7 ਸਾਲਾ ਬੱਚੇ ਨੂੰ ਲੰਡਨ ਤੋਂ ਇਟਲੀ ਲੈ ਗਈ ਮੌਤ! ਪਾਸਤਾ ਖਾਂਦੇ ਹੀ ਨਿਕਲੀ ਜਾਨ

Friday, Jul 02, 2021 - 03:13 PM (IST)

ਲੰਡਨ (ਬਿਊਰੋ): ਇਕ ਮਾਸੂਮ ਬੱਚੇ ਨੂੰ ਛੁੱਟੀਆਂ ਮਨਾਉਣ ਲਈ ਵਿਦੇਸ਼ ਜਾਣਾ ਮਹਿੰਗਾ ਪੈ ਗਿਆ ਅਤੇ ਉਹ ਆਪਣੀ ਜਾਨ ਗਵਾ ਬੈਠਾ। ਮਾਮਲਾ ਬ੍ਰਿਟੇਨ ਦੇ 7 ਸਾਲ ਦੇ ਬੱਚੇ ਦਾ ਹੈ ਜੋ ਪਰਿਵਾਰ ਨਾਲ ਘੁੰਮਣ ਇਟਲੀ ਗਿਆ ਪਰ ਉੱਥੇ ਪਾਸਤਾ ਖਾਣ ਮਗਰੋਂ ਉਸ ਦੀ ਮੌਤ ਹੋ ਗਈ। ਇਸ ਮਾਮਲੇ ਵਿਚ ਸਬੰਧਤ ਰੈਸਟੋਰੈਂਟ ਖ਼ਿਲਾਫ਼ ਕਾਨੂੰਨੀ ਕਾਰਵਾਈ ਵੀ ਕੀਤੀ ਗਈ ਹੈ। ਘਟਨਾਕ੍ਰਮ ਦਾ ਖੁਲਾਸਾ ਲੰਡਨ ਤੋਂ ਹੋਇਆ ਜਿੱਥੇ ਇਕ ਬ੍ਰਿਟਿਸ਼ ਸਕੂਲੀ ਵਿਦਿਆਰਥੀ ਦੇ ਪਰਿਵਾਰ ਨੇ ਆਪਣੇ ਬੱਚੇ ਦੀ ਦੁਖਦਾਈ ਮੌਤ ਨੂੰ ਜ਼ਿੰਦਗੀ ਦਾ ਸਭ ਤੋਂ ਬੁਰਾ ਦਿਨ ਦੱਸਿਆ।

PunjabKesari

7 ਸਾਲ  ਦਾ ਕੈਮਰੂਨ ਵਾਹਿਦ ਇਟਲੀ ਵਿਚ ਛੁੱਟੀਆਂ ਮਨਾਉਣ ਗਿਆ ਸੀ ਜਿੱਥੇ ਅਮਾਲਫੀ ਤੱਟ 'ਤੇ ਰੇਵੇਲੋ ਸ਼ਹਿਰ ਦੇ ਇਕ ਰੈਸਟੋਰੈਂਟ ਵਿਚ ਦੁੱਧ ਤੋਂ ਬਣਿਆ ਪਾਸਤਾ ਖਾਣ ਮਗਰੋਂ ਉਸ ਦੀ ਹਾਲਤ ਖਰਾਬ ਹੋ ਗਈ। ਉਸ ਦੀ ਤਬੀਅਤ ਇੰਨੀ ਵਿਗੜ ਗਈ ਕਿ ਉਸ ਦੀ ਮੌਤ ਹੋ ਗਈ। ਜਦਕਿ ਪਰਿਵਾਰ ਵਾਲਿਆਂ ਨੇ ਉਸ ਰੈਸਟੋਰੈਂਟ ਦੇ ਕਰਮਚਾਰੀਆਂ ਨੂੰ ਬੱਚੇ ਦੀ ਗੰਭੀਰ ਐਲਰਜੀ ਦੇ ਬਾਰੇ ਚਿਤਾਵਨੀ ਦਿੰਦੇ ਹੋਏ ਕਿਹਾ ਸੀਕਿ ਉਸ ਬੱਚੇ ਦੀ ਡਿਸ਼ ਵਿਚ ਪਨੀਰ ਜਾਂ ਕਿਸੇ ਵੀ ਤਰ੍ਹਾਂ ਦਾ ਡੇਅਰੀ ਉਤਪਾਦ ਨਹੀਂ ਹੋਣਾ ਚਾਹੀਦਾ। ਉੱਥੇ ਸਟਾਫ ਨੇ ਉਹਨਾਂ ਦੀ ਅਪੀਲ ਨੂੰ ਨਹੀਂ ਸਮਝਿਆ ਪਰ ਇਹ ਭਰੋਸਾ ਦਿਵਾਇਆ ਕਿ ਉਹਨਾਂ ਦਾ ਭੋਜਨ ਸੁਰੱਖਿਅਤ ਹੈ।

