ਚੀਨ ਦੇ ਇਕ ਘਰ ''ਚ ਲੱਗੀ ਅੱਗ, 19 ਲੋਕਾਂ ਦੀ ਮੌਤ

11/19/2017 1:27:32 PM

ਬੀਜਿੰਗ (ਬਿਊਰੋ)— ਚੀਨ ਵਿਚ ਬੀਜਿੰਗ ਦੇ ਦੱਖਣੀ ਦਾਸ਼ਿੰਗ ਜ਼ਿਲੇ ਵਿਚ ਭਿਆਨਕ ਅੱਗ ਲੱਗਣ ਕਾਰਨ ਘੱਟ ਤੋਂ ਘੱਟ 19 ਲੋਕਾਂ ਦੀ ਮੌਤ ਹੋ ਗਈ ਹੈ। ਇਸ ਤੋਂ ਇਲਾਵਾ 8 ਹੋਰ ਜ਼ਖਮੀ ਹੋ ਗਏ। ਸ਼ਿਨਜਿਆਨ ਪਿੰਡ ਦੇ ਇਕ ਘਰ ਵਿਚ ਕੱਲ ਸ਼ਾਮ ਸਥਾਨਕ ਸਮੇਂ ਮੁਤਾਬਕ ਕਰੀਬ 6:15 ਵਜੇ ਅੱਗ ਲੱਗਣ ਦੀ ਸੂਚਨਾ ਮਿਲੀ, ਜਿਸ ਮਗਰੋਂ ਅਧਿਕਾਰੀਆਂ ਨੇ ਦਮਕਲ ਗੱਡੀਆਂ ਨੂੰ ਮੌਕੇ 'ਤੇ ਭੇਜਿਆ। ਇਕ ਅੰਗਰੇਜੀ ਅਖਬਾਰ ਮੁਤਾਬਕ ਸਥਾਨਕ ਸਮੇਂ ਮੁਤਾਬਕ ਰਾਤ ਕਰੀਬ 9 ਵਜੇ ਅੱਗ 'ਤੇ ਕਾਬੂ ਪਾ ਲਿਆ ਗਿਆ। ਜ਼ਖਮੀ ਵਿਅਕਤੀਆਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਸਥਾਨਕ ਅਧਿਕਾਰੀਆਂ ਮੁਤਾਬਕ ਦੁਰਘਟਨਾ ਦੀ ਜਾਂਚ ਲਈ ਦਲ ਗਠਿਤ ਕੀਤਾ ਜਾਵੇਗਾ। ਰਿਪੋਰਟ ਮੁਤਾਬਕ ਸ਼ੱਕੀ ਵਿਅਕਤੀ ਪੁਲਸ ਹਿਰਾਸਤ ਵਿਚ ਹੈ।


Related News