ਪਸੰਦ ਦੀ ਕੁੜੀ ਨਾਲ ਨਿਕਾਹ ਕਰਨ ਦਾ ਵਿਰੋਧ ਕਰਨ ’ਤੇ ਨਾਬਾਲਗ ਮੁੰਡੇ ਨੇ ਕੀਤਾ ਪਿਤਾ ਦਾ ਕਤਲ

Tuesday, Jul 19, 2022 - 03:08 PM (IST)

ਪਸੰਦ ਦੀ ਕੁੜੀ ਨਾਲ ਨਿਕਾਹ ਕਰਨ ਦਾ ਵਿਰੋਧ ਕਰਨ ’ਤੇ ਨਾਬਾਲਗ ਮੁੰਡੇ ਨੇ ਕੀਤਾ ਪਿਤਾ ਦਾ ਕਤਲ

ਗੁਰਦਾਸਪੁਰ/ਪਾਕਿਸਤਾਨ (ਜ.ਬ.)- ਪਾਕਿਸਤਾਨ ਦੇ ਜ਼ਿਲ੍ਹਾ ਬਹਾਵਲਨਗਰ ਅਧੀਨ ਕਸਬਾ ਮੌਜਾ ਇਸਲਾਮਪੁਰਾ ’ਚ ਇਕ ਨਾਬਾਲਗ ਮੁੰਡੇ ਨੇ ਆਪਣੇ ਪਿਤਾ ਦਾ ਸਿਰਫ ਇਸ ਲਈ ਕਤਲ ਕਰ ਦਿੱਤਾ, ਕਿਉਂਕਿ ਉਸ ਦਾ ਪਿਤਾ ਮੁੰਡੇ ਦੀ ਪਸੰਦ ਦੀ ਜ਼ਿਆਦਾ ਉਮਰ ਦੀ ਕੁੜੀ ਨਾਲ ਨਿਕਾਹ ਕਰਨ ਦਾ ਵਿਰੋਧ ਕਰਦਾ ਸੀ।

ਪੜ੍ਹੋ ਇਹ ਅਹਿਮ ਖ਼ਬਰ- ਵਿਆਹ ਸਮਾਗਮ 'ਚ ਸ਼ਖ਼ਸ ਨੇ ਕੀਤੀ ਫਾਈਰਿੰਗ, ਲਾੜੀ ਦੀ ਖੋਪੜੀ ਦੇ ਆਰ-ਪਾਰ ਹੋਈ 'ਗੋਲੀ'

ਸੂਤਰਾਂ ਅਨੁਸਾਰ ਮੌਜਾ ਇਸਲਾਮਪੁਰਾ ਵਾਸੀ 17 ਸਾਲਾਂ ਤਾਰਿਕ ਆਪਣੇ ਗੁਆਂਢ ’ਚ ਰਹਿਣ ਵਾਲੀ 25 ਸਾਲਾ ਕੁੜੀ ਨਾਲ ਪਿਆਰ ਕਰਦਾ ਸੀ ਅਤੇ ਉਸ ਨਾਲ ਨਿਕਾਹ ਕਰਨਾ ਚਾਹੁੰਦਾ ਸੀ, ਪਰ ਉਸ ਦਾ ਪਿਤਾ ਮੁਹੰਮਦ ਯਾਸਨ ਆਪਣੇ ਮੁੰਡੇ ਦੀ ਇਸ ਇੱਛਾ ਦਾ ਵਿਰੋਧ ਕਰਦਾ ਸੀ ਅਤੇ ਤਾਰਿਕ ਨੂੰ ਆਪਣੀ ਸਿੱਖਿਆ ਵੱਲ ਧਿਆਨ ਦੇਣ ਲਈ ਕਹਿੰਦਾ ਸੀ। ਅੱਜ ਸਵੇਰੇ ਇਸੇ ਗੱਲ ਨੂੰ ਲੈ ਕੇ ਪਿਓ-ਪੁੱਤ ’ਚ ਫਿਰ ਬਹਿਸ ਹੋ ਗਈ ਅਤੇ ਗੁੱਸੇ ਵਿਚ ਆਏ ਤਾਰਿਕ ਨੇ ਆਪਣੇ ਪਿਤਾ ’ਤੇ ਚਾਕੂ ਨਾਲ ਹਮਲਾ ਕਰਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ ਅਤੇ ਫਰਾਰ ਹੋ ਗਿਆ। ਮੁਹੰਮਦ ਯਾਸਨ ਨੂੰ ਹਸਪਤਾਲ ਲੈ ਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਮ੍ਰਿਤਕ ਦੇ ਭਰਾ ਮਾਜਿਦ ਅਲੀ ਦੀ ਸ਼ਿਕਾਇਤ ’ਤੇ ਤਾਰਿਕ ਖ਼ਿਲਾਫ਼ ਕੇਸ ਦਰਜ਼ ਕੀਤਾ ਗਿਆ।


author

Vandana

Content Editor

Related News