ਪਹਿਲੀ ਵਾਰ 6 ਔਰਤਾਂ ਨੇ ਕੀਤੀ ‘ਪੁਲਾੜ ਦੀ ਯਾਤਰਾ’

Tuesday, Apr 15, 2025 - 12:58 AM (IST)

ਪਹਿਲੀ ਵਾਰ 6 ਔਰਤਾਂ ਨੇ ਕੀਤੀ ‘ਪੁਲਾੜ ਦੀ ਯਾਤਰਾ’


ਟੈਕਸਸ-ਬਲੂ ਓਰਿਜਿਨ ਦੇ ਨਿਊ ਸ਼ੇਪਾਰਡ ਸਬਆਰਬਿਟਲ ਵਾਹਨ (NS-31) ਨੇ ਆਪਣਾ 31ਵਾਂ ਮਿਸ਼ਨ ਸਫਲਤਾਪੂਰਵਕ ਪੂਰਾ ਕੀਤਾ। ਪੌਪ ਗਾਇਕਾ ਕੈਟੀ ਪੈਰੀ ਸਮੇਤ ਛੇ ਔਰਤਾਂ ਨੇ 14 ਅਪ੍ਰੈਲ, 2025 ਨੂੰ ਪੁਲਾੜ ਦੀ ਯਾਤਰਾ ਕੀਤੀ। ਇਸ ਤੋਂ ਪਹਿਲਾਂ 1963 'ਚ, ਵੈਲੇਨਟੀਨਾ ਟੇਰੇਸ਼ਕੋਵਾ ਪਹਿਲੀ ਪੂਰੀ-ਮਹਿਲਾ ਪੁਲਾੜ ਚਾਲਕ ਦਲ ਸੀ। ਇਸ ਮਿਸ਼ਨ ਦੌਰਾਨ, ਪੁਲਾੜ ਯਾਤਰੀ ਕੁਝ ਮਿੰਟਾਂ ਲਈ ਭਾਰਹੀਣਤਾ ਦਾ ਅਨੁਭਵ ਕਰਨਗੇ।

 

ਧਰਤੀ ਦੇ ਜੀਵਨ ਬਦਲਣ ਵਾਲੇ ਦ੍ਰਿਸ਼ ਨੂੰ ਦੇਖਣਗੇ।ਮਸ਼ਹੂਰ ਹਾਲੀਵੁੱਡ ਸਿੰਗਰ ਕੈਟੀ ਪੈਰੀ ਤੇ ਅਮਰੀਕੀ ਅਰਬਪਤੀ ਜੈਫ ਬੇਜ਼ੋਸ ਦੀ ਮੰਗੇਤਰ ਲਾਰੇਨ ਸਾਂਚੇਜ਼ ਆਪਣੀ ਪੁਲਾੜ ਯਾਤਰਾ ਤੋਂ ਵਾਪਸ ਆ ਗਈਆਂ ਹਨ। ਉਨ੍ਹਾਂ ਦਾ ਪੁਲਾੜ ਮਿਸ਼ਨ ਸ਼ਾਮ 7:02 ਵਜੇ ਸ਼ੁਰੂ ਹੋਇਆ ਤੇ 7:13 ਵਜੇ ਖਤਮ ਹੋਇਆ।

 

ਇਸ ਯਾਤਰਾ ’ਚ ਉਨ੍ਹਾਂ ਨਾਲ 4 ਹੋਰ ਔਰਤਾਂ ਵੀ ਗਈਆਂ ਸਨ। ਇਨ੍ਹਾਂ ਵਿਚ ਟੀ.ਵੀ. ਪੇਸ਼ਕਾਰ ਗੇਲ ਕਿੰਗ, ਮਨੁੱਖੀ ਅਧਿਕਾਰ ਕਾਰਕੁੰਨ ਅਮਾਂਡਾ ਗੁਯੇਨ, ਫਿਲਮ ਨਿਰਮਾਤਾ ਕੈਰੀਅਨ ਫਲਿਨ ਤੇ ਨਾਸਾ ਦੀ ਸਾਬਕਾ ਰਾਕੇਟ ਵਿਗਿਆਨੀ ਆਇਸ਼ਾ ਬੋਵੇ ਸ਼ਾਮਲ ਹਨ। ਖਾਸ ਗੱਲ ਇਹ ਹੈ ਕਿ 1963 ਤੋਂ ਬਾਅਦ ਪੁਲਾੜ ਯਾਤਰਾ ’ਤੇ ਜਾਣ ਵਾਲਾ ਇਹ ਪਹਿਲਾ ਵੂਮੈਨ ਕਰੂ ਹੈ। 1963 ਵਿਚ ਰੂਸੀ ਇੰਜੀਨੀਅਰ ਵੈਲੇਨਟੀਨਾ ਤੇਰੇਸ਼ਕੋਵਾ ਨੇ ਇਕੱਲੇ ਪੁਲਾੜ ਦੀ ਯਾਤਰਾ ਕੀਤੀ ਸੀ। ਇਹ ਯਾਤਰਾ 11 ਮਿੰਟਾਂ ਦੀ ਸੀ। ਇਸ ਮਿਸ਼ਨ ਨੂੰ ਐੱਨ.ਐੱਸ.-31 ਨਾਮ ਦਿੱਤਾ ਗਿਆ ਹੈ।


author

DILSHER

Content Editor

Related News