ਇਟਲੀ ''ਚ 20 ਜੁਲਾਈ ਨੂੰ ਹੋ ਰਹੀ ਕਬੱਡੀ ਚੈਂਪੀਅਨਸ਼ਿਪ ਲਈ ਪ੍ਰਬੰਧਕਾਂ ਦੀ ਹੋਈ ਭਰਵੀਂ ਇਕੱਤਰਤਾ
Saturday, May 17, 2025 - 07:50 AM (IST)

ਮਿਲਾਨ ਇਟਲੀ (ਸਾਬੀ ਚੀਨੀਆ) : ਇਟਾਲੀਅਨ ਕਬੱਡੀ ਐਸੋਸੀਏਸ਼ਨ ਇਟਲੀ ਵੱਲੋਂ ਇਸ ਸਾਲ 19 ਅਤੇ 20 ਜੁਲਾਈ ਨੂੰ ਕਰਵਾਈ ਜਾ ਰਹੀ ਕਬੱਡੀ ਚੈਂਪੀਅਨਸ਼ਿਪ ਸਬੰਧੀ ਇਕ ਮੀਟਿੰਗ ਐਸੋਸੀਏਸ਼ਨ ਦੇ ਪ੍ਰਧਾਨ ਸੁਖਮੰਦਰ ਸਿੰਘ ਰਾਜੂ ਜੌਹਲ ਦੇ ਪ੍ਰਭ ਵਿਲਾ ਗਿਜਾਲਬਾ ਵਿਖੇ ਕਰਵਾਈ ਗਈ, ਜਿਸ ਵਿੱਚ ਆਏ ਹੋਏ ਸਾਰੇ ਮੈਂਬਰਾਂ ਨੂੰ ਡਿਊਟੀਆਂ ਸੌਂਪੀਆਂ ਗਈਆਂ ਅਤੇ ਵਿਚਾਰ ਚਰਚਾ ਕੀਤੀ ਗਈ।
ਇਹ ਵੀ ਪੜ੍ਹੋ : ਇਸ ਦੇਸ਼ ਦੇ ਪ੍ਰਧਾਨ ਮੰਤਰੀ ਗੋਡਿਆਂ ਭਾਰ ਬੈਠੇ ਅਤੇ ਫਿਰ ਮੇਲੋਨੀ ਨੂੰ…. ਵੀਡੀਓ ਵਾਇਰਲ
ਇਸ ਮੌਕੇ ਐਸੋਸੀਏਸ਼ਨ ਦੇ ਪ੍ਰਧਾਨ ਸੁਖਮੰਦਰ ਸਿੰਘ ਰਾਜੂ ਜੌਹਲ ਨੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਚੈਂਪੀਅਨਸ਼ਿਪ ਵਿੱਚ ਨੈਸ਼ਨਲ ਸਟਾਈਲ, ਸਰਕਲ ਸਟਾਈਲ ਕਬੱਡੀ ਤੋਂ ਇਲਾਵਾ ਅੰਡਰ 20 ਸਾਲ, 40 ਸਾਲ ਤੋਂ ਵੱਧ ਉਮਰ ਦੇ ਖਿਡਾਰੀਆਂ ਦਾ ਸ਼ੋਅ ਮੈਚ ਹੋਵੇਗਾ। ਇਸ ਦੋ ਦਿਨਾਂ ਦੇ ਟੂਰਨਾਮੈਂਟ ਵਿੱਚ ਪੰਜਾਬੀ ਲੋਕ ਗਾਇਕ ਸੋਨੂੰ ਵਿਰਕ, ਲੱਖਾ, ਨਾਜ਼ ਜੋੜੀ ਨੰਬਰ ਵੰਨ ਅਤੇ ਦਵਿੰਦਰ ਕੋਹਿਨੂਰ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਨਗੇ। ਟੂਰਨਾਮੈਂਟ ਵਿੱਚ 65 ਸਾਲ ਦੇ ਬਜ਼ੁਰਗਾਂ ਦੀਆਂ ਦੌੜਾਂ ਵੀ ਕਾਰਵਾਈਆਂ ਜਾਣਗੀਆਂ। ਇਸ ਮੌਕੇ ਐਸੋਸੀਏਸ਼ਨ ਦੇ ਸੁਖਮੰਦਰ ਸਿੰਘ ਜੌਹਲ, ਸੁਰਜੀਤ ਸਿੰਘ ਜੌਹਲ, ਸੁਖਚੈਨ ਸਿੰਘ ਠੀਕਰੀਵਾਲਾ, ਪਰਮਜੀਤ ਸਿੰਘ ਗਿੱਲ, ਹਰਜੀਤ ਸਿੰਘ ਟਿਵਾਣਾ, ਚੌਧਰੀ ਅਜ਼ਮਦ ਖਾਨ, ਪਿਆਰਾ ਸਿੰਘ, ਅਮਨ ਬਰਾੜ, ਗੁਰਮੀਤ ਖੋਖਰ ਤੋਂ ਇਲਾਵਾ ਹੋਰ ਵੀ ਮੈਂਬਰ ਵੀ ਹਾਜ਼ਰ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8