9 ਮਹੀਨੇ ਦੀ ਗਰਭਵਤੀ ਔਰਤ ਦਾ ਪੋਲ ਡਾਂਸ ਦੇਖ ਤੁਸੀਂ ਰਹਿ ਜਾਓਗੇ ਹੈਰਾਨ (ਵੀਡੀਓ)
Thursday, Mar 29, 2018 - 05:19 PM (IST)

ਫਲੋਰੀਡਾ (ਬਿਊਰੋ)— ਮਾਂ ਬਨਣਾ ਹਰ ਔਰਤ ਦਾ ਸੁਪਨਾ ਹੁੰਦਾ ਹੈ। ਇਸ ਲਈ ਗਰਭ ਅਵਸਥਾ ਵਿਚ ਔਰਤਾਂ ਆਪਣਾ ਖਾਸ ਖਿਆਲ ਰੱਖਦੀਆਂ ਹਨ। ਇਸ ਅਵਸਥਾ ਵਿਚ ਜ਼ਿਆਦਾਤਰ ਡਾਕਟਰ ਵੀ ਔਰਤਾਂ ਨੂੰ ਆਰਾਮ ਕਰਨ ਦੀ ਸਲਾਹ ਦਿੰਦੇ ਹਨ। ਔਰਤਾਂ ਨੂੰ ਕੋਈ ਵੀ ਭਾਰੀ ਕੰਮ ਨਾ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ ਪਰ ਫਲੋਰੀਡਾ ਦੀ ਰਹਿਣ ਵਾਲੀ ਐਲੀਸਨ ਸਾਈਪਸ ਨੇ ਇਨ੍ਹਾਂ ਧਾਰਨਾਵਾਂ ਨੂੰ ਗਲਤ ਸਿੱਧ ਕੀਤਾ ਹੈ। ਐਲੀਸਨ 9 ਮਹੀਨੇ ਦੀ ਗਰਭਵਤੀ ਹੈ ਪਰ ਉਹ ਜੋ ਕੰਮ ਕਰ ਰਹੀ ਹੈ ਉਸ ਨੂੰ ਦੇਖ ਕੇ ਤੁਸੀਂ ਹੈਰਾਨ ਰਹਿ ਜਾਓਗੇ। 9 ਮਹੀਨੇ ਦੀ ਗਰਭਵਤੀ ਐਲੀਸਨ ਪੋਲ ਡਾਂਸ ਕਰਦੀ ਹੈ। ਪੇਸ਼ੇ ਤੋਂ ਇਕ ਡਾਂਸਰ ਐਲੀਸਨ ਦਾ ਇਸ ਹਾਲਤ ਵਿਚ ਪੋਲ ਡਾਂਸ ਦੇਖ ਕੇ ਲੋਕ ਹੈਰਾਨ ਰਹਿ ਗਏ। ਇਸ ਬਾਰੇ ਵਿਚ ਐਲੀਸਨ ਨੇ ਦੱਸਿਆ,'' ਮੈਂ ਬੀਤੇ 13 ਸਾਲਾਂ ਤੋਂ ਪੋਲ ਡਾਂਸ ਕਰ ਰਹੀ ਹਾਂ। ਮੈਨੂੰ ਇਸ ਗੱਲ ਦੀ ਜਾਣਕਾਰੀ ਹੈ ਕਿ ਬੱਚੇਦਾਨੀ ਵਿਚ ਮੌਜੂਦ ਬੱਚੇ ਨੂੰ ਬਿਨਾ ਕੋਈ ਨੁਕਸਾਨ ਪਹੁੰਚਾਏ ਮੈਂ ਕਿਵੇਂ ਡਾਂਸ ਕਰ ਸਕਦੀ ਹਾਂ।'' ਐਲੀਸਨ ਨੇ ਇਸ ਡਾਂਸ ਦੇ ਵੀਡੀਓਜ਼ ਆਪਣੇ ਇੰਸਟਾਗ੍ਰਾਮ 'ਤੇ ਅਪਲੋਡ ਕੀਤੇ, ਜਿਨ੍ਹਾਂ ਨੂੰ ਦੇਖ ਕੇ ਲੋਕਾਂ ਨੇ ਉਸ ਦੀ ਪ੍ਰਸ਼ੰਸਾ ਕੀਤੀ ਹੈ। ਕਈ ਔਰਤਾਂ ਗਰਭ ਅਵਸਥਾ ਦੇ ਸਮੇਂ ਨੂੰ ਬੋਝ ਸਮਝਦੀਆਂ ਹਨ ਪਰ ਐਲੀਸਨ ਨੇ ਆਪਣੇ ਡਾਂਸ ਜ਼ਰੀਏ ਸੰਦੇਸ਼ ਦਿੱਤਾ ਹੈ ਕਿ ਇਸ ਅਵਸਥਾ ਵਿਚ ਵੀ ਔਰਤਾਂ ਆਪਣੇ ਹਰ ਪਲ ਦਾ ਆਨੰਦ ਮਾਣ ਸਕਦੀਆਂ ਹਨ।