93 ਸਾਲਾ ਔਰਤ ਦਾ ਵਰਕਆਊਟ ਕਰਦਿਆਂ ਦਾ ਵੀਡੀਓ ਹੋਇਆ ਵਾਇਰਲ

02/21/2018 1:07:26 PM

ਲੰਡਨ (ਬਿਊਰੋ)— ਅਕਸਰ ਬੁਢਾਪੇ ਵਿਚ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਸਰੀਰਕ ਅਤੇ ਮਾਨਸਿਕ ਸਮੱਸਿਆਵਾਂ ਘੇਰ ਲੈਂਦੀਆਂ ਹਨ, ਜਿਸ ਕਾਰਨ ਉਹ ਖੁਦ ਨੂੰ ਕਮਜ਼ੋਰ ਮਹਿਸੂਸ ਕਰਨ ਲੱਗਦੇ ਹਨ। ਦੁਨੀਆ ਵਿਚ ਕੁਝ ਅਜਿਹੇ ਲੋਕ ਵੀ ਹਨ, ਜੋ ਖੁਦ ਨੂੰ ਇਸ ਉਮਰ ਵਿਚ ਵੀ ਜਵਾਨ ਸਮਝਦੇ ਹਨ ਅਤੇ ਹਰ ਉਹ ਕੰਮ ਕਰਨ ਦੀ ਕੋਸ਼ਿਸ਼ ਕਰਦੇ ਹਨ, ਜੋ ਉਨ੍ਹਾਂ ਨੂੰ ਖੁਸ਼ੀ ਦਿੰਦਾ ਹੈ। ਬੁਢਾਪੇ ਵਿਚ ਜ਼ਿਆਦਾ ਸਮੱਸਿਆ ਫਿਟਨੈੱਸ ਦੀ ਆਉਂਦੀ ਹੈ। ਇਸ ਲਈ ਡਾਕਟਰ ਬਜ਼ੁਰਗਾਂ ਨੂੰ ਸਰੀਰਕ ਕਸਰਤ ਕਰਨ ਦੀ ਸਲਾਹ ਦਿੰਦੇ ਹਨ। 
ਇੰਗਲੈਂਡ ਦੀ 93 ਸਾਲਾ ਬਜ਼ੁਰਗ ਔਰਤ ਨੇ ਡਾਕਟਰਾਂ ਦੀ ਇਸ ਸਲਾਹ ਨੂੰ ਕੁਝ ਜ਼ਿਆਦਾ ਹੀ ਗੰਭੀਰਤਾ ਨਾਲ ਲੈ ਲਿਆ ਹੈ। ਟਵਿੱਟਰ 'ਤੇ ਪੋਸਟ ਕੀਤੇ ਇਕ ਵੀਡੀਓ ਵਿਚ ਇਸ ਬਜ਼ੁਰਗ ਔਰਤ ਨੂੰ ਉਸ ਦੀ ਫਿਟਨੈੱਸ ਟ੍ਰੇਨਰ ਵਰਕਆਊਟ ਕਰਵਾਉਂਦੀ ਹੋਈ ਦਿੱਸ ਰਹੀ ਹੈ। ਹਾਲਾਂਕਿ ਔਰਤ ਖੁਦ ਵ੍ਹੀਲਚੇਅਰ 'ਤੇ ਬੈਠੀ ਹੈ ਪਰ ਫਿਰ ਵੀ ਕਸਰਤ ਕਰ ਰਹੀ ਹੈ। ਇਹ ਉਸ ਦਾ ਉਤਸ਼ਾਹ ਹੀ ਹੈ ਜੋ ਕਿ ਦੂਜੇ ਲੋਕਾਂ ਲਈ ਪ੍ਰੇਰਨਾ ਦਾ ਸਰੋਤ ਹੈ। ਖਬਰ ਲਿਖੇ ਜਾਣ ਤੱਕ ਇਸ ਵੀਡੀਓ ਨੂੰ 1.5 ਲੱਖ ਰੀਟਵੀਟ ਮਿਲੇ ਸਨ ਅਤੇ 4.2 ਲੱਖ ਲੋਕਾਂ ਨੇ ਇਸ ਨੂੰ ਸ਼ੇਅਰ ਕੀਤਾ ਹੈ।

 


Related News