ਅਜਬ-ਗਜ਼ਬ: ਕੈਂਸਰ ਤੋਂ ਜੰਗ ਜਿੱਤ ਚੁੱਕੇ ਵਿਅਕਤੀ ਨੂੰ ਮੁਰਗੇ ਨੇ ਉਤਾਰਿਆ ਮੌਤ ਦੇ ਘਾਟ
Thursday, Feb 16, 2023 - 09:35 AM (IST)
ਨਵੀਂ ਦਿੱਲੀ/ਐਮਸਟਰਡਮ (ਇੰਟ.) - ਕਿਹਾ ਜਾਂਦਾ ਹੈ ਕਿ ਇਨਸਾਨ ਦੀ ਜ਼ਿੰਦਗੀ ਅਤੇ ਮੌਤ ਉੱਪਰ ਵਾਲੇ ਦੇ ਹੱਥ ਵਿਚ ਹੁੰਦੀ ਹੈ। ਜੇਕਰ ਉਹ ਚਾਹੇ ਤਾਂ ਵੱਡੇ ਤੋਂ ਵੱਡੇ ਹਾਦਸੇ ਵਿਚ ਵੀ ਇਨਸਾਨ ਬਚ ਜਾਂਦਾ ਹੈ ਅਤੇ ਜੇਕਰ ਰੱਬ ਦੀ ਮਰਜ਼ੀ ਨਾ ਹੋਵੇ ਤਾਂ ਛੋਟਾ ਜਿਹਾ ਹਾਦਸਾ ਵੀ ਇਨਸਾਨ ਦੀ ਜਾਨ ਲੈ ਸਕਦਾ ਹੈ। ਕੁਝ ਅਜਿਹਾ ਹੀ ਹੋਇਆ ਨੀਦਰਲੈਂਡ ਵਿਚ ਰਹਿਣ ਵਾਲੇ ਇਕ ਵਿਅਕਤੀ ਨਾਲ, ਜਿਸਨੂੰ ਘਰ ਵਿਚ ਰੱਖੇ ਇਕ ਮੁਰਗੇ ਨੇ ਮੌਤ ਦੇ ਘਾਟ ਉਤਾਰ ਦਿੱਤਾ। ਇਹ ਸੁਣਨ ਵਿਚ ਅਜੀਬ ਜ਼ਰੂਰ ਲੱਗ ਰਿਹਾ ਹੋਵੇਗਾ ਪਰ ਇਹ ਸੱਚ ਹੈ।
ਇਹ ਵੀ ਪੜ੍ਹੋ: ਇਮਰਾਨ ਖਾਨ ਦੀ ਅੰਤਰਿਮ ਜ਼ਮਾਨਤ ਖਾਰਿਜ, ਜਾਣਾ ਪੈ ਸਕਦੈ ਜੇਲ੍ਹ
ਜੈਸਪਰ ਕ੍ਰਾਸ ਨਾਂ ਦੇ ਵਿਅਕਤੀ ਨੇ ਕੈਂਸਰ ਵਰਗੀ ਵੱਡੀ ਬੀਮਾਰੀ ਨਾਲ ਜੂਝ ਕੇ ਆਪਣੀ ਜਾਨ ਬਚਾ ਲਈ ਪਰ ਉਹ ਮੁਰਗੇ ਦੇ ਹਮਲੇ ਨੂੰ ਨਹੀਂ ਝੱਲ ਸਕਿਆ। ਆਪਣੇ ਹੀ ਘਰ ਵਿਚ ਰੱਖੇ ਮੁਰਗੇ ਨੇ ਉਸ ਨੂੰ ਇੰਨੀ ਜ਼ੋਰ ਨਾਲ ਪੰਜਾ ਮਾਰਿਆ ਕਿ ਉਹ ਖੂਨੋ-ਖੂਨ ਹੋ ਗਿਆ। ਦਿ ਹੇਗ ਵਿਚ ਰਹਿਣ ਵਾਲੇ ਜੈਸਪਰ ਉਸ ਸਮੇਂ ਆਇਰਲੈਂਡ ਦੇ ਆਪਣੇ ਘਰ ਵਿਚ ਸੀ, ਜਦੋਂ ਉਸਦੇ ਇਕ ਮੁਰਗੇ ਨੇ ਉਸਨੂੰ ਜ਼ਖਮੀ ਕਰ ਦਿੱਤਾ ਅਤੇ ਇਸ ਹਮਲੇ ਦੇ ਕਾਰਨ ਹੀ ਉਸਦੀ ਮੌਤ ਹੋ ਗਈ।
ਇਹ ਵੀ ਪੜ੍ਹੋ: ਦੁਖ਼ਦਾਈ ਖ਼ਬਰ: ਸੁਨਹਿਰੀ ਭਵਿੱਖ ਲਈ ਇੱਕ ਮਹੀਨਾ ਪਹਿਲਾਂ ਕੈਨੇਡਾ ਗਏ 27 ਸਾਲਾ ਭਾਰਤੀ ਗੱਭਰੂ ਦੀ ਮੌਤ