ਜੱਜ ਦੀ ਗੋਦ 'ਚ ਬੈਠ ਕੇ 5 ਸਾਲ ਦੇ ਬੱਚੇ ਨੇ ਸੁਣਾਈ ਆਪਣੇ ਹੀ ਪਿਤਾ ਨੂੰ ਸਜ਼ਾ

09/28/2020 9:22:06 PM

ਵਾਸ਼ਿੰਗਟਨ - ਕਿਸੇ ਵੀ ਬੱਚੇ ਲਈ ਉਸ ਦਾ ਪਿਤਾ ਉਸ ਦਾ ਹੀਰੋ ਹੁੰਦਾ ਹੈ। ਬੱਚੇ ਦੀ ਨਜ਼ਰ ਵਿਚ ਉਸ ਦਾ ਪਿਤਾ ਕਦੇ ਗਲਤ ਨਹੀਂ ਹੋ ਸਕਦਾ, ਨਾ ਹੀ ਉਨਾਂ ਨੂੰ ਕਦੇ ਸਜ਼ਾ ਮਿਲ ਸਕਦੀ ਹੈ। ਅਜਿਹੇ ਵਿਚ ਇਹ ਘਟਨਾ ਕਾਫੀ ਹੈਰਾਨ ਕਰਨ ਵਾਲੀ ਹੈ। ਅਮਰੀਕਾ ਦੇ ਰੋਡ ਮਹਾਦੀਪ ਵਿਚ ਜੱਜ ਨੇ ਦੋਸ਼ੀ ਪਿਤਾ ਦੇ ਨਾਲ ਆਏ 5 ਸਾਲ ਦੇ ਮਾਮੂਮ ਬੱਚੇ ਜੈਕਬ ਨੂੰ ਫੈਸਲਾ ਕਰਨ ਲਈ ਕਿਹਾ। ਬੱਚੇ ਦੇ ਪਿਤਾ 'ਤੇ ਕਾਰ ਪਾਰਕ ਕਰਨ ਵਿਚ ਆਵਾਜਾਈ ਨਿਯਮਾਂ ਦਾ ਉਲੰਘਣ ਕਰਨ ਦਾ ਦੋਸ਼ ਸੀ। ਸਜ਼ਾ ਸੁਣਾਏ ਜਾਣ ਦੇ ਦਿਨ ਉਹ ਆਪਣੇ 5 ਸਾਲ ਦੇ ਪੁੱਤਰ ਨਾਲ ਕੋਰਟ ਪਹੁੰਚਿਆ ਸੀ। ਸੁਣਵਾਈ ਪੂਰੀ ਹੋ ਚੁੱਕੀ ਸੀ ਕਿ ਅਚਾਨਕ ਜੱਜ ਦੀਆਂ ਨਜ਼ਰਾਂ ਬੱਚੇ 'ਤੇ ਪਈਆਂ। ਜੱਜ ਨੇ ਦੋਸ਼ੀ ਤੋਂ ਪੁੱਛਿਆ ਕਿ ਇਹ ਕੌਣ ਹੈ, ਤਾਂ ਉਸ ਨੇ ਕਿਹਾ ਕਿ ਇਹ ਮੇਰਾ ਪੁੱਤਰ ਹੈ।

ਜੱਜ ਨੇ ਕਿਹਾ ਕਿ ਜੇਕਰ ਤੁਹਾਨੂੰ ਇਤਰਾਜ਼ ਨਾ ਹੋਵੇ ਤਾਂ ਮੈਂ ਤੁਹਾਡੇ ਪੁੱਤਰ ਨੂੰ ਆਪਣੀ ਗੋਦ ਵਿਚ ਬੈਠਾ ਸਕਦਾ ਹਾਂ। ਫਿਰ ਜੱਜ ਨੇ ਬੱਚੇ ਨੂੰ ਬੁਲਾਇਆ ਅਤੇ ਗੋਦ ਵਿਚ ਬੈਠਾ ਲਿਆ ਅਤੇ ਉਸ ਨੂੰ 3 ਵਿਕਲਪ ਦਿੱਤੇ। ਜੱਜ ਨੇ ਬੱਚੇ ਤੋਂ ਪੁੱਛਿਆ ਕਿ ਮੈਂ ਤੁਹਾਡੇ ਪਿਤਾ 'ਤੇ 90 ਡਾਲਰ ਦਾ ਜ਼ੁਰਮਾਨਾ ਲਗਾਂਵਾ ਜਾਂ 30 ਡਾਲਰ ਜਾਂ ਬਿਨਾਂ ਜ਼ੁਰਮਾਨਾ ਲਾਇਆ ਜਾਣ ਦੇਵਾ। ਤੁਹਾਡੇ ਖਿਆਲ ਨਾਲ ਮੈਨੂੰ ਕੀ ਕਰਨਾ ਚਾਹੀਦਾ। ਛੋਟੇ ਬੱਚੇ ਦੇ ਜਵਾਬ ਨੇ ਪੂਰੀ ਕੋਰਟ ਨੂੰ ਹੈਰਾਨ ਕਰ ਦਿੱਤਾ। ਜੈਕਬ ਨੇ ਕਿਹਾ ਕਿ ਉਸ ਦੇ ਪਿਤਾ 'ਤੇ 30 ਡਾਲਰ ਦਾ ਜ਼ੁਰਮਾਨਾ ਲਾਇਆ ਜਾਣਾ ਚਾਹੀਦਾ। ਉਥੇ ਮੌਜੂਦ ਸਾਰੇ ਲੋਕ ਬੱਚੇ ਦੇ ਜਵਾਬ 'ਤੇ ਖਿੜਖਿੜਾ ਕੇ ਹੱਸ ਪਏ। ਜੱਜ ਵੀ ਜੈਕਬ ਦਾ ਜਵਾਬ ਸੁਣ ਕੇ ਹੈਰਾਨ ਹੋ ਗਏ। ਜੱਜ ਨੇ ਬੱਚੇ ਦੇ ਜਵਾਬ ਤੋਂ ਖੁਸ਼ ਹੋ ਕੇ ਕਿਹਾ ਤੁਸੀਂ ਬਹੁਤ ਚੰਗੇ ਜੱਜ ਹੋ।

ਦੇਣੀ ਹੋਵੇਗੀ ਪਾਰਟੀ
ਇਸ ਤੋਂ ਬਾਅਦ ਜੱਜ ਨੇ ਕਿਹਾ ਕਿ ਤੁਹਾਡੇ ਕੋਲ ਕੁਝ ਡਾਲਰ ਬਚੇ ਹਨ ਤਾਂ ਹੁਣ ਤੁਹਾਨੂੰ ਮੈਨੂੰ ਪਾਰਟੀ ਦੇਣੀ ਹੋਵੇਗੀ। ਜੇਕਰ ਤੁਹਾਨੂੰ ਡੀਲ ਮਨਜ਼ੂਰ ਹੋਵੇ ਤਾਂ ਬੱਚੇ ਨੇ ਕਿਹਾ ਕਿ ਹਾਂ ਇਹ ਇਕ ਚੰਗੀ ਡੀਲ ਹੈ। ਸੋਸ਼ਲ ਮੀਡੀਆ 'ਤੇ ਇਹ ਵੀਡੀਓ ਵਾਇਰਲ ਹੋ ਗਈ ਹੈ। ਇਕ ਦਿਨ ਵਿਚ 80 ਲੱਖ ਲੋਕ ਇਸ ਨੂੰ ਦੇਖ ਚੁੱਕੇ ਹਨ।


Khushdeep Jassi

Content Editor

Related News