16 ਸਾਲਾ ਚੀਅਰਲੀਡਰ ਕੁੜੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ, Long QT ਸਿੰਡਰੋਮ ਨਾਲ ਸੀ ਪੀੜਤ
Friday, Aug 11, 2023 - 11:58 AM (IST)
ਟੈਕਸਾਸ- 16 ਸਾਲਾ ਧੀ ਦੀ ਚੀਅਰਲੀਡਿੰਗ ਕੈਂਪ ਦੌਰਾਨ ਬੇਹੋਸ਼ ਪਾਏ ਜਾਣ ਤੋਂ ਬਾਅਦ ਅਚਾਨਕ ਮੌਤ ਹੋ ਜਾਣ ਕਾਰਨ ਟੈਕਸਾਸ ਦਾ ਇੱਕ ਪਰਿਵਾਰ ਸਦਮੇ ਵਿੱਚ ਹੈ। ਕੈਲੀ ਮੈਰੀ ਮਿਸ਼ੇਲ, ਟੈਕਸਾਸ A&M ਯੂਨੀਵਰਸਿਟੀ ਦੇ ਕੈਂਪ ਵਿੱਚ ਹਿੱਸਾ ਲੈ ਰਹੀ ਸੀ, ਇਸ ਦੌਰਾਨ ਉਹ ਬੇਹੋਸ਼ ਹੋ ਗਈ ਅਤੇ ਕੋਚ ਵੱਲੋਂ ਸੀ.ਪੀ.ਆਰ. ਦੇਣ ਤੋਂ ਬਾਅਦ ਉਸਨੂੰ ਹਿਊਸਟਨ ਵਿੱਚ ਟੈਕਸਾਸ ਚਿਲਡਰਨਜ਼ ਹਸਪਤਾਲ ਲਿਜਾਇਆ ਗਿਆ ਜਿੱਥੇ 1 ਅਗਸਤ ਨੂੰ ਉਸਦੀ ਦੁਖ਼ਦਾਈ ਮੌਤ ਹੋ ਗਈ। ਕੈਲੀ ਜਲਦੀ ਹੀ ਕੈਟੀ, ਟੈਕਸਾਸ ਦੇ ਮੋਰਟਨ ਰੈਂਚ ਹਾਈ ਸਕੂਲ ਵਿੱਚ ਆਪਣਾ ਜੂਨੀਅਰ ਸਾਲ ਸ਼ੁਰੂ ਕਰਨ ਵਾਲੀ ਸੀ, ਜਿੱਥੇ ਉਸਦੀ ਮਾਂ ਇੱਕ ਸਹਾਇਕ ਪ੍ਰਿੰਸੀਪਲ ਹੈ। ਕੈਲੀ ਮਿਸ਼ੇਲ ਇੱਕ ਉੱਭਰਦੀ ਜੂਨੀਅਰ ਸੀ, ਜਿਸਨੇ ਸਿਰਫ 2 ਸਾਲ ਦੀ ਉਮਰ ਵਿੱਚ ਚੀਅਰਲੀਡਿੰਗ ਸ਼ੁਰੂ ਕਰ ਦਿੱਤੀ ਸੀ।
ਇਹ ਵੀ ਪੜ੍ਹੋ: ਅਮਰੀਕੀ ਸੂਬੇ ਹਵਾਈ ਦੇ ਜੰਗਲਾਂ 'ਚ ਲੱਗੀ ਅੱਗ ਨੇ ਮਚਾਈ ਤਬਾਹੀ, ਮ੍ਰਿਤਕਾਂ ਦੀ ਗਿਣਤੀ ਹੋਈ 53
