ਮਿਸਰ 'ਚ ਮਿਲੀ 4000 ਸਾਲ ਪੁਰਾਣੀ ਕਿਤਾਬ, ਲਿਖਿਆ ਹੈ ਮਰਨ ਤੋਂ ਬਾਅਦ 'ਦੇਵਲੋਕ' ਜਾਣ ਦਾ ਰਾਹ

10/10/2020 1:33:32 AM

ਕਾਇਰੋ - ਮਿਸ਼ਰ ਵਿਚ ਪਿਛਲੇ ਦਿਨੀਂ ਪੁਰਾਤੱਤਵ ਵਿਗਿਆਨੀਆਂ ਦੇ ਹੱਥ ਕਈ ਪ੍ਰਾਚੀਨ ਰਹੱਸ ਲੱਗੇ ਹਨ। ਇਥੇ ਹਜ਼ਾਰਾਂ ਸਾਲ ਪੁਰਾਣੇ ਤਬੂਤ ਮਿਲੇ ਹਨ ਜਿਨ੍ਹਾਂ ਤੋਂ ਉਸ ਸਮੇਂ ਦੇ ਬਾਰੇ ਵਿਚ ਕਈ ਅਹਿਮ ਜਾਣਕਾਰੀਆਂ ਮਿਲੀਆਂ ਹਨ। ਇਸ ਤਰ੍ਹਾਂ ਪੁਰਾਤੱਤਵ ਵਿਗਿਆਨੀਆਂ ਨੂੰ ਮਿੱਟੀ ਦੇ ਇਕ ਤਬੂਤ ਦੇ ਅੰਦਰ 4000 ਸਾਲ ਪੁਰਾਣੀ ਇਕ ਕਿਤਾਬ ਮਿਲੀ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਹੁਣ ਤੱਕ ਦੀ ਆਪਣੀ ਤਰ੍ਹਾਂ ਦੀ ਸਭ ਤੋਂ ਪੁਰਾਣੀ ਕਿਤਾਬ ਹੋ ਸਕਦੀ ਹੈ। ਇਸ ਤੋਂ ਇਕ ਪ੍ਰਾਚੀਨ ਸਭਿੱਅਤਾ ਦੇ ਕਈ ਰਹੱਸ ਵੀ ਸਾਹਮਣੇ ਆ ਸਕਦੇ ਹਨ।

ਮੌਤ ਤੋਂ ਬਾਅਦ ਦੀ ਮਾਨਤਾ
ਮਿਸ਼ਰ ਦੀ ਸਰਕਾਰ ਨੇ ਕਾਇਰੋ ਦੇ ਦੱਖਣ ਵਿਚ ਸੱਕਾਰਾ ਦੇ ਕਬਰਸਤਾਨ ਵਿਚ 59 ਪ੍ਰਾਚੀਨ ਤਬੂਤਾਂ ਦੀ ਖੋਜ ਦਾ ਐਲਾਨ ਕੀਤਾ ਸੀ। ਇਨ੍ਹਾਂ ਵਿਚੋਂ ਇਕ ਮਿੱਟੀ ਦੇ ਤਬੂਤ ਵਿਚ ਟੀਮ ਨੂੰ ਕੱਪੜੇ ਵਿਚ ਲਪੇਟੇ ਸ਼ਿਲਾਲੇਖ ਮਿਲੇ ਜਿਨ੍ਹਾਂ 'ਤੇ ਚਮਕੀਲੇ ਰੰਗ ਸਨ। ਮੰਨਿਆ ਜਾ ਰਿਹਾ ਹੈ ਕਿ ਅਜਿਹੀਆਂ ਹੀ ਹੋਰ ਸ਼ਿਲਾਲੇਖ ਉਥੇ ਹੋ ਸਕਦੀਆਂ ਹਨ। ਖਾਸ ਗੱਲ ਇਹ ਹੈ ਕਿ ਇਹ ਸ਼ਿਲਾਲੇਖ ਮਿਸ਼ਰ ਦੇ ਉਸ ਕਾਲ ਦੀਆਂ ਕਹਾਣੀਆਂ ਆਖਦੀਆਂ ਹਨ ਜਦ ਮੌਤ ਤੋਂ ਬਾਅਦ ਦੂਜੀ ਜ਼ਿੰਦਗੀ ਨੂੰ ਲੈ ਕੇ ਲੋਕਾਂ ਵਿਚ ਮਾਨਤਾ ਹੋਇਆ ਕਰਦੀ ਸੀ।

