ਪਾਕਿਸਤਾਨ ''ਚ ਮਿਲਿਆ 2,300 ਸਾਲ ਪੁਰਾਣਾ ਬੋਧੀ ਮੰਦਰ

Sunday, Dec 19, 2021 - 05:58 PM (IST)

ਪਾਕਿਸਤਾਨ ''ਚ ਮਿਲਿਆ 2,300 ਸਾਲ ਪੁਰਾਣਾ ਬੋਧੀ ਮੰਦਰ

ਪੇਸ਼ਾਵਰ (ਭਾਸ਼ਾ)- ਉੱਤਰ-ਪੱਛਮੀ ਪਾਕਿਸਤਾਨ ਵਿੱਚ ਪਾਕਿਸਤਾਨੀ ਅਤੇ ਇਤਾਲਵੀ ਪੁਰਾਤੱਤਵ ਵਿਗਿਆਨੀਆਂ ਦੀ ਸੰਯੁਕਤ ਟੀਮ ਨੇ 2300 ਸਾਲ ਪੁਰਾਣੇ ਇੱਕ ਬੋਧ ਮੰਦਰ ਦੀ ਖੋਜ ਦੀ ਖੋਜ ਕੀਤੀ ਹੈ। ਇਸ ਦੇ ਨਾਲ ਹੀ ਖੋਦਾਈ ਦੌਰਾਨ ਕੁਝ ਹੋਰ ਕੀਮਤੀ ਵਸਤੂਆਂ ਵੀ ਮਿਲੀਆਂ ਹਨ। ਇਹ ਮੰਦਰ ਖੈਬਰ ਪਖਤੂਨਖਵਾ ਸੂਬੇ ਦੇ ਸਵਾਤ ਜ਼ਿਲ੍ਹੇ ਦੀ ਬਾਰੀਕੋਟ ਤਹਿਸੀਲ ਦੇ ਬੋਧ ਕਾਲ ਦੇ ਬਾਜੀਰਾ ਸ਼ਹਿਰ ਵਿੱਚ ਮਿਲਿਆ ਹੈ। ਇਸ ਮੰਦਰ ਨੂੰ ਪਾਕਿਸਤਾਨ ਵਿੱਚ ਬੋਧ ਕਾਲ ਦਾ ਸਭ ਤੋਂ ਪੁਰਾਣਾ ਮੰਦਰ ਦੱਸਿਆ ਗਿਆ ਹੈ। ਇਸ ਸਬੰਧ 'ਚ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਪਾਕਿਸਤਾਨ ਅਤੇ ਇਤਾਲਵੀ ਪੁਰਾਤੱਤਵ ਵਿਗਿਆਨੀਆਂ ਨੇ ਉੱਤਰ-ਪੱਛਮੀ ਪਾਕਿਸਤਾਨ 'ਚ ਇਕ ਇਤਿਹਾਸਕ ਸਥਾਨ 'ਤੇ ਸਾਂਝੀ ਖੋਦਾਈ ਦੌਰਾਨ 2,300 ਸਾਲ ਪੁਰਾਣਾ ਬੋਧ ਕਾਲ ਦਾ ਇਕ ਮੰਦਰ ਅਤੇ ਹੋਰ ਕੀਮਤੀ ਵਸਤੂਆਂ ਵੀ ਬਰਾਮਦ ਕੀਤੀਆਂ ਹਨ। 

ਪੜ੍ਹੋ ਇਹ ਅਹਿਮ ਖਬਰ- ਹਾਂਗਕਾਂਗ 'ਚ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਸ਼ੁਰੂ 

ਸਵਾਤ ਵਿੱਚ ਮਿਲਿਆ ਇਹ ਮੰਦਰ ਪਾਕਿਸਤਾਨ ਦੇ ਤਕਸ਼ਸ਼ਿਲਾ ਵਿੱਚ ਪਾਏ ਗਏ ਮੰਦਰਾਂ ਨਾਲੋਂ ਪੁਰਾਣਾ ਹੈ। ਮੰਦਰ ਤੋਂ ਇਲਾਵਾ, ਪੁਰਾਤੱਤਵ ਵਿਗਿਆਨੀਆਂ ਨੇ 2700 ਤੋਂ ਵੱਧ ਹੋਰ ਬੋਧ ਕਾਲ ਦੀਆਂ ਕਲਾਕ੍ਰਿਤੀਆਂ ਵੀ ਬਰਾਮਦ ਕੀਤੀਆਂ ਹਨ, ਜਿਨ੍ਹਾਂ ਵਿੱਚ ਸਿੱਕੇ, ਮੁੰਦਰੀਆਂ, ਬਰਤਨ ਅਤੇ ਗ੍ਰੀਸ ਦੇ ਰਾਜਾ ਮੀਨੰਦਰ ਦੇ ਸਮੇਂ ਤੋਂ ਖਰੋਸ਼ਠੀ ਭਾਸ਼ਾ ਵਿੱਚ ਲਿਖੀ ਸਮੱਗਰੀ ਵੀ ਸ਼ਾਮਲ ਹੈ। ਇਟਲੀ ਦੇ ਮਾਹਿਰਾਂ ਨੇ ਭਰੋਸਾ ਪ੍ਰਗਟਾਇਆ ਹੈ ਕਿ ਸਵਾਤ ਜ਼ਿਲ੍ਹੇ ਦੇ ਇਤਿਹਾਸਕ ਸ਼ਹਿਰ ਬਾਜੀਰਾ ਵਿੱਚ ਖੋਦਾਈ ਦੌਰਾਨ ਹੋਰ ਪੁਰਾਤੱਤਵ ਸਥਾਨ ਮਿਲ ਸਕਦੇ ਹਨ। ਪਾਕਿਸਤਾਨ ਵਿੱਚ ਇਟਲੀ ਦੇ ਰਾਜਦੂਤ ਆਂਦਰੇ ਫਰਾਰਿਸ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪਾਕਿਸਤਾਨ ਵਿੱਚ ਪੁਰਾਤੱਤਵ ਸਥਾਨ ਦੁਨੀਆ ਦੇ ਵੱਖ-ਵੱਖ ਧਰਮਾਂ ਲਈ ਬਹੁਤ ਮਹੱਤਵਪੂਰਨ ਹਨ।


author

Vandana

Content Editor

Related News