ਮਿਸ਼ੇਲ ਦੇ ਪਿਤਾ ਸਕੌਟ ਡੋਨਾਹੂ ਨੇ ਕਿਹਾ ਕਿ ਉਸਦੀ ਧੀ ਨੂੰ Long QT ਸਿੰਡਰੋਮ ਸੀ ਅਤੇ ਇਸੇ ਕਰਕੇ ਸ਼ਾਇਦ ਮਿਸ਼ੇਲ ਨੂੰ ਦਿਲ ਦਾ ਦੌਰਾ ਪਿਆ। ਮੇਓ ਕਲੀਨਿਕ ਦੇ ਅਨੁਸਾਰ, Long QT ਸਿੰਡਰੋਮ ਇੱਕ ਸੰਚਾਲਨ ਵਿਕਾਰ ਹੈ ਜੋ ਦਿਲ ਦੀ ਧੜਕਣ ਨੂੰ ਨਿਯੰਤਰਿਤ ਕਰਨ ਵਾਲੇ electrical system ਨੂੰ ਖ਼ਰਾਬ ਕਰ ਦਿੰਦਾ ਹੈ।ਪੀੜ੍ਹੀ ਦਰ ਪੀੜ੍ਹੀ ਚੱਲਣ ਵਾਲੀ ਇਹ ਸਮੱਸਿਆ ਉਸਨੂੰ ਆਪਣੇ ਵਡੇਰਿਆਂ ਤੋਂ ਮਿਲੀ ਸੀ ਅਤੇ Long QT ਦਾ ਪਤਾ ਇੱਕ ਇਲੈਕਟ੍ਰੋਕਾਰਡੀਓਗਰਾਮ (EKG) ਨਾਲ ਲਗਾਇਆ ਜਾ ਸਕਦਾ ਹੈ। ਟੈਕਸਾਸ ਦੇ Cody’s ਕਾਨੂੰਨ ਦੇ ਤਹਿਤ, ਮਾਪਿਆਂ ਨੂੰ ਨੌਜਵਾਨ ਐਥਲੀਟਾਂ 'ਤੇ EKGs ਕਰਵਾਉਣ ਦਾ ਮੌਕਾ ਦਿੱਤਾ ਜਾਂਦਾ ਹੈ, ਪਰ ਟੈਸਟ ਅਜੇ ਵੀ ਵਿਕਲਪਿਕ ਹੈ।
KHOU ਨਾਲ ਇੱਕ ਇੰਟਰਵਿਊ ਵਿੱਚ ਮਿਸ਼ੇਲ ਦੀ ਮਾਂ ਨੇ ਕਿਹਾ ਕਿ ਉਨ੍ਹਾਂ ਦੀ ਧੀ ਕੈਂਪ ਨੂੰ ਲੈ ਕੇ 'ਬਹੁਤ ਉਤਸ਼ਾਹਿਤ' ਸੀ। ਮਾਪਿਆਂ ਨੇ ਸੀ.ਪੀ.ਆਰ. ਦੇਣ ਵਾਲੇ ਕੋਚ ਨੂੰ ਸਿਹਰਾ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦੀਆਂ ਕਾਰਵਾਈਆਂ ਨੇ ਉਨ੍ਹਾਂ ਨੂੰ ਘੱਟੋ-ਘੱਟ ਆਪਣੀ ਧੀ ਨੂੰ ਅਲਵਿਦਾ ਕਹਿਣ ਦੇ ਯੋਗ ਬਣਾਇਆ। ਮਿਸ਼ੇਲ ਨੇ ਕਿਹਾ, 'ਜੇਕਰ ਕੋਚ ਏਬਰਲੀ ਨਾ ਹੁੰਦੇ, ਤਾਂ ਸਾਨੂੰ ਕਦੇ ਵੀ ਅਲਵਿਦਾ ਕਹਿਣ ਦਾ ਮੌਕਾ ਨਹੀਂ ਮਿਲਦਾ।
ਇਹ ਵੀ ਪੜ੍ਹੋ: ਕੀ ਫੇਸਬੁੱਕ ਦੀ ਵਰਤੋਂ ਨਾਲ ਮਾਨਸਿਕ ਸਿਹਤ 'ਤੇ ਪੈਂਦਾ ਹੈ ਮਾੜਾ ਪ੍ਰਭਾਵ? ਜਾਣੋ ਕੀ ਕਹਿੰਦੈ ਅਧਿਐਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।