PunjabKesari

ਪੜ੍ਹੋ ਇਹ ਅਹਿਮ ਖਬਰ- ਜੈਫ ਬੇਜ਼ੋਸ ਨਾਲ ਪੁਲਾੜ 'ਚ ਉਡਾਣ ਭਰੇਗੀ 82 ਸਾਲਾ ਔਰਤ, ਕੀਤਾ 28 ਮਿਲੀਅਨ ਡਾਲਰ ਦਾ ਭੁਗਤਾਨ

ਕੈਮਰੂਨ ਆਪਣੀ ਮਾਂ ਕੈਸੇਂਡ੍ਰਾ, ਪਿਤਾ ਰਿਜਵਾਨ ਅਤੇ ਛੋਟੇ ਭਰਾ ਐਡਨ ਸਾਹਮਣੇ ਪਾਸਤਾ ਖਾਣ ਮਗਰੋਂ ਉੱਥੇ ਡਿੱਗ ਪਿਆ। ਇਹ ਪਰਿਵਾਰ ਹੋਰ ਬ੍ਰਿਟਿਸ਼ ਸੈਲਾਨੀਆਂ ਨਾਲ ਆਪਣੀ ਟੂਰਿਸਟ ਬੱਸ ਵਿਚ ਵਾਪਸ ਆਉਣ ਦੇ ਕੁਝ ਮਿੰਟ ਬਾਅਦ ਉਦੋਂ ਸਦਮੇ ਵਿਚ ਆ ਗਿਆ ਜਦੋਂ ਬੱਚੇ ਨੂੰ ਥੋੜ੍ਹੀ ਦੇਰ ਹੀ ਬਾਅਦ ਦਿਲ ਦਾ ਦੌਰਾ ਪਿਆ। ਬੱਚੇ ਦੀ ਮਾਂ ਇਕ ਨਰਸ ਸੀ ਜਿਸ ਨੇ ਬੇਟੇ ਨੂੰ ਤੁਰੰਤ ਐਪਿਪੇਨ ਨਾਮ ਦੀ ਦਵਾਈ ਦਿੱਤੀ ਪਰ 3 ਦਿਨ ਬਾਅਦ 30 ਅਕਤੂਬਰ, 2015 ਨੂੰ ਨੇਪਲਜ਼ ਦੇ ਕਰੀਬ ਇਕ ਹਸਪਤਾਲ ਵਿਚ ਬੱਚੇ ਦੀ ਮੌਤ ਹੋ ਗਈ। ਬੱਚੇ ਦੀ ਮੌਤ ਮਗਰੋਂ ਪਰਿਵਾਰ ਨੇ ਲਾ ਮਾਰਗੇਰਿਟਾ ਵਿਲਾ ਗਊਸੇਪਿਨਾ ਰੈਸਟੋਰੈਂਟ ਖ਼ਿਲਾਫ਼ ਇਕ ਲੰਬੀ ਕਾਨੂੰਨੀ ਲੜਾਈ ਲੜੀ। ਉਦੋਂ ਰੈਸਟੋਰੈਂਟ ਦੇ ਇਕ ਵੈਟਰੇਸ ਐਸਟਰ ਡੀ ਲਾਸੀਓ ਨੂੰ ਸਤੰਬਰ 2019 ਵਿਚ ਇਟਲੀ ਦੀ ਇਕ ਅਦਾਲਤ ਵਿਚ ਗੈਰ ਇਰਾਦਤਨ ਕਤਲ ਦਾ ਦੋਸ਼ੀ ਪਾਇਆ ਗਿਆ।

