ਸਕੂਲ ਜਾ ਰਹੀ ਲੜਕੀ ਨੂੰ ਵਿਅਕਤੀ ਨੇ ਮਾਰੀ ਗੋਲੀ

09/22/2017 3:24:48 AM

ਰੋਮ (ਕੈਂਥ)— ਗੋਲੀ ਲੱਗਣ ਕਾਰਨ ਜਖਮੀ ਹਾਲਤ 'ਚ ਹਸਪਤਾਲ ਪਹੁੰਚੀ 15 ਸਾਲਾ ਇਟਾਲੀਅਨ ਲੜਕੀ ਨਿਕੋਲੀਨਾ ਪਾਚੀਨੀ ਦੀ ਵੀਰਵਾਰ ਸਵੇਰੇ ਮੌਤ ਹੋ ਗਈ। ਬੁੱਧਵਾਰ ਸਵੇਰੇ ਤਕਰੀਬਨ 7 ਵਜੇ ਜਦੋਂ ਲੜਰੀ ਸਕੂਲ ਜਾ ਰਹੀ ਸੀ ਉਦੋਂ ਲੜਕੀ ਦੀ ਮਾਂ ਦੇ 37 ਸਾਲਾ ਸਾਬਕਾ ਸਾਥੀ ਨੇ ਉਸ ਨੂੰ ਗੋਲੀ ਮਾਰ ਦਿੱਤੀ ਸੀ। ਹਸਪਤਾਲ ਵਿਚ 24 ਘੰਟੇ ਰਹਿਣ ਦੇ ਬਾਅਦ ਵੀਰਵਾਰ ਸਵੇਰੇ ਉਸ ਦੀ ਮੌਤ ਹੋ ਗਈ। ਲੜਕੀ ਉੱਤੇ ਹਮਲਾ ਕਰਨ ਵਾਲੇ ਵਿਅਕਤੀ ਅਨਤੋਨੀਓ ਦੀ ਪਾਓਲਾ ਨੇ ਬਾਅਦ ਵਿਚ ਉਸੇ ਪਿਸਤੌਲ ਨਾਲ ਆਪਣੀ ਵੀ ਜੀਵਨ ਲੀਲਾ ਸਮਾਪਤ ਕਰ ਲਈ।
ਘਟਨਾ ਦੇ ਤੁਰੰਤ ਬਾਅਦ ਹੀ ਭਾਰੀ ਪੁਲਸ ਫੌਰਸ ਹਮਲਾਵਰ ਦੀ ਤਲਾਸ਼ ਵਿਚ ਲੱਗ ਗਈ, 12 ਘੰਟਿਆਂ ਬਾਅਦ ਦੋਸ਼ੀ ਵਿਅਕਤੀ, ਪੁਲਸ ਨੂੰ ਮ੍ਰਿਤਕ ਪ੍ਰਾਪਤ ਹੋਇਆ। ਇਹ ਘਟਨਾ ਫੌਜਾ ਦੇ ਇਸਕੀਤੇਲਾ ਖੇਤਰ ਦੀ ਇਕ ਗਲੀ ਵਿਚ ਉਸ ਸਮੇਂ ਵਾਪਰੀ ਜਦੋਂ ਉਪਰੋਕਤ ਲੜਕੀ ਘਰ ਤੋਂ ਸਕੂਲ ਜਾਣ ਲਈ ਨਿਕਲੀ, ਤਾਂ ਇਸ ਵਿਅਕਤੀ ਨੇ ਲੜਕੀ ਤੋਂ ਉਸਦੀ ਮਾਂ ਬਾਰੇ ਜਾਣਕਾਰੀ ਪ੍ਰਾਪਤ ਕਰਨੀ ਚਾਹੀ, ਲੜਕੀ ਦੇ ਇਨਕਾਰ ਕਰਨ 'ਤੇ ਵਿਅਕਤੀ ਨੇ ਉਸ ਨੂੰ ਗੋਲੀ ਮਾਰ ਦਿੱਤੀ। ਲੜਕੀ ਆਪਣੇ ਨਾਨਕਿਆਂ ਦੇ ਘਰ ਵਿਚ ਰਹਿੰਦੀ ਸੀ।


Related News