ਇਟਲੀ ''ਚ ਭਾਰਤੀ ਵਿਅਕਤੀ ਨੂੰ ਵਿਸਕੀ ਦੀਆਂ ਬੋਤਲਾਂ ਚੋਰੀ ਕਰਨ ਦੇ ਦੋਸ਼ ''ਚ ਮਿਲੀ ਸਜ਼ਾ

09/22/2017 4:02:53 AM

ਰੋਮ (ਕੈਂਥ)— ਲਵੀਨੀਓ ਦੇ ਰਹਿਣ ਵਾਲੇ ਇਕ ਭਾਰਤੀ ਵਿਅਕਤੀ ਨੇ ਨੇਤੂਨੋ ਦੀ ਸੁਪਰ ਮਾਰਕੀਟ ਪਾਮ ਵਿਚੋਂ ਚਾਰ ਬੋਤਲਾਂ ਵਿਸਕੀ ਦੀਆਂ ਚੋਰੀ ਕਰ ਲਈਆਂ। ਇਸ ਵਿਅਕਤੀ ਨੂੰ ਮਾਰਕੀਟ ਵਿਚੋਂ ਬਾਹਰ ਨਿਕਲਣ ਵਾਲੇ ਰਸਤੇ ਉੱਤੇ ਰੋਕ ਲਿਆ ਗਿਆ, ਵਿਅਕਤੀ ਨੇ ਜਿਆਦਾ ਸਮਝਦਾਰੀ ਵਰਤਦਿਆਂ ਬੋਤਲਾਂ ਉਪਰੋਂ ਅਲਾਰਮ ਵੱਜਣ ਵਾਲਾ ਸਟਿੱਕਰ ਪਹਿਲਾਂ ਹੀ ਉਤਾਰ ਦਿੱਤਾ ਸੀ, ਜੋ ਕਿ ਚੋਰੀ ਨਾ ਫੜੇ ਜਾਣ ਲਈ ਕਾਫੀ ਸਾਬਤ ਨਹੀਂ ਹੋਇਆ।
ਮਾਰਕੀਟ ਦੇ ਸਟਾਫ ਨੇ ਉਸੇ ਸਮੇਂ ਪੁਲਿਸ ਨੂੰ ਬੁਲਾ ਲਿਆ, ਮੌਕੇ ਉੱਤੇ ਪਹੁੰਚੀ ਪੁਲਿਸ ਯੂਨਿਟ ਕਾਰਾਬਿਨੇਰੀ ਨੇ ਭਾਰਤੀ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ। ਵਿਅਕਤੀ ਨੂੰ ਅਦਾਲਤ ਨੇ 5 ਮਹੀਨੇ ਦੀ ਜੇਲ ਦੀ ਸਜ਼ਾ ਸੁਣਾਈ ਅਤੇ ਉਸਦਾ ਪਹਿਲਾ ਜੁਰਮ ਹੋਣ ਦੀ ਹਾਲਤ ਵਿਚ ਉਸ ਨੂੰ ਨੇਤੂਨੋ ਕਮੂਨਾ ਵਿਚ ਦਾਖਲ ਹੋਣ ਤੋਂ ਮਨ੍ਹਾ ਕਰ ਦਿੱਤਾ ਗਿਆ ਹੈ।


Related News