PunjabKesari

ਪੜ੍ਹੋ ਇਹ ਅਹਿਮ ਖਬਰ- ਪਾਕਿ 'ਚ ਭਾਰਤੀ ਦੂਤਾਵਾਸ ਉੱਪਰ ਦਿੱਸਿਆ ਡਰੋਨ, ਭਾਰਤ ਨੇ ਜਤਾਇਆ ਸਖ਼ਤ ਇਤਰਾਜ਼

ਅਦਾਲਤ ਨੇ ਕਿਹਾ ਸੀ ਕਿ ਦੋਸ਼ੀ ਨੇ ਆਪਣੇ ਰੈਸਟੋਰੈਂਟ ਦੇ ਮੀਨੂੰ ਵਿਚ ਮੌਜੂਦ ਪਕਵਾਨਾਂ ਵਿਚ ਵਰਤੀ ਖਾਧ ਸਮੱਗਰੀ ਕਾਰਨ ਹੋਣ ਵਾਲੀ ਐਲਰਜੀ ਦੇ ਬਾਰੇ ਠੀਕ ਜਾਣਕਾਰੀ ਨਹੀਂ ਦਿੱਤੀ ਸੀ। ਦੀ ਮਿਰਰ ਵਿਚ ਪ੍ਰਕਾਸ਼ਿਤ ਰਿਪੋਰਟ ਮੁਤਾਬਕ ਕੈਸਰੂਨ ਨੂੰ ਜਿਹੜਾ ਪਾਸਤਾ ਸੌਸ ਨਾਲ ਸਰਵ ਕੀਤਾ ਗਿਆ ਸੀ ਉਸ ਨੂੰ ਸ਼ੈਫ ਲੁਇਗੀ ਸਿਓਫੀ ਨੇ ਦੁੱਧ ਨਾਲ ਤਿਆਰ ਕੀਤਾ ਸੀ। ਭਾਵੇਂਕਿ ਅਦਾਲਤ ਨੇ ਬਾਅਦ ਵਿਚ ਉਸ ਨੂੰ ਦੋਸ਼ ਮੁਕਤ ਕਰ ਦਿੱਤਾ ਸੀ। ਉੱਥੇ ਵੈਸਟ ਸਸੈਕਸ ਵਸਨੀਕ ਇਸ ਪਰਿਵਾਰ ਨੂੰ ਅਦਾਲਤ ਨੇ 2,88,000 ਯੂਰੋ ਦਾ ਮੁਆਵਜ਼ਾ ਦਿਵਾਇਆ ਸੀ। ਲੋਕਾਂ ਨੂੰ ਜਾਗਰੂਕ ਕਰਨ ਲਈ ਹੁਣ ਇਸ ਮਾਮਲੇ ਨੂੰ ਸੋਸ਼ਲ ਮੀਡੀਆ ਜ਼ਰੀਏ ਸ਼ੇਅਰ ਕੀਤਾ ਜਾ ਰਿਹਾ ਹੈ ਜਿਸ 'ਤੇ ਕਈ ਲੋਕ ਭਾਵੁਕ ਪ੍ਰਤੀਕਿਰਿਆਵਾਂ ਦੇ ਰਹੇ ਹਨ।


Vandana

Content Editor

Related News