੈਲਥ ਦੇ ਸ਼ੋਧਕਰਤਾਵਾਂ ਮੁਤਾਬਕ 50 ਸਾਲ ਦੇ ਇਕ ਵਿਅਕਤੀ ਦੀ ਕਿਡਨੀ ਵਿਚ ਗੰਭੀਰ ਸੱਟਾਂ ਲੱਗੀਆਂ ਸਨ ਅਤੇ ਬੀਮਾਰੀ ਆਖ਼ਰੀ ਪੜਾਅ ਦੀ ਸੀ ਪਰ ਟਰਾਂਸਪਲਾਂਟ ਦੇ ਤੁਰੰਤ ਬਾਅਦ ਸਭ ਕੁਝ ਠੀਕ ਹੋ ਗਿਆ। ਕਿਡਨੀ ਹੁਣ ਵੀ ਕੰਮ ਕਰ ਰਹੀ ਹੈ। ਇਹ ਸਫ਼ਲ ਟਰਾਂਸਪਲਾਂਟ ਉਨ੍ਹਾਂ ਵਿਗਿਆਨੀਆਂ ਲਈ ਨਵੀਨਤਮ ਸਫਲਤਾ ਹੈ, ਜੋ ਲਗਾਤਾਰ ਕਮੀ ਨਾਲ ਜੂਝ ਰਹੇ ਮਨੁੱਖੀ ਅੰਗਾਂ ਦਾ ਬਦਲ ਲੱਭਣ 'ਚ ਲੱਗੇ ਹੋਏ ਹਨ। ਨੈਸ਼ਨਲ ਕਿਡਨੀ ਫਾਊਂਡੇਸ਼ਨ ਮੁਤਾਬਕ ਅਮਰੀਕਾ ਵਿਚ ਲੱਗਭਗ 40 ਮਿਲੀਅਨ ਲੋਕਾਂ ਨੂੰ ਕ੍ਰੋਨਿਕ ਕਿਡਨੀ ਰੋਗ ਹੈ ਅਤੇ ਅੰਗ ਟਰਾਂਸਪਲਾਂਟ ਦੀ ਉਡੀਕ 'ਚ ਹਰ ਦਿਨ 17 ਲੋਕ ਮਰ ਜਾਂਦੇ ਹਨ।
ਇਹ ਵੀ ਪੜ੍ਹੋ- ਮੁੰਬਈ ਦੇ ਮਸ਼ਹੂਰ ਰੈਸਟੋਰੈਂਟ 'ਚ ਗਾਹਕ ਨੂੰ ਚਿਕਨ 'ਚ ਮਿਲਿਆ ਮਰਿਆ ਚੂਹਾ
ਮੈਡੀਕਲ ਸੈਂਟਰ ਦੇ ਇਕ ਬਿਆਨ ਮੁਤਾਬਕ ਪ੍ਰਯੋਗਾਤਮਕ ਪ੍ਰਕਿਰਿਆ ਜਿਸਨੂੰ ਜ਼ੈਨੋਟ੍ਰਾਂਸਪਲਾਂਟ ਕਿਹਾ ਜਾਂਦਾ ਹੈ, "ਜ਼ਿੰਦਗੀ ਲਈ ਘਾਤਕ ਬੀਮਾਰੀ ਦਾ ਸਾਹਮਣਾ ਕਰ ਰਹੇ ਲੋਕਾਂ ਲਈ ਅੰਗਾਂ ਦੀ ਇਕ ਬਦਲਵੀਂ ਸਪਲਾਈ ਦਾ ਸੰਭਾਵਿਤ ਰੂਪ ਨਾਲ ਵਰਤੋਂ ਕਰਨ ਵੱਲ ਇਕ ਹੋਰ ਵੱਡਾ ਕਦਮ ਹੈ।'' ਸੂਰ ਦੇ ਅੰਗ ਨੂੰ ਬਾਡੀ ਲਈ ਵਧੇਰੇ ਸਵੀਕਾਰਯੋਗ ਬਣਾਉਣ ਲਈ ਜੈਨੇਟਿਕ ਤੌਰ 'ਤੇ ਸੋਧਿਆ ਗਿਆ ਸੀ। NYU ਟੀਮ ਦੀ ਅਗਵਾਈ ਕਰਨ ਵਾਲੇ ਰੌਬਰਟ ਮੋਂਟਗੋਮਰੀ ਨੇ ਕਿਹਾ ਕਿ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਸੂਰ ਦੀ ਕਿਡਨੀ ਉਨ੍ਹਾਂ ਸਾਰੇ ਮਹੱਤਵਪੂਰਨ ਕਾਰਜਾਂ ਨੂੰ ਬਦਲ ਸਕਦੀ ਹੈ, ਜਿਨ੍ਹਾਂ ਨੂੰ ਮਨੁੱਖੀ ਕਿਡਨੀ ਪ੍ਰਬੰਧਿਤ ਕਰਦੀ ਹੈ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8