17 ਘੰਟੇ 'ਚ 67 ਪੱਬਾਂ 'ਚ ਜਾ ਕੇ ਸ਼ਖ਼ਸ ਨੇ ਪੀਤੀ ਸ਼ਰਾਬ, ਬਣਾਇਆ ਨਵਾਂ ਵਰਲਡ ਰਿਕਾਰਡ

Thursday, Sep 22, 2022 - 04:10 PM (IST)

ਇੰਟਰਨੈਸ਼ਨਲ ਡੈਸਕ (ਬਿਊਰੋ) ਦੁਨੀਆ 'ਚ ਅਜੀਬੋ-ਗਰੀਬ ਸੁਭਾਅ ਦੇ ਲੋਕ ਹਨ ਅਤੇ ਉਨ੍ਹਾਂ ਦੀਆਂ ਹਰਕਤਾਂ ਅਜਿਹੀਆਂ ਹੁੰਦੀਆਂ ਹਨ, ਜਿਨ੍ਹਾਂ ਬਾਰੇ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ। ਕਈ ਵਾਰ ਵਿਸ਼ਵ ਰਿਕਾਰਡ ਬਣਾਉਣ ਲਈ ਲੋਕਾਂ ਵੱਲੋਂ ਜਾਣਬੁੱਝ ਕੇ ਅਜਿਹੇ ਕੰਮ ਵੀ ਕੀਤੇ ਜਾਂਦੇ ਹਨ, ਜਿਸ ਨੂੰ ਕਰਨ ਤੋਂ ਆਮ ਤੌਰ 'ਤੇ ਕੋਈ ਵੀ ਝਿਜਕ ਸਕਦਾ ਹੈ। ਬ੍ਰਿਟੇਨ 'ਚ ਵੀ ਇਕ ਵਿਅਕਤੀ ਨੇ ਅਜਿਹਾ ਹੀ ਕੁਝ ਕੀਤਾ ਅਤੇ 17 ਘੰਟਿਆਂ ਦੇ ਅੰਦਰ 67 ਪੱਬਾਂ 'ਚ ਦੌੜ-ਦੌੜ ਕੇ ਸ਼ਰਾਬ ਪੀਤੀ।

ਇਹ ਸੁਣ ਕੇ ਤੁਸੀਂ ਹੈਰਾਨ ਰਹਿ ਗਏ ਹੋਵੋਗੇ ਪਰ ਨਾਥਨ ਕ੍ਰਿੰਪ ਨਾਂ ਦਾ 22 ਸਾਲਾ ਬ੍ਰਿਟਿਸ਼ ਵਿਅਕਤੀ 24 ਘੰਟਿਆਂ ਦੇ ਅੰਦਰ 67 ਵੱਖ-ਵੱਖ ਪੱਬਾਂ 'ਚ ਸ਼ਰਾਬ ਪੀਣ ਗਿਆ। ਦਿਲਚਸਪ ਗੱਲ ਇਹ ਹੈ ਕਿ ਉਸਨੇ ਇਹ ਕੰਮ ਸਿਰਫ 17 ਘੰਟਿਆਂ ਵਿੱਚ ਪੂਰਾ ਕੀਤਾ ਅਤੇ ਗਿਨੀਜ਼ ਵਰਲਡ ਰਿਕਾਰਡ ਹੋਲਡਰ ਬਣ ਗਿਆ। ਹਾਲਾਂਕਿ ਉਸ ਨੇ 24 ਘੰਟਿਆਂ ਵਿੱਚ ਵੱਧ ਤੋਂ ਵੱਧ ਪੱਬਾਂ ਵਿੱਚ ਜਾ ਕੇ ਡਰਿੰਕ ਕਰਨ ਦਾ ਰਿਕਾਰਡ ਬਣਾਉਣਾ ਸੀ ਪਰ ਉਸ ਨੇ ਇਹ ਟੀਚਾ 17 ਘੰਟਿਆਂ ਵਿੱਚ ਹਾਸਲ ਕਰ ਲਿਆ।

ਪੜ੍ਹੋ ਇਹ ਅਹਿਮ ਖ਼ਬਰ- ਅਮਰੀਕਾ : ਰੰਗ-ਬਰੰਗੀਆਂ ਦਸਤਾਰਾਂ ਨਾਲ ਸਜਿਆ ਸਪਰਿੰਗਫੀਲਡ (ਤਸਵੀਰਾਂ) 

