ਨਾਕਾਬੰਦੀ ਦੌਰਾਨ CIA ਸਟਾਫ਼ ਨੇ ਇਕ ਵਿਅਕਤੀ ਨੂੰ 315 ਬੋਰ ਪਿਸਤੌਲ ਸਣੇ ਕੀਤਾ ਗ੍ਰਿਫ਼ਤਾਰ
Sunday, May 19, 2024 - 06:47 PM (IST)
ਨੂਰਪੁਰਬੇਦੀ (ਸੰਜੀਵ ਭੰਡਾਰੀ)-ਸੀ. ਆਈ. ਏ. ਸਟਾਫ਼ ਰੂਪਨਗਰ ਦੀ ਪੁਲਸ ਨੇ ਨੂਰਪੁਰਬੇਦੀ ਖੇਤਰ ’ਚ ਗਸ਼ਤ ਦੌਰਾਨ ਨਾਕਾਬੰਦੀ ਕਰਕੇ ਇਕ ਵਿਅਕਤੀ ਨੂੰ 315 ਬੋਰ ਪਿਸਤੌਲ ਸਣੇ ਗ੍ਰਿਫ਼ਤਾਰ ਕਰਨ ’ਚ ਸਫ਼ਲਤਾ ਹਾਸਲ ਕੀਤੀ ਹੈ। ਇਸ ਸਬੰਧ ’ਚ ਨੂਰਪੁਰਬੇਦੀ ਪੁਲਸ ਕੋਲ ਦਰਜ ਕਰਵਾਈ ਸ਼ਿਕਾਇਤ ’ਚ ਸਬ-ਇੰਸਪੈਕਟਰ ਸੀ. ਆਈ. ਏ. ਰੂਪਨਗਰ ਸਰਬਜੀਤ ਸਿੰਘ ਨੇ ਦੱਸਿਆ ਕਿ ਸ਼ਾਮੀਂ ਕਰੀਬ 7 ਕੁ ਵਜੇ ਉਹ ਭੈੜੇ ਅਨਸਰਾਂ ਦੀ ਭਾਲ ’ਚ ਝੱਜ ਚੌਂਕ ਵਿਖੇ ਬਾਸਿਲਸਿਲਾ ਗਸ਼ਤ ਦੌਰਾਨ ਕਾਂਸਟੇਬਲ-2 ਪਰਵਿੰਦਰ ਸਿੰਘ, ਸੀਨੀਅਰ ਕਾਂਸਟੇਬਲ ਕਮਲਜੀਤ ਸਿੰਘ, ਕਾਂਸਟੇਬਲ ਭੂਸ਼ਣ ਅਤੇ ਸੀਨੀਅਰ ਕਾਂਸਟੇਬਲ ਹਿੰਮਤ ਸਿੰਘ ਨਾਲ ਮੌਜੂਦ ਸਨ। ਜਿਨ੍ਹਾਂ ਰਸਤੇ ’ਚ ਮਿਲੇ ਥਾਨਾ ਨੂਰਪੁਰਬੇਦੀ ਦੇ ਏ.ਐੱਸ.ਆਈ. ਮਲਕੀਤ ਸਿੰਘ ਅਤੇ ਲੇਡੀ ਕਾਂਸਟੇਬਲ ਗੁਰਦੀਪ ਕੌਰ ਨੂੰ ਵੀ ਪੁਲਸ ਪਾਰਟੀ ’ਚ ਸ਼ਾਮਲ ਕੀਤਾ।
ਇਸ ਦੌਰਾਨ ਮੁਖਬਿਰਖਾਸ ਨੇ ਉਨ੍ਹਾਂ ਨੂੰ ਇਤਲਾਹ ਦਿੱਤੀ ਕਿ 23 ਸਾਲਾ ਨੌਜਵਾਨ ਹੇਮ ਰਾਜ ਉਰਫ਼ ਹੇਮੂ ਪੁੱਤਰ ਬਲਵੀਰ ਸਿੰਘ ਨਿਵਾਸੀ ਪਿੰਡ ਸਾਊਪੁਰ (ਹਿਆਤਪੁਰ), ਥਾਣਾ ਨੂਰਪੁਰਬੇਦੀ ਜੋਕਿ ਪੜ੍ਹਾਈ ਦੇ ਨਾਲ-ਨਾਲ ਰੰਗ ਰੋਗਨ ਦਾ ਕੰਮਕਾਰ ਵੀ ਕਰਦਾ ਹੈ, ਅੱਜਕੱਲ੍ਹ ਆਪਣੇ ਕੋਲ ਡੱਬ ਵਿੱਚ ਪਿਸਤੌਲ 315 ਬੋਰ ਰੱਖ ਕੇ ਘੁੰਮਦਾ ਹੈ। ਮੁਖ਼ਬਰ ਨੇ ਦੱਸਿਆ ਕਿ ਉਸ ਕੋਲ ਅੱਜ ਵੀ ਪਿਸਤੌਲ ਮੌਜੂਦ ਹੈ ਅਤੇ ਜੋ ਬੱਦੀ ਸਾਈਡ ਤੋਂ ਆਪਣੇ ਪਿੰਡ ਸਾਊਪੁਰ ਨੂੰ ਪੈਦਲ ਆ ਰਿਹਾ ਹੈ। ਉਕਤ ਨੌਜਵਾਨ ਸਿਰ ਤੋਂ ਮੋਨਾ ਅਤੇ ਸਰੀਰ ਪਤਲਾ ਹੈ, ਜਿਸ ਨੇ ਨੀਲੀ ਜੀਨ ਪੈਂਟ ਅਤੇ ਚਿੱਟੀ-ਕਾਲੀ ਟੀ-ਸ਼ਰਟ ਪਹਿਨੀ ਹੋਈ ਹੈ। ਜੇਕਰ ਕਿਸੀ ਖ਼ਾਸ ਜਗ੍ਹਾ ਨਾਕਾਬੰਦੀ ਕੀਤੀ ਜਾਵੇ ਤਾਂ ਉਕਤ ਨੌਜਵਾਨ ਨੂੰ ਨਾਜਾਇਜ਼ ਹਥਿਆਰ ਸਮੇਤ ਕਾਬੂ ਕੀਤਾ ਜਾ ਸਕਦਾ ਹੈ। ਇਹ ਸੂਚਨਾ ਸੱਚੀ ਅਤੇ ਭਰੋਸੇਯੋਗ ਹੈ। ਇਸ ਤੋਂ ਬਾਅਦ ਉਕਤ ਸੀ. ਆਈ. ਏ. ਸਟਾਫ਼ ਨੇ ਪੁਲਸ ਟੀਮ ਨਾਲ ਮਿਲ ਕੇ ਨੂਰਪੁਰਬੇਦੀ-ਭੱਦੀ ਮਾਰਗ ਮਾਰਗ ’ਤੇ ਸਥਿਤ ਬਾਬਾ ਕਰੌਲਗੜ੍ਹ ਮੰਦਰ ਪਿੰਡ ਘਾਹੀਮਾਜਰਾ ਵਿਖੇ ਨਾਕਾਬੰਦੀ ਕਰਕੇ ਉਕਤ ਨੌਜਵਾਨ ਨੂੰ ਨਾਜਾਇਜ਼ ਹਥਿਆਰ/ਪਿਸਤੌਲ 315 ਬੌਰ ਸਹਿਤ ਗ੍ਰਿਫ਼ਤਾਰ ਕਰ ਲਿਆ।
ਇਹ ਵੀ ਪੜ੍ਹੋ-ਇੰਸਟਾ 'ਤੇ ਵਾਇਰਲ ਹੋਈ ਗੁੰਡਿਆਂ ਵੱਲੋਂ ਪੋਸਟ ਕੀਤੀ ਅਨੋਖੀ ਵੀਡੀਓ, ਰੇਟ ਲਿਸਟ ਵੇਖ ਪੁਲਸ ਦੇ ਉੱਡੇ ਹੋਸ਼
ਇਸ ਸਬੰਧ ’ਚ ਏ. ਐੱਸ. ਆਈ. ਸਮਸ਼ੇਰ ਸਿੰਘ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਹੇਮ ਰਾਜ ਉਰਫ਼ ਹੇਮੂ ਪੁੱਤਰ ਬਲਵੀਰ ਸਿੰਘ ਨਿਵਾਸੀ ਪਿੰਡ ਸਾਊਪੁਰ (ਹਿਆਤਪੁਰ) ਦੇ ਖ਼ਿਲਾਫ਼ ਆਰਮਜ਼ ਐਕਟ 25/54/59 ਤਹਿਤ ਮਾਮਲਾ ਦਰਜ ਕਰਕੇ ਉਸ ਨੂੰ ਅੱਜ ਬਾਅਦ ਦੁਪਹਿਰ ਸ੍ਰੀ ਅਨੰਦਪੁਰ ਸਾਹਿਬ ਦੀ ਅਦਾਲਤ ’ਚ ਪੇਸ਼ ਕੀਤਾ ਗਿਆ, ਜਿੱਥੇ ਮਾਨਯੋਗ ਜੱਜ ਨੇ ਉਕਤ ਮੁਲਜ਼ਮ ਨੂੰ 20 ਮਈ ਤੱਕ 2 ਦਿਨ ਦੇ ਪੁਲਸ ਰਿਮਾਂਡ ’ਤੇ ਭੇਜਣ ਦਾ ਆਦੇਸ਼ ਦਿੱਤਾ।
ਇਹ ਵੀ ਪੜ੍ਹੋ- ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਸਤਿਸੰਗ 'ਚ ਚੋਣਾਂ ਨੂੰ ਲੈ ਕੇ ਕਹੀਆਂ ਅਹਿਮ ਗੱਲਾਂ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8