ਜ਼ਾਂਬੀਆ 'ਚ ਬੱਸ ਅਤੇ ਟਰੱਕ ਦੀ ਜ਼ਬਰਦਸਤ ਟੱਕਰ, 24 ਲੋਕਾਂ ਦੀ ਦਰਦਨਾਕ ਮੌਤ ਤੇ 12 ਜ਼ਖ਼ਮੀ

Sunday, May 14, 2023 - 10:12 AM (IST)

ਜ਼ਾਂਬੀਆ 'ਚ ਬੱਸ ਅਤੇ ਟਰੱਕ ਦੀ ਜ਼ਬਰਦਸਤ ਟੱਕਰ, 24 ਲੋਕਾਂ ਦੀ ਦਰਦਨਾਕ ਮੌਤ ਤੇ 12 ਜ਼ਖ਼ਮੀ

ਲੁਸਾਕਾ (ਆਈ.ਏ.ਐੱਨ.ਐੱਸ.) ਦੱਖਣੀ ਜ਼ਾਂਬੀਆ ਵਿੱਚ ਇੱਕ ਬੱਸ ਦੇ ਇੱਕ ਟਰੱਕ ਨਾਲ ਟਕਰਾ ਜਾਣ ਕਾਰਨ ਉਸ ਵਿਚ ਸਵਾਰ 24 ਲੋਕਾਂ ਦੀ ਮੌਤ ਹੋ ਗਈ ਅਤੇ 12 ਹੋਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ| ਜ਼ਾਂਬੀਆ ਪੁਲਸ ਦੇ ਉਪ ਲੋਕ ਸੰਪਰਕ ਅਧਿਕਾਰੀ ਡੈਨੀ ਮਵਾਲੇ ਨੇ ਸ਼ਨੀਵਾਰ ਨੂੰ ਕਿਹਾ ਕਿ ਸ਼ੁਰੂਆਤੀ ਜਾਂਚ ਤੋਂ ਪਤਾ ਚੱਲਿਆ ਹੈ ਕਿ 35 ਯਾਤਰੀਆਂ ਵਾਲੀ ਭਰੀ ਬੱਸ ਇਕ ਟਰੱਕ ਦੇ ਪਿੱਛੇ ਟਕਰਾਉਣ ਤੋਂ ਬਾਅਦ ਪਲਟ ਗਈ ਅਤੇ ਸੜਕ ਦੇ ਖੱਬੇ ਪਾਸੇ ਇੱਕ ਖਾਈ ਵਿੱਚ ਡਿੱਗ ਗਈ। ਜ਼ਖ਼ਮੀਆਂ ਵਿੱਚ ਬੱਸ ਡਰਾਈਵਰ ਵੀ ਸ਼ਾਮਲ ਹੈ।

ਪੜ੍ਹੋ ਇਹ ਅਹਿਮ ਖ਼ਬਰ-ਗ੍ਰੀਨ ਕਾਰਡ ਕੋਟਾ ਖ਼ਤਮ ਕਰਨ 'ਤੇ ਅਮਰੀਕਾ ਕਰ ਰਿਹੈ ਵਿਚਾਰ, ਨਾਗਰਿਕਤਾ ਬਿੱਲ ਪੇਸ਼ 

ਸਮਾਚਾਰ ਏਜੰਸੀ ਸ਼ਿਨਹੂਆ ਦੀ ਰਿਪੋਰਟ ਦੇ ਹਵਾਲੇ ਨਾਲ ਮਵਾਲੇ ਨੇ ਅੱਗੇ ਕਿਹਾ ਕਿ ਹਾਦਸੇ ਕਾਰਨ ਬੱਸ ਨੂੰ ਕਾਫੀ ਨੁਕਸਾਨ ਪਹੁੰਚਿਆ ਅਤੇ ਟਰੱਕ ਦਾ ਪਿਛਲਾ ਬੰਪਰ ਨੁਕਸਾਨਿਆ ਗਿਆ। ਪੁਲਸ ਅਨੁਸਾਰ ਜ਼ਾਂਬੀਆ ਵਿੱਚ 2023 ਦੀ ਪਹਿਲੀ ਤਿਮਾਹੀ ਵਿੱਚ ਘੱਟੋ ਘੱਟ 7,639 ਸੜਕ ਹਾਦਸੇ ਦਰਜ ਕੀਤੇ ਗਏ ਸਨ, ਜਿਸ ਵਿੱਚ ਇਸ ਸਮੇਂ ਦੌਰਾਨ 390 ਲੋਕ ਮਾਰੇ ਗਏ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News