ਦੇਵਤਾ ਤੱਕ ਪਹੁੰਚਣ ਦਾ ਰਾਹ
ਮਿਸ਼ਰ ਦੀਆਂ ਧਾਰਮਿਕ ਮਾਨਤਾਵਾਂ ਵਿਚ ਮੌਤ ਤੋਂ ਬਾਅਦ 3 ਤਰ੍ਹਾਂ ਦੀਆਂ ਸੰਭਾਵਨਾਵਾਂ ਮੰਨੀਆਂ ਜਾਂਦੀਆਂ ਸਨ। ਇਕ ਅੰਡਰਵਰਲਡ, ਇਕ ਪੁਨਰ-ਜਨਮ ਅਤੇ ਇਕ ਚਿਰਕਾਲ। ਅੰਡਰਵਰਲਡ ਜਾਂ ਦੁਅਤ ਵਿਚ ਜਾਣ ਦਾ ਸਿਰਫ ਇਕ ਰਾਹ ਸੀ ਜੋ ਮ੍ਰਿਤਕ ਦੇ ਮਕਬਰੇ ਤੋਂ ਹੋ ਕੇ ਜਾਂਦਾ ਸੀ। ਮਿਸ਼ਰ ਵਿਚ ਕੀਤੀ ਗਈ ਖੋਜ ਵਿਚ ਇਸ ਰਹੱਸ ਦਾ ਉਦਘਾਟਨ ਹੋਇਆ ਹੈ। ਮਿਸ਼ਰ ਦੀ ਕਿਤਾਬ 'Book of the Dead' ਵਿਚ ਮੌਤ ਦੇ ਦੇਵਤਾ Osiris ਤੱਕ ਪਹੁੰਚਣ ਲਈ ਆਤਮਿਕ ਦੁਨੀਆ ਤੋਂ ਹੋ ਕੇ ਲੰਘਣ ਦਾ ਰਾਹ ਦਿੱਤਾ ਹੈ। ਹੁਣ ਪੁਰਾਤੱਤਵ ਵਿਗਿਆਨੀਆਂ ਨੂੰ ਇਸ ਦੀ 4,000 ਸਾਲ ਪੁਰਾਣੀ ਇਕ ਕਾਪੀ ਮਿਲੀ ਹੈ।

ਕਿਸ ਦਾ ਤਬੂਤ
ਸਟੱਡੀ ਦੇ ਖੋਜਕਾਰ ਡਾ. ਹਾਰਕੋ ਵਿਲੀਅਮ ਨੇ ਆਖਿਆ ਹੈ ਕਿ ਤਬੂਤਾਂ ਵਿਚ ਮਿਲੇ ਟੈਕਸਟ ਦਾ ਕੰਮ ਦੇਵਤਾਵਾਂ ਦੀ ਦੁਨੀਆ ਵਿਚ ਮ੍ਰਿਤਕਾਂ ਨੂੰ ਪਹੁੰਚਾਉਣਾ ਸੀ। ਉਨ੍ਹਾਂ ਆਖਿਆ ਕਿ ਇਸ ਵਿਚ ਦੂਜੀ ਦੁਨੀਆ ਵਿਚ ਰਹਿਣ ਦੀਆਂ ਗੱਲਾਂ ਜਿਹੀਆਂ ਕਿਸੇ ਮਰਦ ਨੂੰ ਸੰਬੋਧਿਤ ਕਰਦੇ ਹੋਏ ਦਿੱਤੀਆਂ ਗਈਆਂ ਸਨ। ਉਨ੍ਹਾਂ ਨੇ ਸੰਭਾਵਨਾ ਜਤਾਈ ਸੀ ਕਿ ਤਬੂਤ ਕਿਸੇ ਗਵਰਨਰ ਦਾ ਹੋ ਸਕਦਾ ਹੈ। ਹਾਲਾਂਕਿ, ਨੇੜੇ ਤੋਂ ਟੈਸਟ ਕਰਨ 'ਤੇ ਪਤਾ ਲੱਗਾ ਕਿ ਇਹ ਅੰਖ ਨਾਂ ਦੀ ਕਿਸੇ ਬੀਬੀ ਦਾ ਹੋ ਸਕਦਾ ਹੈ। ਇਸ ਵਿਚ ਮਿਲੀਆਂ ਹੱਡੀਆਂ ਵੀ ਬੀਬੀ ਦੀਆਂ ਹੋ ਸਕਦੀਆਂ ਹਨ ਪਰ ਕਿਤਾਬ ਵਿਚ ਅੰਖ ਨੂੰ ਮਰਦ ਦੱਸਿਆ ਗਿਆ ਹੈ।

ਮੰਤਰਾਂ ਦੇ ਜ਼ਰੀਏ ਰਾਹ
ਕਿਤਾਬ ਦੀ ਸ਼ੁਰੂਆਤ 'ਰਿੰਗ ਆਫ ਫਾਇਰ' ਦੱਸੀ ਗਈ ਇਕ ਲਾਲ ਲਾਈਨ ਦੇ ਅੰਦਰ ਲਿਖੇ ਟੈਕਸਟ ਨਾਲ ਹੋਈ ਹੈ। ਟੈਕਸਟ ਵਿਚ ਕਿਹਾ ਗਿਆ ਹੈ ਕਿ ਸੂਰਜ ਦੇਵਤਾ ਇਸ ਰਿੰਗ ਨੂੰ ਪਾਰ ਕਰ Osiris ਤੱਕ ਪਹੁੰਚਦੇ ਹਨ। ਇਸ ਵਿਚ ਦਰਵਾਜ਼ਿਆਂ ਦੀ ਗੱਲ ਕਹੀ ਗਈ ਹੈ। ਇਸ ਵਿਚ ਮਰਨ ਤੋਂ ਬਾਅਦ ਦੀ ਦੁਨੀਆ ਲਈ ਅਲੱਗ-ਅਲੱਗ ਰਾਹ ਹਨ ਜਿਨ੍ਹਾਂ ਕੋਲ ਆਤਮਾਵਾਂ ਅਤੇ ਸੁਪਰ-ਨੈਚਰਲ ਜੀਵ ਹਨ। ਇਸ ਮੁਤਾਬਕ ਜੇਕਰ ਅੰਖ ਦੇ ਸਾਰੇ ਮੰਤਰੀ ਚੰਗੇ ਪੜ੍ਹੇ ਹੋਣਗੇ ਤਾਂ ਉਹ ਮਰਨ ਤੋਂ ਬਾਅਦ ਦੇਵਤਾ ਹੋ ਗਈ ਹੋਵੇਗੀ।


Khushdeep Jassi

Content Editor

Related News