ਇਸਾਈ ਵਿਅਕਤੀ ਨੇ ਪਤਨੀ ਦੇ ਪ੍ਰੇਮ ਸਬੰਧਾਂ ਤੋਂ ਦੁਖੀ ਹੋ ਕੇ ਦੋ ਛੋਟੇ ਬੱਚਿਆਂ ਸਣੇ ਮਾਰੀ ਸਮੁੰਦਰ 'ਚ ਛਾਲ

Friday, Jan 13, 2023 - 05:08 PM (IST)

ਇਸਾਈ ਵਿਅਕਤੀ ਨੇ ਪਤਨੀ ਦੇ ਪ੍ਰੇਮ ਸਬੰਧਾਂ ਤੋਂ ਦੁਖੀ ਹੋ ਕੇ ਦੋ ਛੋਟੇ ਬੱਚਿਆਂ ਸਣੇ ਮਾਰੀ ਸਮੁੰਦਰ 'ਚ ਛਾਲ

ਗੁਰਦਾਸਪੁਰ /ਪਾਕਿਸਤਾਨ (ਵਿਨੋਦ)- ਪਾਕਿਸਤਾਨ ਦੇ ਕਰਾਚੀ ਬਾਹਰੀ ਇਲਾਕਾ ਮਨੋਰਾ ’ਚ ਇਕ ਵਿਅਕਤੀ ਨੇ ਆਪਣੇ ਦੋ ਛੋਟੇ ਬੱਚਿਆਂ ਨੂੰ ਸਮੁੰਦਰ ਵਿਚ ਸੁੱਟ ਕੇ ਖੁਦ ਵੀ ਸਮੁੰਦਰ ਵਿਚ ਛਲਾਂਗ ਲਗਾ ਦਿੱਤੀ। ਲੋਕਾਂ ਨੇ ਬਾਪ ਨੂੰ ਤਾਂ ਬਚਾ ਲਿਆ, ਪਰ ਬੱਚੇ ਪਾਣੀ ਵਿਚ ਡੁੱਬ ਗਏ। ਦੋਵਾਂ ਬੱਚਿਆਂ ਦੀਆਂ ਲਾਸ਼ਾਂ ਦੀ ਤਾਲਾਸ਼ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ- 8ਵੀਂ ਫੇਲ੍ਹ ਵਿਅਕਤੀ ਦਾ ਹੈਰਾਨ ਕਰਨ ਵਾਲਾ ਕਾਰਾ, ਲੱਖਾਂ ਰੁਪਏ ਦੀ ਸ਼ਾਪ ਦਿੱਤੀ ਜਾਅਲੀ ਭਾਰਤੀ ਕਰੰਸੀ

ਸੂਤਰਾਂ ਅਨੁਸਾਰ ਮਨੋਰਾ ਵਿਚ ਕਾਸਿਫ਼ ਮਸੀਹ ਵਾਸੀ ਇਸਾ ਨਗਰ ਜਿਸ ਨੂੰ ਬਚਾ ਲਿਆ ਗਿਆ ਹੈ। ਉਸ ਵਿਅਕਤੀ ਨੇ ਹਸਪਤਾਲ ਵਿਚ ਪੁਲਸ ਨੂੰ ਦੱਸਿਆ ਕਿ ਉਹ ਪਤਨੀ ਦੇ ਕਿਸੇ ਹੋਰ ਵਿਅਕਤੀ ਨਾਲ ਨਾਜਾਇਜ਼ ਸਬੰਧ ਹੋਣ ਦੇ ਕਾਰਨ ਪ੍ਰੇਸ਼ਾਨ ਸੀ। ਇਸ ਸਬੰਧੀ ਉਸ ਦੀ ਪਤਨੀ ਦੇ ਨਾਲ ਉਕਤ ਵਿਅਕਤੀ ਨਾਲ ਮਤਭੇਦ ਵੀ ਚੱਲ ਰਹੇ ਹਨ। ਜਿਸ ਕਾਰਨ ਦੁਖੀ ਹੋ ਕੇ ਉਸ ਨੇ ਆਤਮ ਹੱਤਿਆ ਕਰਨ ਦੀ ਕੋਸ਼ਿਸ ਕੀਤੀ। 

ਇਹ ਵੀ ਪੜ੍ਹੋ- ਸੰਨੀ ਦਿਓਲ ਦੀ ਹਲਕੇ 'ਚ ਗ਼ੈਰ-ਹਾਜ਼ਰੀ ਤੋਂ ਦੁਖੀ ਲੋਕਾਂ ਨੇ ਕੱਢੀ ਭੜਾਸ, ਵੰਡੇ 'ਲਾਪਤਾ' ਦੇ ਪੋਸਟਰ

ਉਸ ਨੇ ਦੱਸਿਆ ਕਿ ਉਸ ਨੇ ਆਪਣੇ ਛੋਟੇ ਬੱਚੇ ਇਕ ਮੁੰਡਾ ਸਲਮੀ ਅਤੇ ਇਕ ਕੁੜੀ ਅਮ੍ਰਿਤਾ ਨੂੰ ਸਮੁੰਦਰ ਵਿਚ ਸੁੱਟਣ ਦੇ ਬਾਅਦ ਖੁਦ ਵੀ ਸਮੁੰਦਰ ਵਿਚ ਛਲਾਂਗ ਲਗਾਈ ਸੀ। ਪੁਲਸ ਨੇ ਗੋਤਾਖੋਰਾਂ ਦੀ ਮਦਦ ਨਾਲ ਬੱਚਿਆਂ ਦੀਆਂ ਲਾਸ਼ਾਂ ਦੀ ਤਾਲਾਸ਼ ਸ਼ੁਰੂ ਕਰ ਦਿੱਤੀ।

ਇਹ ਵੀ ਪੜ੍ਹੋ- ਕੇਂਦਰ ਦੇ ਸਿੱਖ ਫ਼ੌਜੀਆਂ ਲਈ ਹੈਲਮੈਟ ਦੇ ਫ਼ੈਸਲੇ ਖ਼ਿਲਾਫ਼ ਜਥੇਦਾਰ ਹਰਪ੍ਰੀਤ ਸਿੰਘ ਦਾ ਤਿੱਖਾ ਪ੍ਰਤੀਕਰਮ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

 


author

Shivani Bassan

Content Editor

Related News