ਖਿੜਕੀ ਤੋੜ ਪ੍ਰਸਿੱਧ ਅਦਾਕਾਰ ਦੇ ਘਰ ਵੜੇ ਬਦਮਾਸ਼, ਬੰਦੂਕ ਚੋਰੀ ਕਰ ਹੋ ਗਏ ਫਰਾਰ
Monday, Dec 11, 2023 - 04:10 PM (IST)
ਲੰਡਨ— ਹਾਲੀਵੁੱਡ ਅਦਾਕਾਰ ਤੇ ‘ਜੌਨ ਵਿੱਕ’ ਫੇਮ ਕਿਆਨੂ ਰੀਵਸ ਨੂੰ ਲੈ ਕੇ ਹਾਲ ਹੀ ’ਚ ਇਕ ਖ਼ਬਰ ਸਾਹਮਣੇ ਆਈ ਹੈ। ਖ਼ਬਰ ਹੈ ਕਿ ਕਿਆਨੂ ਦੇ ਘਰ ਚੋਰੀ ਹੋ ਗਈ ਹੈ। ਲਾਸ ਏਂਜਲਸ ਪੁਲਸ ਮੁਤਾਬਕ, ਕੁਝ ਬਦਮਾਸ਼ ਸੁਪਰਸਟਾਰ ਦੇ ਘਰ ਖਿੜਕੀ ਤੋੜ ਕੇ ਦਾਖਲ ਹੋਏ ਸਨ। ਜਾਂਚ ਦੌਰਾਨ ਪੁਲਸ ਨੂੰ ਘਰ ਤੋਂ ਮਿਲੇ ਸੀ. ਸੀ. ਟੀ. ਵੀ ਫੁਟੇਜ 'ਚ ਕੁਝ ਅਣਪਛਾਤੇ ਲੋਕ ਅਦਾਕਾਰ ਦੇ ਘਰ 'ਚ ਦਾਖਲ ਹੁੰਦੇ ਦਿਖਾਈ ਦਿੱਤੇ। ਹਰ ਕਿਸੇ ਨੇ ਆਪਣਾ ਚਿਹਰਾ ਛੁਪਾਉਣ ਲਈ ਮਾਸਕ ਪਾਇਆ ਹੋਇਆ ਸੀ। ਦਿਲਚਸਪ ਗੱਲ ਇਹ ਹੈ ਕਿ ਇਸ ਪੂਰੀ ਘਟਨਾ 'ਚ ਕਿਆਨੂ ਦੇ ਘਰੋਂ ਸਿਰਫ਼ ਇੱਕ ਬੰਦੂਕ ਚੋਰੀ ਹੋਈ ਹੈ।
ਇਹ ਖ਼ਬਰ ਵੀ ਪੜ੍ਹੋ : ਸੂਫ਼ੀ ਗਾਇਕ ਸਤਿੰਦਰ ਸਰਤਾਜ ਦਾ ਪੰਜਾਬ ਪੁਲਸ ਨਾਲ ਪਿਆ ਪੰਗਾ, ਚੱਲਦਾ ਸ਼ੋਅ ਕਰਵਾ 'ਤਾ ਬੰਦ (ਵੀਡੀਓ)
ਖ਼ਬਰਾਂ ਮੁਤਾਬਕ, ਇਹ ਘਟਨਾ 6 ਦਸੰਬਰ ਬੁੱਧਵਾਰ ਦੇਰ ਰਾਤ ਵਾਪਰੀ। ਕਿਆਨੂ ਦੇ ਇਕ ਗੁਆਂਢੀ ਨੇ ਲਾਸ ਏਂਜਲਸ ਪੁਲਸ ਨੂੰ ਫੋਨ 'ਤੇ ਇਸ ਦੀ ਸੂਚਨਾ ਦਿੱਤੀ। ਫੋਨ ਕਰਨ ਵਾਲੇ ਨੇ ਪੁਲਸ ਵਿਭਾਗ ਨੂੰ ਆਪਣਾ ਨਾਂ ਨਹੀਂ ਦੱਸਿਆ ਪਰ ਇਹ ਜਾਣਕਾਰੀ ਦਿੱਤੀ ਕਿ ਕੁਝ ਲੋਕ ਅਭਿਨੇਤਾ ਦੇ ਘਰ ਜ਼ਬਰਦਸਤੀ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ। ਜਦੋਂ ਪੁਲਸ ਮੌਕੇ 'ਤੇ ਪਹੁੰਚੀ ਤਾਂ ਉਥੇ ਕੋਈ ਨਹੀਂ ਸੀ। ਅਜਿਹੇ 'ਚ ਪੁਲਸ ਨੇ ਇਸ ਨੂੰ ਫਰਜ਼ੀ ਕਾਲ ਸਮਝਿਆ ਪਰ ਰਾਤ ਕਰੀਬ 1 ਵਜੇ ਕਿਆਨੂ ਦੇ ਘਰ 'ਚ ਲੱਗੇ ਸੁਰੱਖਿਆ ਅਲਾਰਮ ਦੀ ਘੰਟੀ ਵੱਜਣ ਲੱਗੀ। ਜਦੋਂ ਪੁਲਸ ਦੁਬਾਰਾ ਉੱਥੇ ਪਹੁੰਚੀ ਤਾਂ ਬਦਮਾਸ਼ ਫ਼ਰਾਰ ਹੋ ਚੁੱਕੇ ਸਨ।
ਇਹ ਖ਼ਬਰ ਵੀ ਪੜ੍ਹੋ : ਵਿਵਾਦਾਂ ’ਚ ਫ਼ਿਲਮ ‘ਐਨੀਮਲ’, ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਪਹੁੰਚਾਈ ਠੇਸ, SGPC ਕੋਲ ਪੁੱਜਾ ਮਾਮਲਾ
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਕਿਆਨੂ ਦੇ ਘਰ 2 ਵਾਰ ਚੋਰੀ ਹੋ ਚੁੱਕੀ ਹੈ। ਇਨ੍ਹਾਂ 'ਚੋਂ ਇੱਕ ਘਟਨਾ ਇਸ ਸਾਲ ਦੀ ਹੈ, ਜਦੋਂਕਿ ਦੂਜੀ ਘਟਨਾ ਸਾਲ 2014 ਦੀ ਹੈ। ਫਿਰ ਦੇਰ ਰਾਤ ਕੋਈ ਅਣਪਛਾਤੀ ਔਰਤ ਕਿਆਨੂ ਦੇ ਘਰ ਦਾਖ਼ਲ ਹੋ ਗਈ ਸੀ। ਉਦੋਂ ਅਦਾਕਾਰ ਸੌਂ ਰਿਹਾ ਸੀ। ਆਵਾਜ਼ ਸੁਣ ਕੇ ਉਹ ਹੇਠਾਂ ਹਾਲ 'ਚ ਪਹੁੰਚਿਆ ਤਾਂ ਦੇਖਿਆ ਕਿ ਇਕ ਔਰਤ ਉਸ ਦੀ ਲਾਇਬ੍ਰੇਰੀ 'ਚ ਸੀ। ਫਿਰ ਅਦਾਕਾਰ ਨੇ ਖੁਦ 911 ਫੋਨ 'ਤੇ ਪੁਲਸ ਨੂੰ ਸੂਚਨਾ ਦਿੱਤੀ। ਜਦੋਂ ਕਿ ਇਸ ਸਾਲ ਅਦਾਕਾਰ ਦੇ ਘਰ ਇੱਕ ਹੋਰ ਔਰਤ ਦਾਖ਼ਲ ਹੋਈ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।