ਰਿਕਾਰਡ ਲਈ ਲਗਾਈ ਦੌੜ

ਨਾਥਨ ਕ੍ਰਿੰਪ ਨੇ 24 ਘੰਟਿਆਂ ਤੋਂ ਘੱਟ ਸਮੇਂ ਵਿੱਚ 67 ਪੱਬਾਂ ਤੱਕ ਪਹੁੰਚਣ ਲਈ ਬਹੁਤ ਜ਼ਿਆਦਾ ਦੌੜ ਲਗਾਈ ਹੋਵੇਗੀ। ਇਸ ਦੌਰਾਨ ਉਸ ਦੇ ਨਾਲ ਉਸ ਦੇ ਦੋਸਤ ਵੀ ਮੌਜੂਦ ਸਨ। ਨਾਥਨ ਦਾ ਕਹਿਣਾ ਹੈ ਕਿ ਇਹ ਇੰਨਾ ਆਸਾਨ ਵੀ ਨਹੀਂ ਸੀ। ਲਿਵਰਪੂਲ ਈਕੋ ਨਾਲ ਗੱਲ ਕਰਦੇ ਹੋਏ, ਉਸਨੇ ਦੱਸਿਆ ਕਿ ਉਸਨੇ ਪਹਿਲੇ 25 ਪੱਬਾਂ ਵਿੱਚ ਸੌਬਰ ਡਰਿੰਕਸ ਲਿਆ, ਫਿਰ ਅਗਲੇ 15 ਵਿੱਚ ਇਸਨੂੰ ਅਲਕੋਹਲ ਵਿੱਚ ਮਿਲਾਇਆ। ਉਹ ਇੱਕ ਸ਼ਰਾਬ ਅਤੇ ਇੱਕ ਗੈਰ-ਐਲਕੋਹਲਿਕ ਡਰਿੰਕ ਪੀ ਕੇ ਸੰਤੁਲਨ ਬਣਾ ਰਿਹਾ ਸੀ। ਉਸ ਨੇ ਹਰ ਥਾਂ ਕੁਝ ਪੀਣਾ ਸੀ ਅਤੇ ਗਵਾਹ ਵਜੋਂ ਦਸਤਖ਼ਤ ਅਤੇ ਰਸੀਦਾਂ ਇਕੱਠੀਆਂ ਕਰਨੀਆਂ ਸਨ। ਇਸ ਤੋਂ ਪਹਿਲਾਂ ਇਹ ਰਿਕਾਰਡ ਗੈਰੇਥ ਮਰਫੀ ਦੇ ਨਾਂ ਸੀ, ਜਿਨ੍ਹਾਂ ਨੇ 17 ਘੰਟਿਆਂ ਦੇ ਅੰਦਰ ਕੈਡ੍ਰਿਫ ਦੇ 56 ਪੱਬਾਂ ਦਾ ਦੌਰਾ ਕਰਕੇ ਰਿਕਾਰਡ ਬਣਾਇਆ ਸੀ।

ਇਸ ਤਰ੍ਹਾਂ ਦਾ ਇਕ ਹੋਰ ਰਿਕਾਰਡ

ਇੰਗਲੈਂਡ ਦੇ ਕੈਂਬਰਿਜਸ਼ਾਇਰ ਵਿੱਚ ਸੇਂਟ ਨਿਓਟਸ ਵਿੱਚ ਰਹਿਣ ਵਾਲੇ ਮੈਟ ਐਲਿਸ ਨੇ ਵੀ ਅਜਿਹਾ ਹੀ ਰਿਕਾਰਡ ਬਣਾਇਆ ਹੈ। ਪਿਛਲੇ ਸਾਲ ਗਿਨੀਜ਼ ਵਰਲਡ ਰਿਕਾਰਡ ਵਿੱਚ ਆਪਣਾ ਨਾਮ ਦਰਜ ਕਰਵਾਉਣ ਲਈ ਉਸਨੇ 9 ਘੰਟਿਆਂ ਦੇ ਅੰਦਰ 51 ਪੱਬਾਂ ਦਾ ਦੌਰਾ ਕੀਤਾ ਅਤੇ ਹਰ ਜਗ੍ਹਾ 125 ਮਿਲੀਲੀਟਰ ਡਰਿੰਕ ਪੀਤੀ। ਔਸਤਨ, ਮੈਟ ਨੂੰ ਡ੍ਰਿੰਕ ਪੀਣ ਲਈ 4 ਮਿੰਟ ਲੱਗਦੇ ਸਨ।
 


Vandana

Content Editor

Related News